ਕੋਰੋਨਾ ਨਾਲ ਜੰਗ ਲਈ ਸਿੱਖ ਤਿਆਰ-ਬਰ-ਤਿਆਰ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 250 ਬੈੱਡਾਂ ਦਾ ਪ੍ਰਬੰਧ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 5 ਮਈ ਤੋਂ 250 ਬੈੱਡਾਂ ਵਾਲਾ ਕੋਵਿਡ ਫੈਸੀਲਿਟੀ ਸੈਂਟਰ ਸ਼ੁਰੂ ਕੀਤਾ ਜਾਵੇਗਾ। ਇਸ ਸੈਂਟਰ 'ਚ 250 ਬੈੱਡ ਲਗਾਏ ਗਏ ਹਨ, ਜਿਨ੍ਹਾਂ 'ਚ ਆਕਸੀਜ਼ਨ ਬੈੱਡ ਵੀ ਹਨ। ਨਾਲ ਹੀ ਕੋਰੋਨਾ ਪੀੜ੍ਹਤ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।
Download ABP Live App and Watch All Latest Videos
View In Appਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 250 ਬੈੱਡਾਂ ਵਾਲਾ ਕੋਵਿਡ ਸੈਂਟਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਬਣਾਇਆ ਗਿਆ ਹੈ। ਇਸ ਸੈਂਟਰ 'ਚ ਕੋਰੋਨਾ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ, ਜਿਸ 'ਚ 100 ਬੈੱਡ ਆਕਸੀਜ਼ਨ ਕੰਸਨਟਰੇਟਰ ਵਾਲੇ ਹਨ।
ਮਰੀਜ਼ਾਂ ਦੀਆਂ ਦਵਾਈਆਂ ਤੋਂ ਲੈ ਕੇ ਖਾਣ-ਪੀਣ ਦਾ ਖਰਚਾ ਮੈਨੇਜ਼ਮੈਂਟ ਚੁੱਕੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਰੀਜ਼ਾਂ ਦੀਆਂ ਦਵਾਈਆਂ ਤੋਂ ਲੈ ਕੇ ਖਾਣੇ ਤਕ ਦਾ ਸਾਰਾ ਖਰਚਾ ਖੁਦ ਕਰੇਗੀ। ਖ਼ਾਸ ਗੱਲ ਇਹ ਹੈ ਕਿ ਇੱਥੇ ਸਿਰਫ਼ ਉਹੀ ਮਰੀਜ਼ ਦਾਖ਼ਲ ਕੀਤੇ ਜਾਣਗੇ, ਜਿਨ੍ਹਾਂ ਨੂੰ ਆਕਸੀਜ਼ਨ ਦੀ ਸਮੱਸਿਆ ਹੈ ਤੇ ਜਿਨ੍ਹਾਂ ਨੂੰ ਕਿਤੋਂ ਵੀ ਆਕਸੀਜ਼ਨ ਨਹੀਂ ਮਿਲ ਰਹੀ। ਇੱਥੇ ਪਹੁੰਚਣ ਵਾਲੇ ਅਜਿਹੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਤੇ ਡਾਕਟਰ ਦੀ ਦੇਖ-ਰੇਖ 'ਚ ਰਹਿਣਗੇ।
ਇਸ ਸੈਂਟਰ ਨੂੰ 5 ਮਈ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ। ਮੌਜੂਦਾ ਸਮੇਂ 250 ਬੈੱਡਾਂ ਵਾਲਾ ਸੈਂਟਰ ਬਣਾਇਆ ਗਿਆ ਹੈ, ਜਦਕਿ ਇਸ ਸੈਂਟਰ ਨੂੰ ਹੋਰ ਵੱਡਾ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜ਼ਾਹਿਰ ਹੈ ਕਿ ਇਸ ਮਹਾਂਮਾਰੀ ਸਮੇਂ ਜਿੱਥੇ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਹਸਪਤਾਲਾਂ 'ਚ ਲੋਕਾਂ ਨੂੰ ਬੈੱਡ, ਵੈਂਟੀਲੇਟਰ ਤੋਂ ਲੈ ਕੇ ਆਕਸੀਜ਼ਨ ਤਕ ਲਈ ਜੂਝਣਾ ਪੈ ਰਿਹਾ ਹੈ।
ਅਜਿਹੇ ਸਮੇਂ 'ਚ ਇਕ ਗੁਰਦੁਆਰਾ ਸਾਹਿਬ ਵਲੋਂ ਪਹਿਲਾਂ ਤੋਂ ਹੀ ਲੋਕਾਂ ਨੂੰ ਲੰਗਰ ਪਹੁੰਚਾਇਆ ਜਾ ਰਿਹਾ ਹੈ ਅਤੇ ਖ਼ਾਸ ਕਰ ਕੋਰੋਨਾ ਮਰੀਜ਼ਾਂ ਦੇ ਘਰ ਖਾਣਾ ਪਹੁੰਚਾਉਣ ਦਾ ਕੰਮ ਚੱਲ ਰਿਹਾ ਹੈ। ਹੁਣ ਇਸ ਕੋਵਿਡ ਫੈਸੀਲਿਟੀ ਸੈਂਟਰ ਨੂੰ ਸ਼ੁਰੂ ਕੀਤੇ ਜਾਣ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
Photos: PTI