Ukraine-Russia War: ਯੁਕਰੇਨ ਤੋਂ ਜਹਾਜ਼ ਰਾਹੀਂ ਭਾਰਤ ਪਹੁੰਚੇ 44 ਵਿਦਿਆਰਥੀ, ਦੇਸ਼ ਪਰਤਦਿਆਂ ਹੀ ਚਿਹਰੇ ਖਿੜ੍ਹੇ
ਯੁਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਜਾਰੀ ਹੈ। ਬੀਤੇ ਦਿਨ 219 ਵਿਦਿਆਰਥੀਆਂ ਨੂੰ ਲੈ ਕੇ ਫਲਾਈਟ ਮੁੰਬਈ ਪਹੁੰਚੀ ਜਿਨ੍ਹਾਂ 'ਚ 44 ਗੁਜਰਾਤੀ ਵਿਦਿਆਰਥੀ ਵੀ ਆਪਣੇ ਦੇਸ਼ ਵਾਪਸ ਪਰਤ ਆਏ ਹਨ। ਵਿਸ਼ੇਸ਼ ਬਚਾਅ ਉਡਾਣ ਰਾਹੀਂ ਸੁਰੱਖਿਅਤ ਇਹ ਵਿਦਿਆਰਥੀ ਮੁੰਬਈ ਪਹੁੰਚ ਗਏ ਹਨ। ਇਨ੍ਹਾਂ 44 ਨੌਜਵਾਨ ਵਿਦਿਆਰਥੀਆਂ ਨੂੰ ਗੁਜਰਾਤ ਸਰਕਾਰ ਦੀ ਜੀਐਸਆਰਟੀਸੀ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਦੋ ਵੋਲਵੋ ਬੱਸਾਂ ਰਾਹੀਂ ਗੁਜਰਾਤ ਲਿਆਂਦਾ ਜਾਵੇਗਾ ਤੇ ਰਾਜ ਸਰਕਾਰ ਉਨ੍ਹਾਂ ਦੀ ਵਾਪਸੀ ਲਈ ਵੀ ਪ੍ਰਬੰਧ ਕਰੇਗੀ।
Download ABP Live App and Watch All Latest Videos
View In Appਮੁੰਬਈ ਏਅਰਪੋਰਟ 'ਤੇ ਪਹੁੰਚੇ ਇਨ੍ਹਾਂ ਬੱਚਿਆਂ ਦੇ ਚਿਹਰਿਆਂ 'ਤੇ ਭਾਰਤ ਪਰਤਣ ਦੀ ਖੁਸ਼ੀ ਸਾਫ ਝਲਕ ਰਹੀ ਸੀ। ਗੁਜਰਾਤ ਸਰਕਾਰ ਦੇ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।
ਗੁਜਰਾਤ ਸਰਕਾਰ ਨੇ ਅਧਿਕਾਰਤ ਤੌਰ 'ਤੇ ਦੱਸਿਆ ਹੈ ਕਿ ਇਸ ਅੰਕੜਿਆਂ 'ਚ ਗੁਜਰਾਤ ਦੇ 584 ਤੋਂ ਵੱਧ ਲੋਕ ਯੂਕਰੇਨ 'ਚ ਫਸੇ ਹੋਏ ਪਾਏ ਗਏ ਹਨ। ਰਾਜ ਸਰਕਾਰ ਤੇ ਕੇਂਦਰ ਸਰਕਾਰ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵਿਦੇਸ਼ ਮੰਤਰਾਲੇ ਤੇ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਗੁਜਰਾਤ ਸਰਕਾਰ ਨੇ ਇਨ੍ਹਾਂ ਨੌਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਹੈਲਪਲਾਈਨ ਸ਼ੁਰੂ ਕੀਤੀ ਹੈ। ਜੋ ਕਿ ਸਵੇਰੇ 9-00 ਵਜੇ ਤੋਂ ਸ਼ੁਰੂ ਹੋ ਕੇ ਰਾਤ 9-00 ਵਜੇ ਤੱਕ ਚੱਲਦੀ ਹੈ। ਹੈਲਪਲਾਈਨ ਨੰਬਰ - 079- 232- 38278। ਨਾਲ ਹੀ ਈਮੇਲ-ਆਈਡੀ 'ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਈਮੇਲ ਆਈਡੀ - nrgfoundation@yahoo.co.in