ਹਿਮਾਚਲ ਦੌਰੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਅੱਜ ਅਟਲ ਟਨਲ ਦਾ ਕੀਤਾ ਦੌਰਾ
ਹਿਮਾਚਲ ਦੇ ਦੋ ਦਿਨਾਂ ਦੌਰੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਅੱਜ ਅਟਲ ਸੁਰੰਗ ਰੋਹਤਾਂਗ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਅਤੇ ਮੁੱਖ ਮੰਤਰੀ ਜੈ ਰਾਮ ਠਾਕੁਰ ਮੌਜੂਦ ਸਨ।
Download ABP Live App and Watch All Latest Videos
View In Appਅਟਲ ਸੁਰੰਗ ਮਨਾਲੀ ਨੂੰ ਲਾਹੌਲ-ਸਪੀਤੀ ਘਾਟੀ ਨਾਲ ਜੋੜਦੀ ਹੈ। ਰਾਸ਼ਟਰਪਤੀ ਨੇ ਹੈਲੀਪੈਡ ਨੇੜੇ ਸਿਸੂ ਝੀਲ, ਚੰਦਰਭਾਗਾ ਨਦੀ, ਝਰਨੇ ਅਤੇ ਘਾਟੀ ਦੀਆਂ ਖੂਬਸੂਰਤ ਵਾਦੀਆਂ ਵਿੱਚ ਦਿਲਚਸਪੀ ਦਿਖਾਈ।
ਇਸ ਮੌਕੇ ਰਾਸ਼ਟਰਪਤੀ ਦੇ ਨਾਲ ਉਨ੍ਹਾਂ ਦੀ ਪਤਨੀ, ਦੇਸ਼ ਦੀ ਪਹਿਲੀ ਮਹਿਲਾ ਸਵਿਤਾ ਕੋਵਿੰਦ ਅਤੇ ਉਨ੍ਹਾਂ ਦੀ ਬੇਟੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਹੈਲੀਪੈਡ ਸੀਸੂ ਪਹੁੰਚਣ 'ਤੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਉਹਨਾਂ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਰਵਾਇਤੀ ਥੰਕਾ ਪੇਂਟਿੰਗ ਭੇਟ ਕੀਤੀ। ਅਟਲ ਸੁਰੰਗ ਦੇ ਦੱਖਣੀ ਪੋਰਟਲ 'ਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਦੇ ਪ੍ਰੋਜੈਕਟ ਸੰਯੁਕਤ ਮੁੱਖ ਇੰਜੀਨੀਅਰ ਜਤਿੰਦਰ ਪ੍ਰਸਾਦ ਨੇ ਮਨਾਲੀ-ਲੇਹ ਸੜਕ 'ਤੇ ਭਵਿੱਖ ਵਿੱਚ ਬਣਨ ਵਾਲੀ ਅਟਲ ਸੁਰੰਗ ਅਤੇ ਹੋਰ ਮਹੱਤਵਪੂਰਨ ਸੁਰੰਗਾਂ ਦੇ ਨਿਰਮਾਣ ਬਾਰੇ ਵੀ ਜਾਣਕਾਰੀ ਦਿੱਤੀ।