ਗਰਮੀ ਤੋਂ ਅੱਕ ਪਹਾੜਾਂ ਵੱਲ ਨਿਕਲੇ ਲੋਕ, ਸੈਲਾਨੀਆਂ ਦੀ ਭੀੜ ਨੂੰ ਯਾਦ ਆ ਜਾਵੇਗਾ ਕੁੰਭ ਮੇਲਾ, ਟੁੱਟੇ ਸਾਰੇ ਰਿਕਾਰਡ
ਸੜਕਾਂ ਵਾਹਨਾਂ ਨਾਲ ਭਰੀਆਂ ਪਈਆਂ ਹਨ, ਕਈ ਕਿਲੋਮੀਟਰ ਜਾਮ ਲੱਗਿਆ ਹੋਇਆ ਹੈ। ਸੈਲਾਨੀ ਸ਼ਰੇਆਮ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In Appਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵੀਕੈਂਡ ਦੇ ਦਿਨ ਐਤਵਾਰ ਨੂੰ ਸੋਲਨ, ਕਸੌਲੀ, ਚਹਿਲ ਵਿੱਚ ਸੈਲਾਨੀਆਂ ਦੇ ਹੜ੍ਹ ਨੂੰ ਵੇਖ ਲੱਗਿਆ ਜਿਵੇਂ ਕੁੰਭ ਮੇਲਾ ਲੱਗਿਆ ਹੈ। ਅਨਲੌਕ-2 ਤੋਂ ਬਾਅਦ ਸਾਰੇ ਪਿਛਲੇ ਰਿਕਾਰਡ ਟੁੱਟ ਗਏ ਹਨ।
ਸੜਕਾਂ 'ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗਿਆ ਹੋਇਆ ਹੈ, ਇੰਝ ਲੱਗ ਰਿਹਾ ਹੈ ਜਿਵੇਂ ਸੜਕਾਂ 'ਤੇ ਵਾਹਨਾਂ ਦਾ ਹੜ੍ਹ ਆਇਆ ਹੋਵੇ। ਪਿਛਲੇ 48 ਘੰਟਿਆਂ ਦੌਰਾਨ ਹਿਮਾਚਲ 'ਚ 10,000 ਤੋਂ ਜ਼ਿਆਦਾ ਵਾਹਨ ਪਰਵਾਣੂ ਬੈਰੀਅਰ ਤੋਂ ਦਾਖਲ ਹੋਏ ਹਨ।
ਸੋਲਨ ਦੇ ਸਾਧੂਪੁਲ ਨਦੀ ਵਿੱਚ ਸੈਲਾਨੀਆਂ ਦੀ ਭੀੜ ਹੈ। ਅਜਿਹਾ ਲੱਗਦਾ ਹੈ ਜਿਵੇਂ ਕੋਈ ਕੁੰਭ ਮੇਲਾ ਹੋਵੇ। ਕੋਰੋਨਾ ਦੇ ਨਿਯਮਾਂ ਦੀ ਖੁੱਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਹੈ। ਲੋਕਾਂ ਨੇ ਨਾ ਤਾਂ ਮਾਸਕ ਲਗਾਏ ਹਨ ਤੇ ਨਾ ਹੀ ਕੋਈ ਸਮਾਜਕ ਦੂਰੀ ਹੈ। ਇੱਥੇ ਲੋਕ ਆਪਣੀ ਜ਼ਿੰਦਗੀ ਤੇ ਦੂਜਿਆਂ ਦੀਆਂ ਜ਼ਿੰਦਗੀਆਂ ਦੀ ਪ੍ਰਵਾਹ ਬਗੈਰ ਸਿੱਧੇ ਤੌਰ 'ਤੇ ਕੋਰੋਨਾ ਦੀ ਤੀਜੀ ਲਹਿਰ ਨੂੰ ਸੱਦਾ ਦੇ ਰਹੇ ਹਨ।
ਸੋਲਨ ਪੁਲਿਸ ਦੀ ਵੀ ਕੋਰੋਨਾ ਨਿਯਮਾਂ ਪ੍ਰਤੀ ਲਾਪ੍ਰਵਾਹੀ ਇਸ ਦੌਰਾਨ ਦੇਖਣ ਨੂੰ ਮਿਲੀ। ਇਸ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਵੀ ਪੁਲਿਸ ਮੁਲਾਜ਼ਮ ਸਾਧੂਪੁਲ ਵਿੱਚ ਮੌਜੂਦ ਨਹੀਂ ਸੀ। ਇੱਥੇ ਬਹੁਤ ਸਾਰੇ ਸੈਲਾਨੀ ਮੌਜੂਦ ਸੀ ਤੇ ਕਈ ਘੰਟਿਆਂ ਤਕ ਜਾਮ ਲੱਗਿਆ ਰਿਹਾ। ਜਦੋਂ ਕਿ ਪੁਲਿਸ ਨੇ ਦਾਅਵੇ ਤਾਂ ਕੁਝ ਹੋਰ ਹੀ ਕੀਤੇ ਸੀ।
ਹੁਣ ਸੜਕਾਂ ਦਾ ਹਾਲਤ ਵੇਖੋ: ਇਹ ਨਜ਼ਾਰਾ ਕੰਡਾਘਾਟ-ਚਹਿਲ ਸੜਕ ਦਾ ਹੈ, ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਈ ਕਿਲੋਮੀਟਰ ਤੱਕ ਟ੍ਰੈਫਿਕ ਜਾਮ ਹੈ। ਵਾਹਨ ਰੇਂਗ-ਰੇਂਗ ਕੇ ਤੁਰਨ ਲਈ ਮਜਬੂਰ ਹਨ। ਲੋਕ ਪ੍ਰੇਸ਼ਾਨ ਹੋ ਰਹੇ ਹਨ।
ਧਰਮਪੁਰ-ਕਸੌਲੀ ਸੜਕ ਦਾ ਦੂਜਾ ਨਜ਼ਾਰਾ, ਸੜਕਾਂ ਦੀ ਹਾਲਤ ਵੀ ਇਹੀ ਹੈ ਇੱਥੇ ਵੀ ਵੇਖੋ ਕਿ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਕਈ ਕਿਲੋਮੀਟਰ ਤੱਕ ਸੜਕ ਜਾਮ ਹੈ।
ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਭੀੜ
ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਭੀੜ
ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦੀ ਭੀੜ