G20 Summit India: ਨਟਰਾਜ਼ ਦੀ ਮੂਰਤੀ, ਤਿਰੰਗੇ ਦੇ ਰੰਗ 'ਚ ਰੰਗੀਆਂ ਇਮਾਰਤਾਂ, ਚੰਦਰਯਾਨ-3... ਦਿੱਲੀ ਵਿੱਚ ਇਹ ਨਜ਼ਾਰੇ ਵੇਖ ਭਾਰਤ ਦੇ ਦੀਵਾਨੇ ਹੋਣ ਜਾਣਗੇ ਜੀ-20 ਦੇ ਮਹਿਮਾਨ
ਦਿੱਲੀ ਜੀ-20 ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਪ੍ਰਮੁੱਖ ਥਾਵਾਂ ਨੂੰ ਰੰਗ-ਬਿਰੰਗੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ ਹੈ।
Download ABP Live App and Watch All Latest Videos
View In Appਹਵਾਈ ਅੱਡੇ ਸਮੇਤ ਰਾਜਧਾਨੀ ਦੀਆਂ ਸੜਕਾਂ 'ਤੇ ਜੀ-20 ਦਾ ਲੋਗੋ ਅਤੇ ਲਾਈਟਾਂ ਇੰਝ ਸਜਾਈਆਂ ਗਈਆਂ ਹਨ ਕਿ ਰਾਤ ਨੂੰ ਨਜ਼ਾਰਾ ਅਦਭੁਤ ਹੈ। ਸਿਰਫ ਸੜਕ ਹੀ ਨਹੀਂ ਸਗੋਂ ਇਮਾਰਤਾਂ ਵੀ ਭਾਰਤੀ ਤਿਰੰਗੇ ਦੇ ਰੰਗਾਂ 'ਚ ਰੰਗੀਆਂ ਹੋਈਆਂ ਸਨ।
ਨਵੀਂ ਦਿੱਲੀ ਦਾ ਹਵਾਈ ਅੱਡਾ ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਥੇ ਮੌਜੂਦ ਝਰਨੇ 'ਤੇ ਤਿਰੰਗੇ ਰੰਗ ਦੀਆਂ ਲਾਈਟਾਂ ਇਸ ਤਰ੍ਹਾਂ ਲਾਈਆਂ ਗਈਆਂ ਹਨ ਕਿ ਰਾਤ ਨੂੰ ਇਹ ਤਿਰੰਗੇ ਦੇ ਰੰਗਾਂ ਵਾਂਗ ਰੋਸ਼ਨੀ ਛੱਡਦੀਆਂ ਹਨ।
ਇਸ ਤੋਂ ਇਲਾਵਾ ਦਿੱਲੀ 'ਚ ਕਈ ਥਾਵਾਂ 'ਤੇ ਝੰਡੇ ਲਹਿਰਾਏ ਗਏ ਹਨ। ਦੁਨੀਆ ਦੇ ਚੋਟੀ ਦੇ 20 ਦੇਸ਼ਾਂ ਦੇ ਲਹਿਰਾਉਂਦੇ ਝੰਡੇ ਇਕੱਠੇ ਰੱਖੇ ਗਏ ਹਨ। ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਵਿਚਕਾਰ ਲਾਈਟਿੰਗ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਇਹ ਬਹੁਤ ਹੀ ਖਾਸ ਦਿਖਾਈ ਦਿੰਦੀ ਹੈ।
ਦੱਸ ਦੇਈਏ ਕਿ ਜਿਸ ਜਗ੍ਹਾ 'ਤੇ ਜੀ-20 ਸੰਮੇਲਨ ਹੋਣਾ ਹੈ, ਉਸ ਨੂੰ ਰੰਗ-ਬਰੰਗੀਆਂ ਲਾਈਟਾਂ 'ਚ ਲੀਨ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉੱਥੇ ਵੱਖ-ਵੱਖ ਰੰਗਾਂ ਵਾਲਾ ਲਾਈਟ ਸ਼ੋਅ ਵੀ ਵੇਖਣ ਨੂੰ ਮਿਲਦਾ ਹੈ।
ਦਿੱਲੀ ਦੀਆਂ ਸੜਕਾਂ ਤੋਂ ਲੈ ਕੇ ਇਮਾਰਤਾਂ ਤੱਕ ਦੀ ਸਜਾਵਟ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਜੀ-20 ਸੰਮੇਲਨ ITPO ਕਨਵੈਨਸ਼ਨ ਸੈਂਟਰ, ਪ੍ਰਗਤੀ ਮੈਦਾਨ ਦੇ 'ਭਾਰਤ ਮੰਡਪਮ' 'ਚ ਹੋਣ ਜਾ ਰਿਹਾ ਹੈ।
ਆਈਟੀਪੀਓ ਕਨਵੈਨਸ਼ਨ ਸੈਂਟਰ ਨੂੰ ਖਾਸ ਤਰੀਕੇ ਨਾਲ ਸਜਾਇਆ ਗਿਆ ਹੈ। ਭਾਰਤ ਮੰਡਪਮ 'ਚ ਨਟਰਾਜ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ, ਜਿਸ 'ਤੇ ਲੱਗੀਆਂ ਲਾਈਟਾਂ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀਆਂ ਹਨ।
ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਭਾਰਤ ਨੇ ਦੁਨੀਆ 'ਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਚੰਦਰਯਾਨ-3 ਨੂੰ ਵਿਦੇਸ਼ੀ ਮਹਿਮਾਨਾਂ ਨੂੰ ਦਿਖਾਉਣ ਲਈ ਦਿੱਲੀ ਦੀਆਂ ਕੰਧਾਂ 'ਤੇ ਪੇਂਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੜਕ ਦੇ ਨਾਲ ਲੱਗਦੇ ਸਾਰੇ ਪਾਰਕਾਂ ਨੂੰ ਸਜਾਇਆ ਗਿਆ ਹੈ। ਉਨ੍ਹਾਂ ਪਾਰਕਾਂ ਵਿੱਚ ਬੁੱਤ ਵੀ ਲਾਏ ਗਏ ਹਨ ਜੋ ਭਾਰਤ ਦੀ ਪਛਾਣ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ ਕੂੜਾ ਸੁੱਟਣ ਵਾਲੀਆਂ ਸਾਰੀਆਂ ਥਾਵਾਂ ਨੂੰ ਵੀ ਰੰਗੀਨ ਕਰ ਦਿੱਤਾ ਗਿਆ ਹੈ।
ਆਈਟੀਓ ਵਿੱਚ ਇੱਕ ਇਮਾਰਤ ਨੂੰ ਤਿਰੰਗੇ ਦੇ ਰੰਗਾਂ ਨਾਲ ਸਜਾਇਆ ਗਿਆ ਸੀ। ਵਿਦੇਸ਼ੀ ਮਹਿਮਾਨਾਂ ਦੀ ਆਮਦ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਏਜੰਸੀਆਂ ਅਲਰਟ 'ਤੇ ਹਨ। ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ।