Rajiv Gandhi Death Anniversary: ਸੋਨੀਆ ਗਾਂਧੀ ਦੇ ਘਰਵਾਲੇ ਨਹੀਂ ਸੀ ਸਹਿਮਤ, ਪਿਤਾ ਨੇ ਰਾਜੀਵ ਨਾਲ ਵਿਆਹ ਲਈ ਰੱਖੀ ਸੀ ਆਹ ਸ਼ਰਤ, ਇਦਾਂ ਸ਼ੁਰੂ ਹੋਈ ਸੀ LOVE STORY
ਸਾਲ 1965 ਦੀ ਗੱਲ ਹੈ, ਜਦੋਂ ਰਾਜੀਵ ਗਾਂਧੀ ਸੋਨੀਆ ਨੂੰ ਮਿਲੇ ਸਨ। ਦੋਵੇਂ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਗਏ ਸਨ। ਇੱਥੇ ਹੀ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਸੋਨੀਆ ਲਈ ਗਾਂਧੀ ਪਰਿਵਾਰ ਦੀ ਨੂੰਹ ਬਣਨਾ ਆਸਾਨ ਨਹੀਂ ਸੀ ਪਰ ਕਈ ਉਤਰਾਅ-ਚੜ੍ਹਾਅ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ।
Download ABP Live App and Watch All Latest Videos
View In Appਕੈਂਬਰਿਜ ਪਹੁੰਚੀ ਸੋਨੀਆ ਗਾਂਧੀ ਨੂੰ ਉੱਥੇ ਦਾ ਖਾਣਾ ਪਸੰਦ ਨਹੀਂ ਆ ਰਿਹਾ ਸੀ। ਉਹ ਆਪਣੇ ਇਤਾਲਵੀ ਭੋਜਨ ਨੂੰ ਬਹੁਤ ਯਾਦ ਕਰਦੀ ਸੀ। ਉਨ੍ਹਾਂ ਨੇ ਕਾਲਜ ਕੈਂਪਸ ਵਿੱਚ ਹੀ ਇੱਕ ਗ੍ਰੀਕ ਰੈਸਟੋਰੈਂਟ ਲੱਭ ਲਿਆ, ਜਿੱਥੇ ਇਟਾਲੀਅਨ ਭੋਜਨ ਮਿਲਦਾ ਸੀ। ਉਹ ਅਕਸਰ ਉੱਥੇ ਜਾਂਦੀ ਸੀ। ਇੱਥੇ ਉਨ੍ਹਾਂ ਦੀ ਮੁਲਾਕਾਤ ਰਾਜੀਵ ਗਾਂਧੀ ਨਾਲ ਹੋਈ।
ਸੋਨੀਆ ਗਾਂਧੀ ਨੇ ਜਦੋਂ ਪਹਿਲੀ ਵਾਰ ਰਾਜੀਵ ਗਾਂਧੀ ਨੂੰ ਦੇਖਿਆ ਤਾਂ ਉਹ ਆਪਣੇ ਦੋਸਤ ਨਾਲ ਉਸੇ ਗ੍ਰੀਕ ਰੈਸਟੋਰੈਂਟ ਵਿੱਚ ਆਏ ਸਨ। ਜਦੋਂ ਸੋਨੀਆ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਹ ਬਹੁਤ ਖੂਬਸੂਰਤ ਅਤੇ ਸ਼ਾਂਤ ਸੁਭਾਅ ਦੇ ਲੱਗ ਰਹੇ ਸਨ। ਇੱਥੇ ਸੋਨੀਆ ਨੂੰ ਪਹਿਲੀ ਨਜ਼ਰ ਵਿੱਚ ਹੀ ਰਾਜੀਵ ਗਾਂਧੀ ਨਾਲ ਪਿਆਰ ਹੋ ਗਿਆ। ਅਜਿਹਾ ਹੀ ਕੁਝ ਰਾਜੀਵ ਗਾਂਧੀ ਨਾਲ ਵੀ ਹੋਇਆ, ਉਨ੍ਹਾਂ ਨੂੰ ਪਹਿਲੀ ਨਜ਼ਰ 'ਚ ਹੀ ਸੋਨੀਆ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤ ਨੂੰ ਸੋਨੀਆ ਨਾਲ ਮਿਲਾਉਣ ਲਈ ਕਿਹਾ।
ਗਾਂਧੀ ਅਤੇ ਨਹਿਰੂ ਪਰਿਵਾਰ ਦੀ ਇਹ ਪੁਰਾਣੀ ਪਰੰਪਰਾ ਹੈ ਕਿ ਉਹ ਚਿੱਠੀਆਂ ਲਿਖਦੇ ਸਨ। ਕੈਂਬਰਿਜ ਯੂਨੀਵਰਸਿਟੀ ਦੇ ਕੈਂਪਸ ਵਿੱਚ ਰਹਿੰਦੇ ਹੋਏ ਰਾਜੀਵ ਗਾਂਧੀ ਬਿਲਕੁਲ ਅਜਿਹਾ ਹੀ ਕਰਦੇ ਸਨ, ਉਹ ਕੈਂਪਸ ਦੀ ਸਥਿਤੀ, ਆਪਣੀ ਪੜ੍ਹਾਈ ਬਾਰੇ ਆਪਣੀ ਮਾਂ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਦੇ ਸਨ ਅਤੇ ਜਲਦੀ ਹੀ ਉਨ੍ਹਾਂ ਨੇ ਆਪਣੇ ਪੱਤਰ ਵਿੱਚ ਸੋਨੀਆ ਦਾ ਨਾਂ ਵੀ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਸੀ।
ਕੈਂਬਰਿਜ ਯੂਨੀਵਰਸਿਟੀ ਵਿੱਚ ਬਹੁਤ ਸਾਰੇ ਮੁੰਡੇ ਅਤੇ ਬਹੁਤ ਘੱਟ ਕੁੜੀਆਂ ਸਨ, ਪਰ ਸੋਨੀਆ ਉਨ੍ਹਾਂ ਵਿੱਚੋਂ ਸਭ ਤੋਂ ਸੋਹਣੀ ਕੁੜੀ ਸੀ। ਰਾਜੀਵ ਗਾਂਧੀ ਨੂੰ ਫੋਟੋਗ੍ਰਾਫੀ ਦਾ ਸ਼ੌਕ ਸੀ ਅਤੇ ਉਹ ਸੋਨੀਆ ਗਾਂਧੀ ਦੀਆਂ ਕਈ ਤਸਵੀਰਾਂ ਖਿੱਚਦੇ ਸਨ ਅਤੇ ਉਦੋਂ ਤੋਂ ਹੀ ਉਹ ਸੋਨੀਆ ਲਈ ਖਾਸ ਬਣ ਗਏ ਸਨ।
ਜਦੋਂ ਇੰਦਰਾ ਗਾਂਧੀ ਲੰਡਨ ਆਈ ਤਾਂ ਉਹ ਸੋਨੀਆ ਨੂੰ ਮਿਲੀ। ਉਨ੍ਹਾਂ ਨੂੰ ਪਤਾ ਸੀ ਕਿ ਸੋਨੀਆ ਅੰਗਰੇਜ਼ੀ ਨਾਲੋਂ ਫ੍ਰੈਂਚ ਚੰਗੀ ਤਰ੍ਹਾਂ ਜਾਣਦੀ ਹੈ, ਇਸ ਲਈ ਉਨ੍ਹਾਂ ਨੇ ਸੋਨੀਆ ਨਾਲ ਫ੍ਰੈਂਚ ਵਿੱਚ ਗੱਲ ਕੀਤੀ। ਦੂਜੇ ਪਾਸੇ ਸੋਨੀਆ ਦੇ ਪਰਿਵਾਰਕ ਮੈਂਬਰ ਇਸ ਰਿਸ਼ਤੇ ਨੂੰ ਲੈ ਕੇ ਮੁਸ਼ਕਲਾਂ ਪੈਦਾ ਕਰ ਰਹੇ ਸਨ। ਉਹ ਨਹੀਂ ਚਾਹੁੰਦੇ ਸੀ ਕਿ ਇਹ ਰਿਸ਼ਤਾ ਹੋਵੇ। ਜਦੋਂ ਉਨ੍ਹਾਂ ਨੇ ਇਹ ਗੱਲ ਆਪਣੇ ਘਰ ਦੱਸੀ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਇਸ ਰਿਸ਼ਤੇ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਟੁੱਟੇ ਦਿਲ ਨਾਲ ਕੈਂਬਰਿਜ ਵਾਪਸ ਆ ਗਈ।
ਰਾਜੀਵ ਗਾਂਧੀ ਅਤੇ ਸੋਨੀਆ ਨੇ ਇੱਕ ਦੂਜੇ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ ਸੀ। ਕਈ ਵਾਰ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਸ਼ੱਕ ਸੀ। ਸੋਨੀਆ ਆਪਣੇ ਪਿਤਾ ਤੋਂ ਡਰਦੀ ਸੀ, ਪਰ ਦੋਵਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਵਿਆਹ ਕਰਾਉਣਗੇ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਭਾਰਤ ਵਿਚ ਰਹਿਣਗੇ।
ਇਹ 1966 ਦੀ ਗੱਲ ਹੈ ਜਦੋਂ ਰਾਜੀਵ ਗਾਂਧੀ ਨੇ ਸੋਨੀਆ ਦੇ ਪਿਤਾ ਸਟੇਫਾਨੋ ਨੂੰ ਮਿਲਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਸੋਨੀਆ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਭਾਵੇਂ ਉਹ ਰਾਜੀਵ ਨੂੰ ਪਸੰਦ ਕਰਦੇ ਸੀ ਪਰ ਫਿਰ ਵੀ ਉਹ ਵਿਆਹ ਲਈ ਰਾਜ਼ੀ ਨਹੀਂ ਹੋਏ। ਸੋਨੀਆ ਦੇ ਮਾਪੇ ਸੋਚ ਰਹੇ ਸਨ ਕਿ ਉਨ੍ਹਾਂ ਦੀ ਧੀ ਵਿਦੇਸ਼ ਵਿੱਚ ਕਿਵੇਂ ਰਹੇਗੀ। ਸੋਨੀਆ ਦੇ ਪਿਤਾ ਨੇ ਉਨ੍ਹਾਂ ਨੂੰ ਰਿਸ਼ਤਾ ਤੋੜਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਸੋਨੀਆ ਨਹੀਂ ਹਟੀ।
ਸੋਨੀਆ ਦੇ ਪਿਤਾ ਨੇ ਦੋਹਾਂ ਦੇ ਸਾਹਮਣੇ ਇਹ ਸ਼ਰਤ ਰੱਖੀ ਕਿ ਉਨ੍ਹਾਂ ਨੂੰ ਘੱਟੋ-ਘੱਟ ਇਕ ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ ਅਤੇ ਜੇਕਰ ਉਨ੍ਹਾਂ ਦਾ ਪਿਆਰ ਜਾਰੀ ਰਿਹਾ ਤਾਂ ਉਹ ਸੋਨੀਆ ਨੂੰ ਰਾਜੀਵ ਗਾਂਧੀ ਨਾਲ ਭਾਰਤ ਜਾਣ ਦੀ ਇਜਾਜ਼ਤ ਦੇ ਦੇਣਗੇ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਬਾਅਦ ਵਿਚ ਕੁਝ ਹੋਇਆ ਤਾਂ ਉਹ ਆਪਣੇ ਪਿਤਾ ਨੂੰ ਬਲੇਮ ਨਹੀਂ ਕਰ ਸਕੇਗੀ। 12 ਮਹੀਨੇ ਬੀਤ ਗਏ, ਸੋਨੀਆ ਦੇ ਪਿਤਾ ਨੇ ਸੋਚਿਆ ਕਿ ਸ਼ਾਇਦ ਸੋਨੀਆ ਰਾਜੀਵ ਨੂੰ ਭੁੱਲ ਗਈ ਹੈ, ਪਰ ਅਜਿਹਾ ਨਹੀਂ ਹੋਇਆ, 13 ਜਨਵਰੀ 1968 ਨੂੰ ਸੋਨੀਆ ਦਿੱਲੀ ਏਅਰਪੋਰਟ 'ਤੇ ਉਤਰੀ ਜਿੱਥੇ ਰਾਜੀਵ ਗਾਂਧੀ ਆਪਣੇ ਭਰਾ ਸੰਜੇ ਨਾਲ ਉਸ ਨੂੰ ਲੈਣ ਆਏ ਸਨ। ਉਨ੍ਹਾਂ ਨੇ ਸੋਨੀਆ ਦਾ ਅਭਿਨੇਤਾ ਅਮਿਤਾਭ ਬੱਚਨ ਦੇ ਪਰਿਵਾਰ ਨਾਲ ਰਹਿਣ ਦਾ ਪ੍ਰਬੰਧ ਕੀਤਾ ਅਤੇ 25 ਫਰਵਰੀ 1968 ਨੂੰ ਉਨ੍ਹਾਂ ਦਾ ਵਿਆਹ ਹੋ ਗਿਆ।