ਹੁਣ ਪਾਣੀ 'ਚ ਵੀ ਚੱਲੇਗੀ ਮੈਟਰੋ, ਵੇਖੋ ਤਸਵੀਰਾਂ 'ਚ ਦੇਸ਼ ਦੀ ਪਹਿਲੀ ਵਾਟਰ ਰੇਲ
ਇਹ ਮੈਟਰੋ ਦੂਜੀ ਮੈਟਰੋਂ ਤੋਂ ਕਾਫੀ ਵੱਖਰੀ ਹੋਵੇਗੀ। ਹੋਰ ਮੈਟਰੋ ਪਟੜੀਆਂ 'ਤੇ ਚੱਲਦੀਆਂ ਹਨ, ਪਰ ਇਹ ਪਾਣੀ 'ਤੇ ਚੱਲੇਗੀ। ਇਸ ਦਾ ਉਦਘਾਟਨ ਕੇਰਲ ਦੇ ਕੋਚੀ ਵਿੱਚ ਹੋਣ ਜਾ ਰਿਹਾ ਹੈ।
Download ABP Live App and Watch All Latest Videos
View In Appਬੰਦਰਗਾਹ ਸ਼ਹਿਰ ਵਿੱਚ 1,136.83 ਕਰੋੜ ਰੁਪਏ ਦੀ ਲਾਗਤ ਨਾਲ ਕੋਚੀ ਵਾਟਰ ਮੈਟਰੋ ਦਾ ਨਿਰਮਾਣ ਕੀਤਾ ਗਿਆ ਹੈ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਸ ਨੂੰ ਰਾਜ ਦਾ 'ਡ੍ਰੀਮ ਪ੍ਰੋਜੈਕਟ' ਕਿਹਾ ਹੈ।
ਕੋਚੀ ਕੇਰਲ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਇਸ ਤਰ੍ਹਾਂ ਟ੍ਰੈਫਿਕ ਦੀ ਭੀੜ ਨੂੰ ਘਟਾਉਣ ਅਤੇ ਕੋਚੀ ਝੀਲ ਦੇ ਕਿਨਾਰਿਆਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਆਵਾਜਾਈ ਦੇ ਨਵੇਂ ਢੰਗਾਂ ਦੀ ਕਲਪਨਾ ਕੀਤੀ ਗਈ ਹੈ।
ਵਾਟਰ ਮੈਟਰੋ ਪ੍ਰੋਜੈਕਟ 78 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ 15 ਰੂਟਾਂ ਵਿੱਚੋਂ ਲੰਘੇਗਾ। ਇਹ ਪ੍ਰੋਜੈਕਟ ਆਧੁਨਿਕ, ਊਰਜਾ ਕੁਸ਼ਲ, ਵਾਤਾਵਰਣ ਅਨੁਕੂਲ ਹੋਵੇਗਾ ਅਤੇ ਯਾਤਰੀਆਂ ਦੇ ਅਨੁਭਵ ਨੂੰ ਵਧਾਏਗਾ।
ਯਾਤਰੀ ਕੋਚੀ 1 ਕਾਰਡ ਦੀ ਵਰਤੋਂ ਕਰਕੇ ਕੋਚੀ ਮੈਟਰੋ ਅਤੇ ਵਾਟਰ ਮੈਟਰੋ ਦੋਵਾਂ 'ਤੇ ਯਾਤਰਾ ਕਰ ਸਕਦੇ ਹਨ।