Election Results 2024
(Source: ECI/ABP News/ABP Majha)
Naredra Modi 3.0: ਸਖ਼ਤ ਹੋਈ ਕੇਂਦਰ ਸਰਕਾਰ ! ਹੁਣ ਇਨ੍ਹਾਂ ਮੁਲਾਜ਼ਮਾਂ ਖ਼ਿਲਾਫ਼ ਹੋਵੇਗੀ ਸਖਤ ਕਾਰਵਾਈ , ਦਿੱਤੀ ਚੇਤਾਵਨੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਦਫ਼ਤਰ ਦੇਰ ਨਾਲ ਪਹੁੰਚਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
Download ABP Live App and Watch All Latest Videos
View In Appਸਮਾਚਾਰ ਏਜੰਸੀ 'ਪੀਟੀਆਈ' ਮੁਤਾਬਕ ਅਧਿਕਾਰੀਆਂ ਨੂੰ ਆਦਤਨ ਦੇਰੀ ਨਾਲ ਪਹੁੰਚਣ ਅਤੇ ਜਲਦੀ ਜਾਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਹੁਕਮਾਂ ਅਨੁਸਾਰ ਆਦਤਨ ਦੇਰੀ ਨਾਲ ਆਉਣਾ ਅਤੇ ਦਫ਼ਤਰ ਤੋਂ ਜਲਦੀ ਨਿਕਲਣ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਸ ਨੂੰ ਲਾਜ਼ਮੀ ਤੌਰ 'ਤੇ ਬੰਦ ਕੀਤਾ ਜਾਣਾ ਚਾਹੀਦਾ ਹੈ, ਇਸ ਤੋਂ ਇਲਾਵਾ ਸਰਕਾਰੀ ਹੁਕਮਾਂ ਵਿਚ ਕਿਹਾ ਗਿਆ ਸੀ ਕਿ ਮੌਜੂਦਾ ਨਿਯਮਾਂ ਤਹਿਤ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
ਸਾਰੇ ਸਰਕਾਰੀ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਕਰਮਚਾਰੀ ਏਈਬੀਏਐਸ ਦੀ ਵਰਤੋਂ ਕਰਕੇ ਆਪਣੀ ਹਾਜ਼ਰੀ ਦਰਜ ਕਰਵਾਉਣ।
ਇਹ ਚਿਤਾਵਨੀ ਉਸ ਸਮੇਂ ਦਿੱਤੀ ਗਈ ਜਦੋਂ ਪਤਾ ਲੱਗਾ ਕਿ ਕਈ ਲੋਕ ਆਧਾਰ 'ਤੇ ਚੱਲ ਰਹੀ ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ 'ਚ ਹਾਜ਼ਰੀ ਦਰਜ ਨਹੀਂ ਕਰਵਾ ਰਹੇ ਹਨ, ਇੰਨਾ ਹੀ ਨਹੀਂ ਕੁਝ ਕਰਮਚਾਰੀ ਨਿਯਮਿਤ ਤੌਰ 'ਤੇ ਕੇਂਦਰ ਸਰਕਾਰ ਦੇ ਦਫਤਰਾਂ 'ਚ ਦੇਰੀ ਨਾਲ ਪਹੁੰਚ ਰਹੇ ਹਨ, ਜਿਸ ਤੋਂ ਬਾਅਦ ਇਹ ਚਿਤਾਵਨੀ ਆਈ ਹੈ।