Seema Haider : ਕੀ ਸੀਮਾ ਹੈਦਰ ਨੇ ਫੌਜ ਦੇ ਜਵਾਨਾਂ ਨੂੰ ਭੇਜੀ ਸੀ ਫਰੈਂਡ ਰਿਕਵੈਸਟ? ਖ਼ੁਦ ਹੀ ਕਬੂਲ ਕੀਤੀ ਸੱਚਾਈ
Seema Haider Case: ਪਿਆਰ ਦੇ ਚੱਕਰ 'ਚ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਲਗਾਤਾਰ ਸੁਰਖੀਆਂ ਵਿੱਚ ਹੈ। ਸ਼ੱਕ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਤੇ ਉਹ ਜਾਸੂਸ ਤਾਂ ਨਹੀਂ ਹੈ।
Download ABP Live App and Watch All Latest Videos
View In Appਸ਼ੁੱਕਰਵਾਰ (21 ਜੁਲਾਈ) ਨੂੰ ਸੀਮਾ ਹੈਦਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਅਤੇ ਉਸ ਨੂੰ ਆਪਣੇ 4 ਬੱਚਿਆਂ ਅਤੇ ਸਚਿਨ ਮੀਨਾ ਨਾਲ ਗ੍ਰੇਟਰ ਨੋਇਡਾ ਵਿੱਚ ਰਹਿਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ।
ਹਾਲਾਂਕਿ, ਸੀਮਾ ਹੈਦਰ ਅਤੇ ਉਸਦੇ ਪਤੀ ਸਚਿਨ ਮੀਨਾ ਤੋਂ ਵੀ ਯੂਪੀ ਏਟੀਐਸ ਨੇ ਇਸ ਸਬੰਧ ਵਿੱਚ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਯੂਪੀ ਪੁਲਿਸ ਵੀ ਦੋਵਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।
ਸੀਮਾ ਨੇ ਮੀਡੀਆ ਦੇ ਸਾਹਮਣੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਹੈ ਕਿ ਉਸ ਨੇ ਫੌਜ 'ਚ ਕਿਸੇ ਨੂੰ ਵੀ ਫਰੈਂਡ ਰਿਕਵੈਸਟ ਨਹੀਂ ਭੇਜੀ ਹੈ। ਉਸਨੇ ਕਿਹਾ, ਮੈਂ ਫੇਸਬੁੱਕ ਨਹੀਂ ਚਲਾ ਰਹੀ ਅਤੇ ਨਾ ਹੀ ਮੇਰੇ ਕੋਲ ਮੇਰਾ ਫ਼ੋਨ ਹੈ।
ਸੀਮਾ ਨੇ ਕਿਹਾ, ਮੇਰੀ ਆਈਡੀ ਵਿੱਚ ਕੋਈ ਪੰਜ ਲੋਕ ਸਨ। ਉਨ੍ਹਾਂ ਵਿੱਚੋਂ ਇੱਕ ਸਚਿਨ ਸੀ ਅਤੇ ਬਾਕੀ ਸਚਿਨ ਦੇ ਖਾਸ ਦੋਸਤ ਸਨ। ਹੁਣ ਮੇਰੀ ਆਈਡੀ 'ਤੇ ਲੱਖਾਂ ਲੋਕਾਂ ਦੀਆਂ ਰਿਕਵੈਸਟਾਂ ਆ ਰਹੀਆਂ ਹਨ ਅਤੇ ਕਈ ਲੋਕਾਂ ਨੇ ਮੇਰੇ ਨਾਮ ਉੱਤੇ ਆਈਡੀ ਵੀ ਬਣਾਈ ਲਈਆਂ ਹਨ।
ਸੀਮਾ ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਭਾਰਤ ਆਈ ਸੀ ਅਤੇ ਗ੍ਰੇਟਰ ਨੋਇਡਾ 'ਚ ਸਚਿਨ ਨਾਂ ਦੇ ਨੌਜਵਾਨ ਨਾਲ ਰਹਿਣ ਲੱਗੀ ਸੀ। ਉਹ ਆਪਣੇ ਚਾਰ ਬੱਚਿਆਂ ਨੂੰ ਵੀ ਭਾਰਤ ਲੈ ਕੇ ਆਈ ਹੈ।