CoronaVirus ਨੇ ਸ਼ਮਸ਼ਾਨ ਤੇ ਕਬਰਸਤਾਨ 'ਚ ਵੀ ਬਣਾਈ ਵੇਟਿੰਗ ਲਿਸਟ
ਕੋਰੋਨਾ ਵਾਇਰਸ ਦੇ ਕਾਰਨ ਭੋਪਾਲ ਭਦਭਦਾ ਸ਼ਮਸ਼ਾਨ ਘਾਟ ਵਿੱਚ 47 ਕੋਰੋਨਾ ਲਾਸ਼ਾਂ ਰੱਖੀਆਂ ਗਈਆਂ ਸਨ। ਇਨ੍ਹਾਂ ਲਾਸ਼ਾਂ ਵਿੱਚ ਭੋਪਾਲ ਦੇ 33 ਜਦਕਿ 14 ਲਾਸ਼ਾਂ ਬਾਹਰੋਂ ਆਈਆਂ ਸਨ। ਮੱਧ ਪ੍ਰਦੇਸ਼ ਵਿੱਚ ਕੋਰੋਨਾ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ।
Download ABP Live App and Watch All Latest Videos
View In Appਤਸਵੀਰਾਂ ਵਿੱਚ ਸ਼ਾਇਦ ਨਾ ਆਏ ਪਰ ਲਖਨਊ ਦੇ ਭੈਂਸਾ ਕੁੰਡ ਸ਼ਮਸ਼ਾਨ ਘਾਟ ਵਿੱਚ ਚਿਤਾਵਾਂ ਦਾ ਢੇਰ ਲੱਗਿਆ ਹੋਇਆ ਹੈ। ਲਾਸ਼ਾਂ ਨੂੰ ਅਗਨ ਭੇਟ ਕਰਨ ਲਈ ਟਰੱਕਾਂ ਦੇ ਟਰੱਕ ਭਰ ਕੇ ਲੱਕੜ ਮੰਗਵਾਈ ਜਾ ਰਹੀ ਹੈ। ਪ੍ਰਸ਼ਾਸਨ ਦੇ ਲੋਕ ਕੋਰੋਨਾ ਮਰੀਜ਼ਾਂ ਦਾ ਅੰਤਿਮ ਸੰਸਕਾਰ ਕਰਨ ਵਿੱਚ ਜੁਟੇ ਹੋਏ ਹਨ।
ਦਿੱਲੀ ਵਿੱਚ ਵੀ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕੋਰੋਨਾ ਵਾਇਰਸ ਨਾਲ ਮੌਤ ਦਾ ਅੰਕੜਾ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਦਿੱਲੀ ਦੇ ਆਈਟੀਓ ਸਥਿਤ ਸਭ ਤੋਂ ਵੱਡੇ ਕਬ੍ਰਿਸਤਾਨ ਵਿੱਚ ਲਾਸ਼ਾਂ ਦਫਨਾਉਣ ਲਈ ਲੰਮੀ ਉਡੀਕ ਕਰਨੀ ਪੈ ਰਹੀ ਹੈ।
ਐਂਬੂਲੈਂਸ ਤੇ ਹੋਰ ਗੱਡੀਆਂ ਲਗਾਤਾਰ ਲਾਸ਼ਾਂ ਨੂੰ ਕਬ੍ਰਿਸਤਾਨ ਪਹੁੰਚਾ ਰਹੀਆਂ ਹਨ। ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ ਪਰ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਆਖ਼ਰ ਕੀ ਕਰੀਏ।
ਕਬ੍ਰਿਸਤਾਨ ਦੇ ਕੇਅਰਟੇਕਰ ਨੇ ਦੱਸਿਆ ਕਿ ਉਨ੍ਹਾਂ ਕੋਲ 150-200 ਮੁਰਦਿਆਂ ਨੂੰ ਦਫ਼ਨਾਉਣ ਜੋਗਾ ਥਾਂ ਹੀ ਬਚਿਆ ਹੈ ਪਰ ਲਾਸ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਕਬ੍ਰਿਸਤਾਨ ਵਿੱਚ ਥਾਂ ਨਾ ਮਿਲਣ ਕਾਰਨ ਲਾਸ਼ਾਂ ਖੁੱਲ੍ਹੇ ਅਸਮਾਨ ਹੇਠਾਂ ਪਈਆਂ ਹਨ ਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।