ਖੇਤੀ ਕਾਨੂੰਨਾਂ ਖਿਲਾਫ ਅਕਾਲੀ ਦਲ ਵੱਲੋਂ ਕੱਢੇ ਵਿਰੋਧ ਮਾਰਚ ਦੌਰਾਨ ਦਿੱਲੀ ਦਾ ਹਾਲ, ਦੇਖੋ ਤਸਵੀਰਾਂ
Traffic Jam In Delhi: ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਵੱਲੋਂ ਕਰਵਾਏ ਵਿਰੋਧ ਮਾਰਚ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਆਈਟੀਓ ਸਮੇਤ ਦਿੱਲੀ ਦੇ ਕੁਝ ਹਿੱਸਿਆਂ 'ਚ ਭਾਰੀ ਜਾਮ ਲੱਗ ਗਿਆ। ਦਿੱਲੀ ਆਵਾਜਾਈ ਪੁਲਿਸ ਨੇ ਯਾਤਰੀਆਂ ਨੂੰ ਕੁਝ ਸੜਕਾਂ ਨੂੰ ਬੰਦ ਕਰਨ ਬਾਰੇ ਜਾਗਰੂਕ ਤੇ ਅਸੁਵਿਧਾ ਤੋਂ ਬਚਣ ਲਈ ਹੋਰ ਮਾਰਗਾਂ ਦੇ ਉਪਯੋਗ ਦਾ ਸੁਝਾਅ ਦਿੱਤਾ।
Download ABP Live App and Watch All Latest Videos
View In Appਅਧਿਕਾਰੀ ਨੇ ਕਿਹਾ ਕਿ ਟ੍ਰੈਫਿਕ ਜਾਮ ਦੇ ਸਬੰਧੀ ਜ਼ਿਆਦਾਤਰ ਕਾਲ ਨਵੀਂ ਦਿੱਲੀ, ਧੌਲਾਂ ਕੂਆਂ, ਆਈਟੀਓ, ਵਿਕਾਸ ਮਾਰਗ, ਦਿੱਲੀ ਗੇਟ, ਕਰੋਲ ਬਾਗ ਦੇ ਇਲਾਕਿਆਂ ਤੋਂ ਆਈ। ਆਈਟੀਓ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। 30 ਸਾਲਾਂ ਰੋਹਿਤ ਤੋਮਰ ਨੇ ਦੱਸਿਆ ਕਿ ਉਨ੍ਹਾਂ ਨੂੰ 12 ਕਿਲੋਮੀਟਰ ਦੀ ਦੂਰੀ ਤੈਅ ਕਰਨ 'ਚ ਦੋ ਘੰਟੇ ਤੋਂ ਜ਼ਿਆਦਾ ਸਮਾਂ ਲੱਗਿਆ।
ਇਕ ਯਾਤਰੀ ਨੇ ਦੱਸਿਆ ਉਸ ਨੂੰ ਚਾਰ ਕਿਲੋਮੀਟਰ ਦੀ ਦੂਰੀ ਤੈਅ ਕਰਨ 'ਚ ਇਕ ਘੰਟਾ ਲੱਗਾ।
ਇਸ ਤੋਂ ਪਹਿਲਾਂ ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕਰਕੇ ਲੋਕਾਂ ਨੂੰ ਭੀੜ ਵਾਲੇ ਰਾਹ ਤੋਂ ਸੁਚੇਤ ਕੀਤਾ ਸੀ।
ਦਰਅਸਲ ਸ਼੍ਰੋਮਣੀ ਅਕਾਲੀ ਦਲ ਨੇ ਕਾਲਾ ਦਿਵਸ ਮਨਾਉਣ ਲਈ ਮਾਰਚ ਕੱਢਿਆ ਸੀ।
ਵਿਰੋਧ ਮਾਰਚ ਗੁਰਦੁਆਰਾ ਰਕਾਬ ਗੰਜ ਤੋਂ ਸੰਸਦ ਭਵਨ ਤਕ ਕੱਢਿਆ ਗਿਆ।
ਸਾਬਕਾ ਕੇਂਦਰੀ ਮੰਤਰੀ ਹਰਸਮਿਰਤ ਨੇ ਟਵੀਟ ਕੀਤਾ ਸੀ, 'ਵਿਰੋਧ 'ਚ ਲੋਕਾਂ ਦੀ ਹਿੱਸੇਦਾਰੀ ਜਨਤਾ ਦੇ ਗੁੱਸੇ ਨੂੰ ਦਰਸਾਉਦੀ ਹੈ'।
ਦੇਖੋ ਤਸਵੀਰਾਂ।