Chandrayaan-3 Moon Mission: ਚੰਦਰਯਾਨ-3 ਨੇ ਪਹਿਲੀ ਵਾਰ ਭੇਜੀਆਂ ਚੰਦਰਮਾਂ ਦੀਆਂ ਤਸਵੀਰਾਂ, ਹੁਣ ਸਿਰਫ 4 ਹਜ਼ਾਰ ਕਿ.ਮੀ. ਦੂਰ

Chandrayaan 3: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਪਹਿਲੀ ਵਾਰ ਚੰਦਰਯਾਨ-3 ਦੇ ਕੈਮਰੇ ਨਾਲ ਕੈਦ ਚੰਦ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਤੁਸੀਂ ਵੀ ਦੇਖੋ ਇਹ ਤਸਵੀਰਾਂ।

Chandrayaan 3

1/6
ਚੰਦਰਯਾਨ-3 ਚੰਦਰਮਾ ਦੇ ਓਰਬਿਟ ਵਿੱਚ ਦਾਖਲ ਹੋ ਗਿਆ ਹੈ। ਇਸ ਤੋਂ ਬਾਅਦ ਇਸਰੋ ਨੇ ਚੰਦਰਮਾ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ। ਇਸਰੋ ਨੇ ਦੱਸਿਆ, ਚੰਦਰਮਾ ਦਾ ਇਹ ਨਜ਼ਾਰਾ ਚੰਦਰਯਾਨ-3 ਦੇ ਆਪਣੇ ਓਰਬਿਟ ਵਿੱਚ ਦਾਖਲ ਹੋਣ ਤੋਂ ਇੱਕ ਦਿਨ ਬਾਅਦ ਦਾ ਹੈ।
2/6
ਇਸਰੋ ਨੇ ਦੱਸਿਆ ਕਿ ਚੰਦਰਯਾਨ-3 ਚੰਦਰਮਾ ਤੋਂ ਸਿਰਫ 4,313 ਕਿਲੋਮੀਟਰ ਦੀ ਦੂਰੀ ‘ਤੇ ਹੈ। ਚੰਦਰਯਾਨ-3 ਨੇ ਧਰਤੀ ਦੁਆਲੇ ਆਪਣਾ ਚੱਕਰ ਪੂਰਾ ਕਰ ਲਿਆ ਹੈ ਅਤੇ ਚੰਦਰਮਾ ਵੱਲ ਵੱਧ ਗਿਆ ਹੈ। ਇਸ ਤੋਂ ਬਾਅਦ ਚੰਦਰਮਾ ਦਾ ਅਗਲਾ ਪੜਾਅ ਹੈ।
3/6
ਇਸਰੋ ਨੇ ਪੁਲਾੜ ਯਾਨ ਨੂੰ ਟ੍ਰਾਂਸਲੂਨਰ ਆਰਬਿਟ ਵਿੱਚ ਰੱਖਿਆ ਹੈ। ਚੰਦਰਯਾਨ-3 ਮਿਸ਼ਨ ਦਾ ਮੁੱਖ ਉਦੇਸ਼ ਲੈਂਡਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਰੂਪ ਨਾਲ ਉਤਾਰਨਾ ਹੈ।
4/6
ਇਹ ਲੈਂਡਰ 23 ਅਗਸਤ ਦੀ ਸ਼ਾਮ 5.47 'ਤੇ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਸੋਫਟ ਲੈਂਡਿੰਗ ਕਰ ਸਕਦਾ ਹੈ। ਲੈਂਡਰ ਚੰਦਰਮਾ ਦੀ ਸਤ੍ਹਾ ਤੋਂ ਲਗਭਗ 100 ਕਿਲੋਮੀਟਰ ਦੀ ਉਚਾਈ ਤੋਂ ਚੰਦਰਮਾ 'ਤੇ ਉਤਰੇਗਾ।
5/6
ਇਸ ਮਿਸ਼ਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਸਾਫਟ ਲੈਂਡਿੰਗ ਹੈ। ਪਿਛਲੇ ਮਿਸ਼ਨ ਵਿੱਚ ਚੰਦਰਯਾਨ-2 ਦੇ ਲੈਂਡਰ ਦਾ ਲੈਂਡਿੰਗ ਵੇਲੇ ਸੰਪਰਕ ਟੁੱਟ ਗਿਆ ਸੀ।
6/6
14 ਜੁਲਾਈ ਨੂੰ ਲਾਂਚ ਹੋਣ ਤੋਂ ਬਾਅਦ, ਪੁਲਾੜ ਯਾਨ ਨੇ ਦੋ-ਤਿਹਾਈ ਦੂਰੀ ਤੈਅ ਕਰ ਲਈ ਹੈ ਅਤੇ ਅਗਲੇ 17 ਦਿਨ ਭਾਰਤੀ ਪੁਲਾੜ ਖੋਜ ਸੰਗਠਨ ਲਈ ਮਹੱਤਵਪੂਰਨ ਹੋਣਗੇ।
Sponsored Links by Taboola