ਸਭ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੀ ਰੈਪਿਡ ਟ੍ਰੇਨ ਦੀਆਂ ਵੇਖੋ ਤਸਵੀਰਾਂ, ਛੇਤੀ ਹੀ ਸ਼ੁਰੂ ਹੋਵੇਗੀ ਸੇਵਾ
ਰੈਪਿਡ ਰੇਲ, ਜੋ ਭਾਰਤ ਦੀ ਸਭ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੀ ਟਰੇਨ ਹੋਵੇਗੀ, ਥੋੜੇ ਹੀ ਸਮੇਂ ਤੱਕ ਸ਼ੁਰੂ ਹੋਣ ਵਾਲੀ ਹੈ। ਇਸ ਰੈਪਿਡ ਰੇਲ ਨੂੰ ਦਿੱਲੀ ਅਤੇ ਮੇਰਠ ਵਿਚਕਾਰ ਚਲਾਉਣ ਦੀ ਯੋਜਨਾ ਨਾਲ ਸ਼ੁਰੂ ਕੀਤਾ ਗਿਆ ਹੈ।
Download ABP Live App and Watch All Latest Videos
View In Appਰੈਪਿਡ ਰੇਲ ਦੇ ਪਹਿਲੇ ਪੜਾਅ ਦਾ ਕੰਮ ਆਪਣੇ ਆਖਰੀ ਪੜਾਅ 'ਤੇ ਹੈ। ਇਸ ਟਰੇਨ ਦਾ ਟਰਾਇਲ ਫਰਵਰੀ ਮਹੀਨੇ 'ਚ ਕੀਤਾ ਗਿਆ ਸੀ, ਜੋ ਸਫਲ ਰਿਹਾ ਸੀ ਅਤੇ ਹੁਣ ਇਸ ਟਰੇਨ ਨੂੰ ਲੋਕਾਂ ਦੇ ਸਵਾਰ ਹੋਣ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਾ ਬਾਕੀ ਹੈ।
ਇਸ ਟਰੇਨ ਲਈ 82 ਕਿਲੋਮੀਟਰ ਲੰਬਾ ਟਰੈਕ ਬਣਾਇਆ ਜਾ ਰਿਹਾ ਹੈ, ਜਿਸ ਵਿੱਚੋਂ 17.2 ਕਿਲੋਮੀਟਰ ਲੰਬਾ ਰੂਟ ਤਿਆਰ ਕੀਤਾ ਗਿਆ ਹੈ। ਜਿਸ 'ਤੇ ਜਲਦ ਹੀ ਰੈਪਿਡ ਰੇਲ ਚਲਾਈ ਜਾਵੇਗੀ। ਹੁਣ ਇਹ ਟਰੇਨ ਗਾਜ਼ੀਆਬਾਦ ਦੇ ਸਾਹਿਬਾਬਾਦ ਤੋਂ ਦੁਹਾਈ ਵਿਚਕਾਰ ਚੱਲੇਗੀ।
ਰੈਪਿਡ ਰੇਲ ਅੰਦਰੋਂ ਇਦਾਂ ਦੀ ਨਜ਼ਰ ਆਉਂਦੀ ਹੈ। ਰੈਪਿਡ ਰੇਲ ਦੇ ਟਰੈਕ ਦੀ ਜਾਂਚ ਕਰਨ ਲਈ ਰੇਲਵੇ ਸੁਰੱਖਿਆ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ। ਕਮਿਸ਼ਨਰ ਆਫ ਰੇਲਵੇ ਸੇਫਟੀ ਦੀ ਮਨਜ਼ੂਰੀ ਮਿਲਦਿਆਂ ਹੀ ਰੈਪਿਡ ਰੇਲ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਭਾਰਤ ਦੀ ਇਹ ਰੈਪਿਡ ਰੇਲ 180 ਕਿਲੋਮੀਟਰ ਦੀ ਰਫਤਾਰ ਨਾਲ ਚੱਲੇਗੀ, ਜੋ ਭਾਰਤ ਦੀ ਸਭ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੀ ਰੇਲਗੱਡੀ ਹੋਵੇਗੀ। ਦਿੱਲੀ ਤੋਂ ਮੇਰਠ ਤੱਕ ਕੁੱਲ 30 ਰੈਪਿਡ ਟਰੇਨਾਂ ਚਲਾਉਣ ਦੀ ਯੋਜਨਾ ਹੈ ਪਰ ਫਿਲਹਾਲ ਸਿਰਫ 13 ਟਰੇਨਾਂ ਹੀ ਚਲਾਈਆਂ ਜਾਣਗੀਆਂ।
ਦਿੱਲੀ ਤੋਂ ਮੇਰਠ ਵਿਚਕਾਰ ਬਣਾਏ ਜਾ ਰਹੇ ਇਸ ਟਰੈਕ ਦਾ ਕੰਮ 2025 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਟਰੈਕ ਦੇ ਪੂਰੀ ਤਰ੍ਹਾਂ ਬਣ ਜਾਣ ਤੋਂ ਬਾਅਦ, ਦਿੱਲੀ ਅਤੇ ਮੇਰਠ ਦੀ ਦੂਰੀ ਨੂੰ ਪੂਰਾ ਕਰਨ ਲਈ ਇਸ ਨੂੰ ਸਿਰਫ 50 ਮਿੰਟ ਦਾ ਸਮਾਂ ਲੱਗੇਗਾ।