Photos: ITBP ਜਵਾਨਾਂ ਨੇ ਗਣਤੰਤਰ ਦਿਹਾੜੇ ਮੌਕੇ ਲੱਦਾਖ 'ਚ 17 ਹਜ਼ਾਰ ਫੁੱਟ ਦੀ ਉਚਾਈ 'ਤੇ ਲਹਿਰਾਇਆ ਤਿਰੰਗਾ, ਵੇਖੋ ਤਸਵੀਰਾਂ
ਅੱਜ ਦੇਸ਼ ਭਰ ਵਿੱਚ 73ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਫੌਜ ਦੇ ਜਵਾਨਾਂ ਦੀ ਬਹਾਦਰੀ ਤੇ ਉਨ੍ਹਾਂ ਵੱਲੋਂ ਗਣਤੰਤਰ ਦਿਵਸ ਮਨਾਉਣ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਦੇਖੋ-
Download ABP Live App and Watch All Latest Videos
View In Appਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੇ ਲੱਦਾਖ ਵਿੱਚ 15,000 ਫੁੱਟ ਦੀ ਉਚਾਈ 'ਤੇ ਭਾਰਤ ਦਾ 73ਵਾਂ ਗਣਤੰਤਰ ਦਿਵਸ ਮਨਾਇਆ।
ITBP ਦੇ ਜਵਾਨਾਂ ਨੇ ਵੀ ਉੱਤਰਾਖੰਡ ਦੇ ਕੁਮਾਉਂ ਖੇਤਰ 'ਚ 12000 ਫੁੱਟ ਦੀ ਉਚਾਈ 'ਤੇ ਗਣਤੰਤਰ ਦਿਵਸ ਮਨਾਇਆ ਤੇ ਤਿਰੰਗਾ ਲਹਿਰਾਇਆ।
ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੇ ਵੀ ਹਿਮਾਚਲ ਪ੍ਰਦੇਸ਼ ਵਿੱਚ 16,000 ਫੁੱਟ ਦੀ ਉਚਾਈ 'ਤੇ ਗਣਤੰਤਰ ਦਿਵਸ ਮਨਾਇਆ। ਇੱਥੇ ਜਵਾਨਾਂ ਨੂੰ ਕਠੋਰ ਸਰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਫੌਜ ਦੇ ਜਵਾਨਾਂ ਦੀ ਬਹਾਦਰੀ ਤੇ ਉਨ੍ਹਾਂ ਵੱਲੋਂ ਗਣਤੰਤਰ ਦਿਵਸ ਮਨਾਉਣ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਆਰਐਸਐਸ ਦੇ ਨਾਗਪੁਰ ਮਹਾਂਨਗਰ ਸੰਘਚਾਲਕ ਰਾਜੇਸ਼ ਲੋਯਾ ਨੇ ਨਾਗਪੁਰ ਵਿੱਚ ਆਰਐਸਐਸ ਹੈੱਡਕੁਆਰਟਰ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ।
ਉੜੀਸਾ ਦੇ ਰਾਜਪਾਲ ਗਣੇਸ਼ੀ ਲਾਲ ਤੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਗਣਤੰਤਰ ਦਿਵਸ ਮੌਕੇ ਭੁਵਨੇਸ਼ਵਰ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ।
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਰਾਜਧਾਨੀ ਜੈਪੁਰ ਵਿੱਚ ਤਿਰੰਗਾ ਲਹਿਰਾਇਆ।
ਤਾਮਿਲਨਾਡੂ ਦੇ ਰਾਜਪਾਲ ਆਰਐਨ ਰਵੀ ਤੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਵੀ ਤਿਰੰਗਾ ਲਹਿਰਾਇਆ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਝੰਡਾ ਲਹਿਰਾਇਆ।