Gujarat flood: ਗੁਜਰਾਤ 'ਚ ਮੀਂਹ ਨੇ ਮਚਾਈ ਤਬਾਹੀ, ਅਹਿਮਦਾਬਾਦ, ਵਲਸਾਡ ਸਮੇਤ ਕਈ ਸ਼ਹਿਰਾਂ 'ਚ ਹੜ੍ਹ ਵਰਗੀ ਸਥਿਤੀ, ਦੇਖੋ Photos
Gujarat Flood Photos: ਗੁਜਰਾਤ ਦੇ ਦੱਖਣ ਵਿੱਚ ਡਾਂਗ, ਨਵਸਾਰੀ, ਤਾਪੀ ਅਤੇ ਵਲਸਾਡ ਜ਼ਿਲ੍ਹੇ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਮੱਧ ਗੁਜਰਾਤ ਦੇ ਪੰਚਮਹਾਲ, ਛੋਟਾ ਉਦੈਪੁਰ ਅਤੇ ਖੇੜਾ 'ਚ ਵੀ ਹਾਲਾਤ ਖਰਾਬ ਹਨ।
Download ABP Live App and Watch All Latest Videos
View In Appਗੁਜਰਾਤ ਦੇ ਆਫ਼ਤ ਪ੍ਰਬੰਧਨ ਮੰਤਰੀ ਰਾਜੇਂਦਰ ਤ੍ਰਿਵੇਦੀ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਮੀਂਹ ਨਾਲ ਸਬੰਧਤ ਹਾਦਸਿਆਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਅਨੁਸਾਰ 1 ਜੂਨ ਤੋਂ ਹੁਣ ਤੱਕ ਬਿਜਲੀ ਡਿੱਗਣ, ਡੁੱਬਣ ਅਤੇ ਕੰਧ ਡਿੱਗਣ ਵਰਗੀਆਂ ਘਟਨਾਵਾਂ ਵਿੱਚ 63 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਭਾਰੀ ਮੀਂਹ ਕਾਰਨ ਅਹਿਮਦਾਬਾਦ ਦੇ ਕਈ ਇਲਾਕਿਆਂ 'ਚ ਵੀ ਹੜ੍ਹ ਵਰਗਾ ਨਜ਼ਾਰਾ ਦੇਖਣ ਨੂੰ ਮਿਲਿਆ। ਅਹਿਮਦਾਬਾਦ ਵਿੱਚ ਐਤਵਾਰ ਰਾਤ ਨੂੰ 219 ਮਿਲੀਮੀਟਰ ਮੀਂਹ ਪਿਆ। ਇਸ ਕਾਰਨ ਸਾਰਾ ਇਲਾਕਾ ਪਾਣੀ ਨਾਲ ਭਰ ਗਿਆ। ਸ਼ਹਿਰ ਦੇ ਸਕੂਲ ਅਤੇ ਕਾਲਜ ਸੋਮਵਾਰ ਤੱਕ ਬੰਦ ਕਰ ਦਿੱਤੇ ਗਏ ਹਨ।
ਗੁਜਰਾਤ ਦਾ ਵਲਸਾਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਭਾਰੀ ਮੀਂਹ ਤੋਂ ਬਾਅਦ ਕਈ ਇਲਾਕਿਆਂ 'ਚ ਹੜ੍ਹ ਵਰਗਾ ਨਜ਼ਾਰਾ ਹੈ।
ਵਲਸਾਡ 'ਚ ਅੰਬਿਕਾ ਨਦੀ ਦੇ ਕੰਢੇ ਆਏ ਹੜ੍ਹ 'ਚ ਕਈ ਲੋਕ ਫਸ ਗਏ। ਕਲੈਕਟਰ ਦੀ ਬੇਨਤੀ 'ਤੇ ਕੋਸਟ ਗਾਰਡ ਨੇ ਆਪਣੇ ਹੈਲੀਕਾਪਟਰ ਰਾਹੀਂ 16 ਲੋਕਾਂ ਨੂੰ ਬਾਹਰ ਕੱਢਿਆ।
ਹੜ੍ਹ ਵਰਗੀ ਸਥਿਤੀ 'ਚ ਲੋਕਾਂ ਨੂੰ ਬਚਾਉਣ ਲਈ NDRF ਦੀ ਮਦਦ ਲਈ ਜਾ ਰਹੀ ਹੈ। ਵੱਖ-ਵੱਖ ਖੇਤਰਾਂ 'ਚ ਕਰੀਬ 468 ਲੋਕਾਂ ਨੂੰ ਬਚਾਇਆ ਗਿਆ ਹੈ। ਕਰੀਬ 9 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਜਰਾਤ ਸਰਕਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਲੋਕਾਂ ਦੀ ਮਦਦ ਲਈ SDRF ਅਤੇ NDRF ਦੀਆਂ 18 ਪਲਟਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਲੋੜ ਪੈਣ 'ਤੇ ਹੋਰ ਮਦਦ ਦਿੱਤੀ ਜਾਵੇਗੀ।
ਕਈ ਘਰਾਂ ਵਿੱਚ ਵੀ ਪਾਣੀ ਭਰ ਗਿਆ। ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਨਡਿਆਦ ਵਿੱਚ ਪਾਣੀ ਵਿੱਚ ਡਿੱਗਣ ਨਾਲ ਇੱਕ ਬਜ਼ੁਰਗ ਦੀ ਮੌਤ ਹੋ ਗਈ। ਨਦੀਆਦ ਨਗਰ ਨਿਗਮ ਦੇ ਮੁੱਖ ਅਧਿਕਾਰੀ ਰੁਦਰੇਸ਼ ਹੁਡਾਲ ਨੇ ਦੱਸਿਆ ਕਿ ਕਰੀਬ 70-80 ਸਾਲ ਦਾ ਵਿਅਕਤੀ ਆਪਣੇ ਘਰ ਦੇ ਅੰਦਰ ਕਰੀਬ ਦੋ ਫੁੱਟ ਪਾਣੀ ਵਿੱਚ ਡਿੱਗ ਗਿਆ ਸੀ। ਉਸ ਸਮੇਂ ਘਰ ਵਿੱਚ ਹੋਰ ਕੋਈ ਨਹੀਂ ਸੀ। ਇਸ ਲਈ ਉਸ ਦੀ ਜਾਨ ਚਲੀ ਗਈ।
ਨਵਸਾਰੀ ਦੇ ਕਈ ਹਿੱਸੇ ਵੀ ਤੇਜ਼ ਮੀਂਹ ਕਾਰਨ ਕਈ ਫੁੱਟ ਤੱਕ ਪਾਣੀ ਨਾਲ ਭਰ ਗਏ। ਕਈ ਘਰ ਵੀ ਡੁੱਬ ਗਏ। ਇਨਸਾਨ ਹੀ ਨਹੀਂ ਜਾਨਵਰ ਵੀ ਮੁਸੀਬਤ ਵਿੱਚ ਫਸ ਗਏ। ਮੀਂਹ ਕਾਰਨ ਗੁਜਰਾਤ ਦੇ ਕਈ ਪਿੰਡਾਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ।