Hijab Controversy: 'ਯੋਗੀ-ਸਾਧਵੀ ਪ੍ਰਗਿਆ ਖਾਸ ਤਰ੍ਹਾਂ ਦੇ ਕੱਪੜੇ ਪਹਿਨ ਸਕਦੇ ਤਾਂ ਹਿਜਾਬ ਨੂੰ ਲੈ ਕੇ ਪ੍ਰੇਸ਼ਾਨ ਕਿਉਂ?' ਜਾਣੋ ਹਿਜਾਬ ਵਿਵਾਦ 'ਤੇ ਦਿੱਗਜ ਨੇਤਾਵਾਂ ਨੇ ਕੀ ਕਿਹਾ
Hijab Controversy: ਕਰਨਾਟਕ ਦੇ ਹਿਜਾਬ ਵਿਵਾਦ ਕਾਰਨ ਚੋਣਾਵੀ ਰਾਜਾਂ ਵਿੱਚ ਸਿਆਸਤ ਗਰਮਾਉਣ ਲੱਗੀ ਹੈ। ਦੱਸ ਦੇਈਏ ਕਿ ਇਸ ਵਿਵਾਦ 'ਤੇ ਪ੍ਰਿਯੰਕਾ ਗਾਂਧੀ, ਓਵੈਸੀ ਤੋਂ ਲੈ ਕੇ ਨਗਮਾ ਤੱਕ ਦੇ ਦਿੱਗਜ ਨੇਤਾਵਾਂ ਨੇ ਕੀ ਕਿਹਾ ਹੈ।
Download ABP Live App and Watch All Latest Videos
View In Appਹਿਜਾਬ ਵਿਵਾਦ 'ਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਪਸੰਦ ਦੇ ਕੱਪੜੇ ਪਹਿਨਣ ਦਾ ਪੂਰਾ ਅਧਿਕਾਰ ਹੈ, ਭਾਵੇਂ ਉਹ ਬਿਕਨੀ, ਘੁੰਗਟ ਜਾਂ ਜੀਨਸ ਹੋਵੇ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਔਰਤਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੋ।
ਏਆਈਐਮਆਈਐਮ ਦੇ ਪ੍ਰਧਾਨ ਐਮਪੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਉਸ ਬੱਚੀ ਨੇ ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਵਾਬ ਦਿੱਤਾ ਹੈ। ਇਹ ਸਮਾਂ ਝੁਕਣ ਤੇ ਦਬਾਉਣ ਦਾ ਨਹੀਂ। ਝੁੱਕ ਜਾਓਗੇ, ਡਰ ਜਾਓਗੇ ਤਾਂ ਸਦਾ ਲਈ ਝੁਕ ਜਾਓਗੇ।
ਕਾਂਗਰਸ ਦੀ ਜਨਰਲ ਸਕੱਤਰ ਤੇ ਸਾਬਕਾ ਅਦਾਕਾਰਾ ਨਗਮਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਭਾਜਪਾ ਸੰਸਦ ਸਾਧਵੀ ਪ੍ਰਗਿਆ ਦੇ ਬਹਾਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ। ਨਗਮਾ ਨੇ ਕਿਹਾ ਕਿ ਜੇਕਰ ਭਾਜਪਾ ਨੇਤਾ ਯੋਗੀ ਆਦਿਤਿਆਨਾਥ ਤੇ ਸੰਸਦ ਮੈਂਬਰ ਸਾਧਵੀ ਪ੍ਰਗਿਆ ਕੋਈ ਖਾਸ ਪਹਿਰਾਵਾ ਪਹਿਨ ਸਕਦੇ ਹਨ ਤਾਂ ਸਰਕਾਰ ਨੂੰ ਹਿਜਾਬ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਨਗਮਾ ਨੇ ਦੋਸ਼ ਲਾਇਆ ਕਿ ਭਾਜਪਾ ਵਿਕਾਸ ਦੇ ਮੁੱਦੇ 'ਤੇ ਫੇਲ ਹੋ ਚੁੱਕੀ ਹੈ ਤੇ ਲੋਕਾਂ ਦਾ ਧਿਆਨ ਵਿਕਾਸ ਤੋਂ ਭਟਕਾਉਣ ਲਈ ਅਜਿਹੇ ਮੁੱਦੇ ਉਠਾਏ ਜਾ ਰਹੇ ਹਨ।
ਕੇਂਦਰੀ ਰਾਜ ਮੰਤਰੀ ਵੀਕੇ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਕੋਈ ਵਿਵਾਦ ਨਹੀਂ। ਇਹ ਵਿਵਾਦ ਪੈਦਾ ਹੋ ਗਿਆ ਹੈ। ਵਿਰੋਧੀ ਧਿਰ ਇਸ ਵਿਵਾਦ ਨੂੰ ਵਧਾਵਾ ਦੇ ਰਹੀ ਹੈ। ਇਸ ਸਰਕਾਰ ਵਿੱਚ ਮੁਸਲਿਮ ਔਰਤਾਂ ਨੂੰ ਸਰਕਾਰੀ ਨੀਤੀਆਂ ਦਾ ਲਾਭ ਮਿਲਦਾ ਸੀ ਪਰ ਹੁਣ ਉਨ੍ਹਾਂ ਨੂੰ ਗੁੰਮਰਾਹ ਕਰਨ ਲਈ ਇਸ ਵਿਵਾਦ ਨੂੰ ਵਰਤਿਆ ਜਾ ਰਿਹਾ ਹੈ।
ਭਾਜਪਾ ਦੇ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਕਿਹਾ ਕਿ ਉਹ (ਵਿਰੋਧੀ ਧਿਰ) ਇਸ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ।
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਪਹਿਰਾਵੇ ਦਾ ਜ਼ਾਬਤਾ, ਅਨੁਸ਼ਾਸਨ ਤੇ ਸਨਮਾਨ ਕਿਸੇ ਵੀ ਸੰਸਥਾ ਦਾ ਵਿਸ਼ੇਸ਼ ਅਧਿਕਾਰ ਹੈ। ਜਿਸ ਤਰ੍ਹਾਂ ਕੁਝ ਲੋਕ ਇਨ੍ਹਾਂ ਮੁੱਦਿਆਂ 'ਤੇ ਰਾਜਨੀਤੀ ਕਰ ਰਹੇ ਹਨ, ਉਹ ਕਿਸੇ ਦਾ ਵੀ ਭਲਾ ਨਹੀਂ ਕਰ ਰਹੇ। ਇਸ ਤਰ੍ਹਾਂ ਹਿਜਾਬ ਨੂੰ ਲੈ ਕੇ ਜੋ ਦੰਗਾ ਚੱਲ ਰਿਹਾ ਹੈ, ਉਹ ਕੌਣ ਕਰ ਰਿਹਾ ਹੈ?