Kalka Shimla Heritage Pics: ਕਾਲਕਾ-ਸ਼ਿਮਲਾ ਹੈਰੀਟੇਜ ਟ੍ਰੈਕ 'ਤੇ ਮੁੜ ਦੌੜੇਗੀ ਅੰਗਰੇਜ਼ਾਂ ਦੇ ਵੇਲੇ ਦੀ ਰੇਲ ਮੋਟਰ ਕਾਰ
ਕਾਲਕਾ-ਸ਼ਿਮਲਾ ਹੈਰੀਟੇਜ ਟਰੈਕ 'ਤੇ ਇੱਕ ਵਾਰ ਫਿਰ ਤੋਂ ਰੇਲ ਮੋਟਰ ਕਾਰ ਵੀਰਵਰ ਤੋਂ ਚੱਲੀ। ਦੱਸ ਦਈਏ ਕਿ ਉੱਤਰੀ ਰੇਲਵੇ ਨੇ ਸੈਲਾਨੀਆਂ ਤੇ ਲੋਕਾਂ ਦੀ ਸਹੂਲਤ ਲਈ ਇਸ ਨੂੰ ਮੁੜ ਚਲਾਉਣ ਦਾ ਫੈਸਲਾ ਕੀਤਾ ਹੈ। ਲਗਪਗ ਦੋ ਸਾਲ ਬਾਅਦ ਇਸ ਸਹੂਲਤ ਨੂੰ ਦੁਬਾਰਾ ਸ਼ੁਰੂ ਕੀਤੀ ਗਿਆ।
Download ABP Live App and Watch All Latest Videos
View In Appਕਾਲਕਾ-ਸ਼ਿਮਲਾ ਹੈਰੀਟੇਜ ਟਰੈਕ 'ਤੇ ਦੋ ਸਾਲਾਂ ਬਾਅਦ ਬ੍ਰਿਟਿਸ਼ ਸਮੇਂ ਚੱਲਣ ਵਾਲੀ ਰੇਲ ਮੋਟਰ ਕਾਰ ਟਰੈਕ 'ਤੇ ਦੌੜਦੀ ਨਜ਼ਰ ਆਈ।
ਰੇਲ ਕਾਰ ਨੂੰ ਜਨਵਰੀ 2019 ਤੱਕ ਚਲਾਇਆ ਗਿਆ ਸੀ ਪਰ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ। ਰੇਲਵੇ ਨੇ ਰੇਲ ਮੋਟਰ ਕਾਰ ਦੇ ਸਮੇਂ 'ਤੇ ਇੱਕ ਹੋਰ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ।
ਇਸ 15 ਸੀਟਾਂ ਵਾਲੀ ਰੇਲ ਗੱਡੀ ਵਿਚ ਪਹਿਲੇ ਦਿਨ 7 ਯਾਤਰੀ ਸ਼ਿਮਲਾ ਪਹੁੰਚੇ। ਇਸ ਦਾ ਕਿਰਾਇਆ 800 ਰੁਪਏ ਤੈਅ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਦੀ ਬੁਕਿੰਗ ਫੁੱਲ ਹੈ।
ਹੁਣ ਰੇਲ ਮੋਟਰ ਕਾਰ ਦੀ ਆਵਾਜਾਈ ਦਾ ਸਮਾਂ ਬਦਲਿਆ ਗਿਆ ਹੈ। ਸ਼ਿਮਲਾ ਤੋਂ ਇਸ ਦੀ ਵਾਪਸੀ ਦਾ ਸਮਾਂ ਪਹਿਲਾਂ ਸ਼ਾਮ 3:50 ਵਜੇ ਸੀ, ਜਿਸ ਨੂੰ ਬਦਲ ਕੇ 11:40 ਕੀਤਾ ਗਿਆ ਹੈ। ਰੇਲ ਮੋਟਰਕਾਰ ਸ਼ਾਮ 4:30 ਵਜੇ ਕਾਲਕਾ ਪਹੁੰਚੇਗੀ। ਜਦੋਂਕਿ ਸਵੇਰੇ 5:25 ਕਾਲਕਾ ਤੋਂ ਚੱਲ ਕੇ 9:50 ਵਜੇ ਸ਼ਿਮਲਾ ਪਹੁੰਚੇਗੀ।
ਇਸ ਰੇਲ ਦੇ ਚੱਲਣ ਨਾਲ ਯਾਤਰੀ ਦਿੱਲੀ ਸ਼ਤਾਬਦੀ ਰੇਲ ਨੂੰ ਆਸਾਨੀ ਨਾਲ ਫੜਨ ਦੇ ਯੋਗ ਹੋ ਜਾਣਗੇ। ਕਾਲਕਾ ਤੋਂ ਦਿੱਲੀ ਸ਼ਤਾਬਦੀ ਰੇਲ ਗੱਡੀ ਦਾ ਚੱਲਣ ਦਾ ਸਮਾਂ 5:45 ਵਜੇ ਦਾ ਹੈ।
ਸ਼ਿਮਲਾ ਰੇਲਵੇ ਦੇ ਸੁਪਰਡੈਂਟ ਪ੍ਰਿੰਸ ਸੇਠੀ ਨੇ ਕਿਹਾ ਕਿ ਇਸ ਸਮੇਂ ਵਿਸਟਾਡੋਮ ਸਮੇਤ ਟ੍ਰੈਕ 'ਤੇ ਚੱਲ ਰਹੀਆਂ ਸਾਰੀਆਂ ਰੇਲ ਗੱਡੀਆਂ ਵੀਕੈਂਡ 'ਤੇ ਐਡਵਾਂਸ ਬੁਕਿੰਗ ਚਲਾ ਰਹੀਆਂ ਹਨ।
ਕਾਲਕਾ-ਸ਼ਿਮਲਾ ਹੈਰੀਟੇਜ ਟਰੈਕ 'ਤੇ ਇੱਕ ਵਾਰ ਫਿਰ ਤੋਂ ਰੇਲ ਮੋਟਰ ਕਾਰ ਵੀਰਵਰ ਤੋਂ ਚੱਲੀ। ਦੱਸ ਦਈਏ ਕਿ ਉੱਤਰੀ ਰੇਲਵੇ ਨੇ ਸੈਲਾਨੀਆਂ ਤੇ ਲੋਕਾਂ ਦੀ ਸਹੂਲਤ ਲਈ ਇਸ ਨੂੰ ਮੁੜ ਚਲਾਉਣ ਦਾ ਫੈਸਲਾ ਕੀਤਾ ਹੈ।
ਲਗਪਗ ਦੋ ਸਾਲ ਬਾਅਦ ਇਸ ਸਹੂਲਤ ਨੂੰ ਦੁਬਾਰਾ ਸ਼ੁਰੂ ਕੀਤੀ ਗਿਆ।