ਰਿਜ ਗਰਾਉਂਡ 'ਤੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ CM ਵੀਰਭੱਦਰ ਸਿੰਘ ਦੀ ਮ੍ਰਿਤਕ ਦੇਹ, ਸ਼ਰਧਾਂਜਲੀ ਲਈ ਪਹੁੰਚਣਗੇ ਰਾਹੁਲ ਗਾਂਧੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦਾ ਲੰਬੀ ਬਿਮਾਰੀ ਕਾਰਨ 8 ਜੁਲਾਈ ਦੀ ਸਵੇਰ ਨੂੰ ਦੇਹਾਂਤ ਹੋ ਗਿਆ ਸੀ। ਸੀਐਮ ਵੀਰਭੱਦਰ ਨੇ ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਅੱਜ ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਇਤਿਹਾਸਕ ਰਿਜ ਗਰਾਉਂਡ 'ਤੇ ਰੱਖਿਆ ਗਿਆ ਹੈ।ਮ੍ਰਿਤਕ ਦੇਹ ਨੂੰ ਸਵੇਰੇ 9 ਵਜੇ ਉਨ੍ਹਾਂ ਦੀ ਰਿਹਾਇਸ਼ ਹੋਲੀ ਲੌਜ ਤੋਂ ਰਿਜ ਮੈਦਾਨ ਵਿੱਚ ਲਿਆਂਦਾ ਗਿਆ ਸੀ ਤਾਂ ਜੋ ਲੋਕਾਂ ਅੰਤਿਮ ਦਰਸ਼ਨ ਕਰ ਸਕਣ।
Download ABP Live App and Watch All Latest Videos
View In Appਮ੍ਰਿਤਕ ਦੇਹ ਨੂੰ ਸਵੇਰੇ 11: 30 ਵਜੇ ਤੱਕ ਰਿਜ ਗਰਾਉਂਡ ਵਿੱਚ ਰੱਖਿਆ ਜਾਵੇਗਾ, ਉਸ ਤੋਂ ਬਾਅਦ 11:40 ਵਜੇ ਤੋਂ ਮ੍ਰਿਤਕ ਦੇਹ ਨੂੰ ਕਾਂਗਰਸ ਪਾਰਟੀ ਦੇ ਸੂਬਾ ਹੈੱਡਕੁਆਰਟਰ ਰਾਜੀਵ ਭਵਨ ਲਿਜਾਇਆ ਜਾਵੇਗਾ, ਜਿਥੇ ਪਾਰਟੀ ਦੇ ਆਗੂ ਅਤੇ ਵਰਕਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣਗੇ। ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਵੀਰਭੱਦਰ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਆਉਣਗੇ।
ਖਬਰਾਂ ਅਨੁਸਾਰ ਰਾਹੁਲ ਗਾਂਧੀ ਰਾਤ 12:30 ਵਜੇ ਪਾਰਟੀ ਦਫਤਰ ਪਹੁੰਚਣਗੇ ਅਤੇ ਸਾਬਕਾ CM ਵੀਰਭੱਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨਗੇ। ਉਨ੍ਹਾਂ ਦੀ ਦੇਹ ਨੂੰ ਦੁਪਹਿਰ 1 ਵਜੇ ਤੱਕ ਕਾਂਗਰਸ ਦੇ ਮੁੱਖ ਦਫਤਰ ਵਿਖੇ ਰੱਖਿਆ ਜਾਵੇਗਾ। ਉਸ ਤੋਂ ਬਾਅਦ ਡੈੱਡ ਬਾਡੀ ਨੂੰ ਵੀਰਭੱਦਰ ਸਿੰਘ ਦੇ ਜੱਦੀ ਸਥਾਨ ਰਾਮਪੁਰ ਲਿਜਾਇਆ ਜਾਵੇਗਾ।
ਇਸ ਦੌਰਾਨ, ਜਾਣਕਾਰੀ ਮਿਲੀ ਹੈ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵੀ ਵੀਰਭੱਦਰ ਸਿੰਘ ਨੂੰ ਅੰਤਿਮ ਸਨਮਾਨ ਅਤੇ ਸ਼ਰਧਾਂਜਲੀ ਦੇਣ ਲਈ ਸ਼ਿਮਲਾ ਪਹੁੰਚਣਗੇ। ਰਾਮਪੁਰ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਦੇਹ ਨੂੰ ਅੰਤਮ ਦਰਸ਼ਨਾਂ ਲਈ ਮੁੱਖ ਮੰਤਰੀ ਦੇ ਮਹਿਲ ਵਿੱਚ ਰੱਖਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਵੀਰਭੱਦਰ ਸਿੰਘ ਬੁਸ਼ਹਿਰ ਰਿਆਸਤ ਦੇ ਰਾਜਾ ਸਨ ਅਤੇ ਉਨ੍ਹਾਂ ਦੀ ਪਰੰਪਰਾ ਅਨੁਸਾਰ ਵੀਰਭੱਦਰ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਦਾ ਤਾਜਤਿਲਕ ਵੀ ਕੀਤਾ ਜਾਵੇਗਾ, ਜਿਸ ਬਾਰੇ ਸ਼ਾਹੀ ਪਰਿਵਾਰ ਦੇ ਕੁਲ ਪੁਜਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਸਿਰਫ ਤਾਜਪੋਸ਼ੀ ਤੋਂ ਬਾਅਦ, ਸਰੀਰ ਨੂੰ ਸਸਕਾਰ ਲਈ ਲਜਾਇਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀਰਭੱਦਰ ਸਿੰਘ ਦੇ ਪਿਤਾ ਰਾਜਾ ਪਦਮ ਸਿੰਘ ਦੀ ਮੌਤ ਹੋ ਗਈ ਸੀ, ਉਸ ਸਮੇਂ ਵੀ ਇਸ ਪਰੰਪਰਾ ਦਾ ਪਾਲਣ ਕੀਤਾ ਗਿਆ ਸੀ।