Vande Bharat Express : ਉਤਰਾਖੰਡ ਨੂੰ ਮਿਲੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ, ਜਾਣੋ ਕਿਰਾਇਆ, ਸਮਾਂ ਅਤੇ ਹੋਰ ਡਿਟੇਲ
ਦੇਸ਼ ਨੂੰ ਇਕ ਹੋਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਤੋਹਫਾ ਮਿਲਿਆ ਹੈ। ਇਹ ਵੰਦੇ ਭਾਰਤ ਟਰੇਨ ਉਤਰਾਖੰਡ ਲਈ ਚਲਾਈ ਜਾਵੇਗੀ। ਇਸ ਰਾਜ ਲਈ ਇਹ ਪਹਿਲੀ ਵੰਦੇ ਭਾਰਤ ਟਰੇਨ ਹੈ।
Download ABP Live App and Watch All Latest Videos
View In Appਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਇਸ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਦਿੱਲੀ ਲਈ ਇਹ ਛੇਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੈ।
ਵੰਦੇ ਭਾਰਤ ਐਕਸਪ੍ਰੈਸ ਦਿੱਲੀ ਤੋਂ ਅਜਮੇਰ, ਵਾਰਾਣਸੀ, ਕਟੜਾ, ਭੋਪਾਲ ਅਤੇ ਅੰਬ ਅੰਦੌਰਾ ਲਈ ਚਲਾਈ ਜਾ ਰਹੀ ਹੈ। ਹਾਲਾਂਕਿ ਇਹ ਉਤਰਾਖੰਡ ਲਈ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੈ ਅਤੇ ਭਾਰਤ ਲਈ 18ਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੈ।
ਇਹ ਟਰੇਨ ਦੇਹਰਾਦੂਨ ਤੋਂ ਦਿੱਲੀ ਅਤੇ ਦਿੱਲੀ ਤੋਂ ਦੇਹਰਾਦੂਨ ਤੱਕ ਚੱਲੇਗੀ। ਇਸ ਟਰੇਨ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਮੌਜੂਦ ਹਨ। ਇਹ ਇੱਕ ਆਰਾਮਦਾਇਕ ਯਾਤਰਾ ਦੀ ਸਹੂਲਤ ਦਿੰਦੀ ਹੈ। ਇਸ ਵਿੱਚ ਕਵਚ ਤਕਨੀਕ ਵੀ ਵਿਕਸਿਤ ਕੀਤੀ ਗਈ ਹੈ।
ਹੁਣ ਦਿੱਲੀ-ਦੇਹਰਾਦੂਨ ਜਾਣ ਲਈ ਸਿਰਫ਼ 4 ਘੰਟੇ 45 ਮਿੰਟ ਲੱਗਣਗੇ। ਇਸ ਦਾ ਸੰਚਾਲਨ 29 ਮਈ ਤੋਂ ਸ਼ੁਰੂ ਹੋਵੇਗਾ। ਇਹ ਵੰਦੇ ਭਾਰਤ ਐਕਸਪ੍ਰੈਸ ਟਰੇਨ 302 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਟਰੇਨ ਬੁੱਧਵਾਰ ਨੂੰ ਛੱਡ ਕੇ ਹਫਤੇ ਦੇ ਸਾਰੇ ਦਿਨ ਚੱਲੇਗੀ।
ਦਿੱਲੀ-ਦੇਹਰਾਦੂਨ ਵੰਦੇ ਭਾਰਤ ਐਕਸਪ੍ਰੈਸ ਦੀ ਟਿਕਟ ਦੀ ਕੀਮਤ ਏਸੀ ਚੇਅਰ ਕਾਰ ਲਈ 1,065 ਰੁਪਏ ਅਤੇ ਐਗਜ਼ੀਕਿਊਟਿਵ ਚੇਅਰ ਕਾਰ ਲਈ 1,890 ਰੁਪਏ ਹੋਵੇਗੀ।
ਟਰੇਨ ਨੰਬਰ 22457 ਆਨੰਦ ਵਿਹਾਰ ਰੇਲਵੇ ਸਟੇਸ਼ਨ ਤੋਂ 17:50 'ਤੇ ਰਵਾਨਾ ਹੋਵੇਗੀ ਅਤੇ 22:35 'ਤੇ ਦੇਹਰਾਦੂਨ ਪਹੁੰਚੇਗੀ।