PHOTOS: ਰਾਹੁਲ ਗਾਂਧੀ ਨੇ ਸਬਜ਼ੀ ਵੇਚਣ ਵਾਲੇ ਨਾਲ ਲਿਆ ਭੋਜਨ ਦਾ ਆਨੰਦ, ਗੱਲਬਾਤ ਤੋਂ ਬਾਅਦ ਆਖੀ ਇਹ ਗੱਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ (14 ਅਗਸਤ) ਨੂੰ ਇਕ ਸਬਜ਼ੀ ਵਿਕਰੇਤਾ ਨਾਲ ਮੁਲਾਕਾਤ ਕੀਤੀ। ਜਿਸ ਦਾ ਵੀਡੀਓ ਹਾਲ ਹੀ ਵਿਚ ਵਾਇਰਲ ਹੋਇਆ ਸੀ। ਇਸ ਵੀਡੀਓ ਵਿੱਚ ਟਮਾਟਰਾਂ ਦੀ ਉੱਚੀ ਕੀਮਤ ਕਾਰਨ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਦੇ ਹੋਏ ਭਾਵੁਕ ਹੋ ਗਿਆ ਸੀ।
Download ABP Live App and Watch All Latest Videos
View In Appਰਾਹੁਲ ਗਾਂਧੀ ਨੇ ਰਾਮੇਸ਼ਵਰ ਨੂੰ 'ਭਾਰਤ ਭਾਗਿਆ ਵਿਧਾਤਾ' ਕਰਾਰ ਦਿੱਤਾ। ਕਾਂਗਰਸ ਨੇਤਾ ਨੇ ਰਾਮੇਸ਼ਵਰ ਨਾਲ ਭੋਜਨ ਵੀ ਕੀਤਾ।
ਰਾਮੇਸ਼ਵਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦੀ ਇੱਛਾ ਜਤਾਈ ਸੀ। ਉਨ੍ਹਾਂ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕਰਦੇ ਹੋਏ ਰਾਹੁਲ ਗਾਂਧੀ ਨੇ ਟਵੀਟ ਕੀਤਾ, “ਰਾਮੇਸ਼ਵਰ ਜੀ ਇੱਕ ਨਿੱਘੇ ਦਿਲ ਵਾਲੇ ਵਿਅਕਤੀ ਹਨ! ਉਨ੍ਹਾਂ ਵਿੱਚ ਕਰੋੜਾਂ ਭਾਰਤੀਆਂ ਦੇ ਸੁਭਾਅ ਦੀ ਝਲਕ ਦਿਖਾਈ ਦਿੰਦੀ ਹੈ। ਜੋ ਲੋਕ ਔਖੇ ਹਾਲਾਤਾਂ ਵਿੱਚ ਵੀ ਮੁਸਕਰਾ ਕੇ ਅੱਗੇ ਵਧਦੇ ਹਨ, ਉਹ ਸੱਚਮੁੱਚ 'ਭਾਰਤ ਭਾਗਿਆ ਵਿਧਾਤਾ' ਹਨ।
ਰਾਮੇਸ਼ਵਰ ਦਿੱਲੀ ਵਿੱਚ ਸਬਜ਼ੀਆਂ ਵੇਚਦਾ ਹੈ। ਟਮਾਟਰਾਂ ਦੀਆਂ ਵਧਦੀਆਂ ਕੀਮਤਾਂ 'ਤੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ ਦੌਰਾਨ ਰਾਮੇਸ਼ਵਰ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ (1 ਅਗਸਤ, 2023 ਨੂੰ) ਦਿੱਲੀ ਦੀ ਆਜ਼ਾਦਪੁਰ ਮੰਡੀ ਦਾ ਦੌਰਾ ਕੀਤਾ ਸੀ ਅਤੇ ਸਬਜ਼ੀ-ਫਲ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਸੀ।