Independence Day 2022: ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਤਿਰੰਗੇ ਦੀ ਰੋਸ਼ਨੀ ਨਾਲ ਚਮਕਿਆ ਰਾਸ਼ਟਰੀ ਸਮਾਰਕ, ਵੇਖੋ ਤਸਵੀਰਾਂ
ਸਫਦਰਜੰਗ ਮਕਬਰੇ ਅਤੇ ਕੁਤੁਬ ਮੀਨਾਰ ਨੂੰ ਵੀ ਤਿਰੰਗੇ ਦੇ ਰੰਗ ਵਿੱਚ ਰੰਗਿਆ ਗਿਆ ਹੈ। ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਆਜ਼ਾਦੀ ਦੇ 75 ਸਾਲ ਅਤੇ ਇਸ ਦੇ ਸੱਭਿਆਚਾਰ, ਪ੍ਰਾਪਤੀਆਂ ਦੇ ਸ਼ਾਨਦਾਰ ਇਤਿਹਾਸ ਨੂੰ ਮਨਾਉਣ ਲਈ ਭਾਰਤ ਸਰਕਾਰ ਦੀ ਇੱਕ ਪਹਿਲ ਹੈ।
Download ABP Live App and Watch All Latest Videos
View In Appਸੰਸਦ ਭਵਨ ਦੀਆਂ ਨਾਰਥ ਬਲਾਕ ਅਤੇ ਸਾਊਥ ਬਲਾਕ ਦੀਆਂ ਇਮਾਰਤਾਂ ਤਿਰੰਗੀਆਂ ਲਾਈਟਾਂ ਨਾਲ ਜਗਮਗਾ ਰਹੀਆਂ ਹਨ। ਜੋ ਦੇਖਦੇ ਸਾਰ ਹੀ ਮਨ ਮੋਹ ਲੈਂਦੀਆਂ ਹਨ।
ਓਡੀਸ਼ਾ ਦੇ ਕੋਨਾਰਕ ਸੂਰਜ ਮੰਦਰ 'ਤੇ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਕੀਤੀ ਗਈ ਰੋਸ਼ਨੀ ਇਸ ਤਰ੍ਹਾਂ ਹੈ, ਪੂਰਾ ਕੰਪਲੈਕਸ ਦੂਰ-ਦੂਰ ਤੱਕ ਦਿਖਾਈ ਦਿੰਦਾ ਹੈ।
ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ 'ਤੇ ਇਸ ਤਰ੍ਹਾਂ ਤਿਰੰਗੇ ਲਾਈਟਾਂ ਲਾਈਆਂ ਗਈਆਂ ਹਨ। ਯਾਤਰੀਆਂ ਨੇ ਇਸ ਰੋਸ਼ਨੀ ਦੀ ਸ਼ਲਾਘਾ ਕੀਤੀ।
ਇਸ ਤਰ੍ਹਾਂ ਮੁੰਬਈ ਵਿੱਚ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਹਿੱਸੇ ਵਜੋਂ ਛਤਰਪਤੀ ਸ਼ਿਵਾਜੀ ਮਹਾਰਾਜ ਰੇਲਵੇ ਟਰਮੀਨਲ ਦੀ ਇਮਾਰਤ ਨੂੰ ਰਾਸ਼ਟਰੀ ਝੰਡੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ ਸੀ। ਸੈਲਫੀ ਲੈਣ ਲਈ ਇੱਥੇ ਆਉਣ-ਜਾਣ ਵਾਲੇ ਯਾਤਰੀਆਂ ਵਿੱਚ ਮੁਕਾਬਲਾ ਹੋਇਆ।
ਹੈਦਰਾਬਾਦ, ਤੇਲੰਗਾਨਾ ਵਿੱਚ ਇਤਿਹਾਸਕ ਸਮਾਰਕ ਚਾਰਮੀਨਾਰ ਸੁਤੰਤਰਤਾ ਦਿਵਸ 2022 ਤੋਂ ਪਹਿਲਾਂ ਤਿਰੰਗੇ ਲਾਈਟਾਂ ਨਾਲ ਰੋਸ਼ਨ ਕੀਤਾ ਗਿਆ ਹੈ। ਰੋਸ਼ਨੀ ਵਿਚਕਾਰ ਇਕੱਠੀ ਹੋਈ ਭੀੜ ਨੇ ਨਜ਼ਾਰਾ ਹੋਰ ਵੀ ਮਨਮੋਹਕ ਬਣਾ ਦਿੱਤਾ।