Fog in India : ਸੰਘਣੀ ਧੁੰਦ ਦੀ ਚਾਦਰ 'ਚ ਲਿਪਟਿਆ ਉੱਤਰ ਭਾਰਤ , ਧੁੰਦ ਨਾਲ ਢਕਿਆ ਅਸਮਾਨ , ਦੇਖੋ ਫੋਟੋਆਂ
Fog in India : ਠੰਢ ਦਾ ਮੌਸਮ ਸ਼ੁਰੂ ਹੋ ਗਿਆ ਹੈ। ਦਸੰਬਰ ਦਾ ਅੱਧਾ ਬੀਤ ਜਾਣ ਤੋਂ ਬਾਅਦ ਪੂਰਾ ਅਸਮਾਨ ਧੁੰਦ ਨਾਲ ਢਕਿਆ ਹੋਇਆ ਹੈ। ਅੱਜ (20 ਦਸੰਬਰ) ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਵਿਜ਼ੀਬਿਲਟੀ ਘੱਟ ਹੈ।
Download ABP Live App and Watch All Latest Videos
View In Appਦੇਸ਼ ਦੀ ਰਾਜਧਾਨੀ ਦਿੱਲੀ 'ਚ ਠੰਡ ਦੇ ਨਾਲ-ਨਾਲ ਧੁੰਦ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ। ਅੱਜ (20 ਦਸੰਬਰ) ਸਵੇਰੇ ਵੀ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਧੁੰਦ ਛਾਈ ਰਹੀ। ਇਸ ਤੋਂ ਪਹਿਲਾਂ 19 ਦਸੰਬਰ ਦੀ ਸਵੇਰ ਨੂੰ ਪਹਿਲੀ ਵਾਰ ਮੌਸਮ ਦੀ ਸੰਘਣੀ ਧੁੰਦ ਦੇਖਣ ਨੂੰ ਮਿਲੀ ਸੀ।
ਦਿੱਲੀ ਵਿੱਚ ਵਿਜ਼ੀਬਿਲਟੀ ਘਟ ਕੇ 150 ਮੀਟਰ ਰਹਿ ਗਈ ਹੈ। ਤਾਪਮਾਨ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਠੰਢ ਕਾਰਨ ਲੋਕ ਠਰ ਰਹੇ ਹਨ। ਮੌਸਮ ਵਿਭਾਗ ਨੇ ਸੰਘਣੀ ਧੁੰਦ ਕਾਰਨ ਯੈਲੋ ਅਲਰਟ ਜਾਰੀ ਕੀਤਾ ਹੈ।
ਅਗਲੇ ਪੰਜ ਦਿਨਾਂ ਦੀ ਗੱਲ ਕਰੀਏ ਤਾਂ IMD ਨੇ ਉੱਤਰੀ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਭਵਿੱਖਬਾਣੀ ਕੀਤੀ ਹੈ।
ਨਮੀ ਅਤੇ ਧੀਮੀ ਹਵਾਵਾਂ ਦੇ ਕਾਰਨ ਅਗਲੇ 3 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਰਾਤ/ਸਵੇਰੇ ਕਈ/ਕੁਝ ਥਾਵਾਂ 'ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ, 4 ਅਤੇ 5ਵੇਂ ਦਿਨ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਵਿਜ਼ੀਬਿਲਟੀ 0 ਤੋਂ 50 ਮੀਟਰ ਦਰਮਿਆਨ ਬਹੁਤ ਸੰਘਣੀ ਧੁੰਦ , 51 ਤੋਂ 200 ਮੀਟਰ ਦਰਮਿਆਨ ਸੰਘਣੀ ਧੁੰਦ , 201 ਤੋਂ 500 ਦੇ ਦਰਮਿਆਨ ਦਰਮਿਆਨੀ ਅਤੇ 501 ਤੋਂ 1000 ਦਰਮਿਆਨ ਹਲਕੀ ਧੁੰਦ ਹੈ।
ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਧੁੰਦ ਦੇ ਲੰਬੇ ਸਮੇਂ ਤੱਕ ਰਹਿਣ ਕਾਰਨ ਅਸਥਮਾ ਤੋਂ ਪੀੜਤ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਇਸ ਨਾਲ ਅੱਖਾਂ ਦੀ ਜਲਣ ਜਾਂ ਇਨਫੈਕਸ਼ਨ ਵੀ ਹੋ ਸਕਦੀ ਹੈ।
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਵੇਰੇ 11 ਵਜੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੇ ਨਾਲ ਪ੍ਰਦੂਸ਼ਣ ਦਾ ਪੱਧਰ 409 ਦਰਜ ਕੀਤਾ ਗਿਆ।