Election Results 2024
(Source: ECI/ABP News/ABP Majha)
Indian Army: 30 ਜੂਨ ਤੋਂ ਫੌਜ 'ਚ ਹੋਣ ਜਾ ਰਹੇ ਨੇ ਵੱਡੇ ਬਦਲਾਅ ! ਜਾਣੋ ਕਿਸ ਨੂੰ ਮਿਲੇਗੀ ਨਵੀਂ ਜ਼ਿੰਮੇਵਾਰੀ
ਮੌਜੂਦਾ ਜਨਰਲ ਮਨੋਜ ਪਾਂਡੇ ਦੀ ਥਾਂ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨਵੇਂ ਥਲ ਸੈਨਾ ਮੁਖੀ ਹੋਣਗੇ ਅਤੇ 30 ਜੂਨ ਨੂੰ ਅਹੁਦਾ ਸੰਭਾਲਣਗੇ।
Download ABP Live App and Watch All Latest Videos
View In Appਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਇਸ ਸਮੇਂ ਥਲ ਸੈਨਾ ਦੇ ਉਪ-ਮੁੱਖੀ ਵਜੋਂ ਸੇਵਾ ਨਿਭਾਅ ਰਹੇ ਹਨ। ਰੱਖਿਆ ਸੂਤਰਾਂ ਅਨੁਸਾਰ ਉਪੇਂਦਰ ਦਿਵੇਦੀ ਦੇ ਥਲ ਸੈਨਾ ਮੁਖੀ ਬਣਨ ਤੋਂ ਬਾਅਦ ਲੈਫਟੀਨੈਂਟ ਜਨਰਲ ਐਨਐਸ ਰਾਜਾ ਸੁਬਰਾਮਣੀ ਨੂੰ ਭਾਰਤੀ ਸੈਨਾ ਦੇ ਉਪ ਸੈਨਾ ਮੁਖੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਵੇਗਾ।
ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੂੰ ਇਸ ਸਾਲ 15 ਫਰਵਰੀ ਨੂੰ ਉਪ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ 1 ਫਰਵਰੀ, 2022 ਨੂੰ ਫੌਜ ਦੀ ਉੱਤਰੀ ਕਮਾਨ ਦਾ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਸਨੇ ਥਲ ਸੈਨਾ ਦੇ ਉਪ ਮੁਖੀ (ਸੂਚਨਾ ਪ੍ਰਣਾਲੀਆਂ ਅਤੇ ਤਾਲਮੇਲ) ਅਤੇ ਜਨਰਲ ਅਫਸਰ ਕਮਾਂਡਿੰਗ, IX ਕੋਰ ਦੇ ਤੌਰ 'ਤੇ ਕੰਮ ਕੀਤਾ।
ਪੁਣੇ ਸਥਿਤ ਦੱਖਣੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਅਜੈ ਸਿੰਘ ਵੀ ਕੱਲ੍ਹ (30 ਜੂਨ) ਨੂੰ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਦੀ ਥਾਂ ਲੈਫਟੀਨੈਂਟ ਜਨਰਲ ਧੀਰਜ ਸੇਠ ਨੂੰ ਲਿਆ ਜਾ ਸਕਦਾ ਹੈ, ਜੋ ਵਰਤਮਾਨ ਵਿੱਚ ਪੱਛਮੀ ਆਰਮੀ ਕਮਾਂਡ ਦੇ ਮੁਖੀ ਹਨ।
ਇਸ ਤੋਂ ਇਲਾਵਾ ਉੱਤਰੀ ਅਤੇ ਕੇਂਦਰੀ ਕਮਾਂਡ ਨੂੰ ਵੀ ਨਵੇਂ ਮੁਖੀ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 14 ਕੋਰ ਅਤੇ 2 ਸਟਰਾਈਕ ਕੋਰ ਨੂੰ ਵੀ ਨਵੇਂ ਕਮਾਂਡਰ ਮਿਲ ਸਕਦੇ ਹਨ।
ਫਿਲਹਾਲ ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਭਾਰਤੀ ਫੌਜ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਜੇ ਰੱਖਿਆ ਸੂਤਰਾਂ ਦੀ ਮੰਨੀਏ ਤਾਂ 30 ਜੂਨ ਤੋਂ ਫੌਜ 'ਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।