Indian Railways : ਟਰੇਨ 'ਚ ਸਿਰਫ ਇੰਨਾ ਹੀ ਸਮਾਨ ਲਿਜਾ ਸਕਦੇ ਹਨ ਯਾਤਰੀ , ਜ਼ਿਆਦਾ ਹੋਣ 'ਤੇ ਕੱਟਿਆ ਜਾਵੇਗਾ ਚਲਾਨ
Railway Rule : ਹਰ ਰੋਜ਼ ਲੱਖਾਂ ਲੋਕ ਭਾਰਤੀ ਰੇਲਵੇ ਦੁਆਰਾ ਯਾਤਰਾ ਕਰਦੇ ਹਨ। ਅਜਿਹੇ 'ਚ ਰੇਲਵੇ ਸਮੇਂ-ਸਮੇਂ 'ਤੇ ਆਪਣੇ ਨਿਯਮਾਂ 'ਚ ਬਦਲਾਅ ਕਰਦਾ ਰਹਿੰਦਾ ਹੈ ਤਾਂ ਜੋ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Download ABP Live App and Watch All Latest Videos
View In Appਅਜਿਹਾ ਹੀ ਨਿਯਮ ਰੇਲਗੱਡੀ ਵਿੱਚ ਸਮਾਨ ਲਿਜਾਣ ਲਈ ਵੀ ਹੈ। ਜੇਕਰ ਤੁਸੀਂ ਟਰੇਨ 'ਚ ਸਫਰ ਕਰਦੇ ਸਮੇਂ ਜ਼ਿਆਦਾ ਸਾਮਾਨ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਇਹ ਨਿਯਮ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਨਹੀਂ ਤਾਂ ਚਲਾਨ ਕੱਟਿਆ ਜਾ ਸਕਦਾ ਹੈ।
ਰੇਲ ਮੰਤਰਾਲੇ ਨੇ ਆਪਣੇ ਇੱਕ ਟਵੀਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਯਾਤਰੀ ਬਹੁਤ ਜ਼ਿਆਦਾ ਸਮਾਨ ਲੈ ਕੇ ਸਫ਼ਰ ਨਾ ਕਰਨ। ਸੀਮਤ ਸਮਾਨ ਨਾਲ ਹੀ ਸਫਰ ਕਰੋ ਤਾਂ ਜੋ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ।
ਰੇਲਵੇ ਨਿਯਮਾਂ ਦੇ ਮੁਤਾਬਕ ਕੋਈ ਵੀ ਯਾਤਰੀ ਵੱਧ ਤੋਂ ਵੱਧ 40 ਤੋਂ 70 ਕਿਲੋ ਦੇ ਸਮਾਨ ਨਾਲ ਹੀ ਕਿਸੇ ਵੀ ਟਰੇਨ ਵਿੱਚ ਸਫ਼ਰ ਕਰ ਸਕਦਾ ਹੈ। ਜੇਕਰ ਇਸ ਤੋਂ ਵੱਧ ਸਮਾਨ ਲੈ ਕੇ ਸਫਰ ਕਰਦੇ ਹੋ ਤਾਂ ਜੁਰਮਾਨਾ ਲਗਾਇਆ ਜਾਂਦਾ ਹੈ।
ਟਿਕਟ ਦੇ ਆਧਾਰ 'ਤੇ ਸਮਾਨ ਲੈ ਕੇ ਜਾਣ ਦੀ ਛੋਟ ਹੈ, ਜਿਵੇਂ ਕਿ ਸਲੀਪਰ ਟਿਕਟ 'ਤੇ 40 ਕਿਲੋ ਸਾਮਾਨ ਲਿਜਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ AC ਟਿਕਟ 'ਤੇ ਤੁਸੀਂ 70 ਕਿਲੋ ਸਮਾਨ ਦੇ ਨਾਲ ਸਫਰ ਕਰ ਸਕਦੇ ਹੋ।
ਜੇਕਰ ਯਾਤਰੀ ਜ਼ਿਆਦਾ ਸਾਮਾਨ ਲੈ ਕੇ ਜਾਂਦਾ ਹੈ ਤਾਂ ਉਸ ਨੂੰ 30 ਰੁਪਏ ਦੀ ਵਾਧੂ ਫੀਸ ਦੇਣੀ ਪਵੇਗੀ।
ਡਾਕਟਰ ਦੀ ਸਲਾਹ 'ਤੇ ਮੈਡੀਕਲ ਵਸਤੂਆਂ ਜਿਵੇਂ ਆਕਸੀਜਨ ਸਿਲੰਡਰ, ਕੋਈ ਵੀ ਮੈਡੀਕਲ ਉਤਪਾਦ ਆਦਿ ਆਪਣੇ ਨਾਲ ਲਿਆ ਜਾ ਸਕਦਾ ਹੈ।