ਕਾਂਗਰਸ ਉਮੀਦਵਾਰ Archana Gautam ਨੂੰ ਬਦਨਾਮ ਕਰਨ 'ਤੇ ਵਿਰੋਧੀਆਂ 'ਤੇ ਵਰ੍ਹੀ ਪ੍ਰਿਅੰਕਾ ਗਾਂਧੀ, ਜਾਣੋ ਕਿਉਂ ਹੈ ਵਿਵਾਦ
ਪ੍ਰਿਅੰਕਾ ਗਾਂਧੀ ਨੇ ਮੇਰਠ ਜ਼ਿਲ੍ਹੇ ਦੇ ਹਸਤੀਨਾਪੁਰ ਤੋਂ ਕਾਂਗਰਸ ਉਮੀਦਵਾਰ ਅਰਚਨਾ ਗੌਤਮ ਬਾਰੇ ਕੀਤੀ ਜਾ ਰਹੀ ਟਿੱਪਣੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਰਚਨਾ ਗੌਤਮ ਨੂੰ ਬਿਕਨੀ ਪਹਿਨਣ ਤੇ ਉਨ੍ਹਾਂ ਦੇ ਕੱਪੜਿਆਂ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਰਚਨਾ ਸਾਲ 2018 ਵਿੱਚ ਮਿਸ ਬਿਕਨੀ ਇੰਡੀਆ ਮੁਕਾਬਲੇ ਦਾ ਖਿਤਾਬ ਜਿੱਤ ਚੁੱਕੀ ਹੈ ਤੇ ਇਸ ਵਾਰ ਯੂਪੀ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੀ ਹੈ।
Download ABP Live App and Watch All Latest Videos
View In Appਮੰਗਲਵਾਰ ਨੂੰ ਪ੍ਰਿਯੰਕਾ ਗਾਂਧੀ ਨੇ ਫੇਸਬੁੱਕ ਲਾਈਵ ਦੌਰਾਨ ਕਿਹਾ, ''ਅਰਚਨਾ ਨੇ ਕਾਫੀ ਸੰਘਰਸ਼ ਕੀਤਾ ਹੈ ਤੇ ਜਿਸ ਤਰ੍ਹਾਂ ਉਸ 'ਤੇ ਚਿੱਕੜ ਉਛਾਲਿਆ ਜਾ ਰਿਹਾ ਹੈ ਤੇ ਮੀਡੀਆ ਉਸ ਤੋਂ ਉਸ ਦੇ ਕੱਪੜਿਆਂ ਤੇ ਵਿਆਹ ਬਾਰੇ ਸਵਾਲ ਪੁੱਛ ਰਿਹਾ ਹੈ, ਮੈਂ ਕਹਿਣਾ ਚਾਹੁੰਦੀ ਹਾਂ ਕਿ ਆਖਰ ਤੁਸੀਂ ਇਹ ਸਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਕਿਸੇ ਹੋਰ ਵਿਅਕਤੀ ਨੂੰ ਕਿਉਂ ਨਹੀਂ ਪੁੱਛਦੇ? ਤੁਸੀਂ ਅਰਚਨਾ ਨਾਲ ਸਿਰਫ਼ ਇਸ ਲਈ ਈਰਖਾ ਕਿਉਂ ਕਰਨਾ ਚਾਹੁੰਦੇ ਹੋ ਕਿਉਂਕਿ ਉਹ ਇੱਕ ਔਰਤ ਹੈ?
ਦੱਸ ਦੇਈਏ ਕਿ 14 ਜਨਵਰੀ ਨੂੰ ਪ੍ਰਿਯੰਕਾ ਗਾਂਧੀ ਨੇ 125 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਹਸਤੀਨਾਪੁਰ ਤੋਂ ਉਮੀਦਵਾਰ ਅਰਚਨਾ ਗੌਤਮ ਵੀ ਇੱਕ ਸੀ। ਨਾਂ ਦੇ ਐਲਾਨ ਤੋਂ ਬਾਅਦ ਤੋਂ ਹੀ ਅਰਚਨਾ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।
ਅਰਚਨਾ ਗੌਤਮ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਤੇ ਉਹ ਬਿਕਨੀ ਗਰਲ ਦੇ ਨਾਂ ਨਾਲ ਮਸ਼ਹੂਰ ਹੈ। ਅਰਚਨਾ ਨੂੰ ਟਿਕਟ ਦੇਣ ਨੂੰ ਲੈ ਕੇ ਵੀ ਕਾਫੀ ਹੰਗਾਮਾ ਹੋਇਆ। ਇੱਥੋਂ ਤੱਕ ਕਿ ਹਿੰਦੂ ਮਹਾਸਭਾ ਨੇ ਇਤਰਾਜ਼ ਵੀ ਉਠਾਇਆ ਹੈ।
ਅਰਚਨਾ ਗੌਤਮ ਨਵੰਬਰ 2021 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਸੀ ਤੇ ਫਰਵਰੀ ਵਿੱਚ ਕਾਂਗਰਸ ਦੀ ਪਹਿਲੀ ਸੂਚੀ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ ਸੀ। ਅਰਚਨਾ ਗੌਤਮ ਉਦੋਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲਾਂਕਿ, ਜਦੋਂ ਵੀ ਉਸ ਨੂੰ ਟ੍ਰੋਲ ਕੀਤਾ ਜਾਂਦਾ ਹੈ, ਤਾਂ ਅਰਚਨਾ ਫਿਲਮਾਂ ਤੋਂ ਰਾਜਨੀਤੀ ਵਿੱਚ ਆਉਣ ਵਾਲੀਆਂ ਔਰਤਾਂ ਦੇ ਨਾਂ ਗਿਣਾਉਂਦੀ ਹੈ। ਲਗਾਤਾਰ ਹੋ ਰਹੇ ਵਿਰੋਧ ਸਬੰਧੀ ਉਸ ਨੇ ਕਿਹਾ ਕਿ ਦਲਿਤ ਹੋਣ ਕਾਰਨ ਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।
ਅਰਚਨਾ ਚੋਣ ਵਿੱਚ ਭਾਜਪਾ ਉਮੀਦਵਾਰ ਦਿਨੇਸ਼ ਖਟੀਕ ਤੋਂ ਚੋਣ ਲੜ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਯੋਗੇਸ਼ ਵਰਮਾ ਵੀ ਚੋਣ ਮੈਦਾਨ 'ਚ ਉਤਰੇ ਹਨ। ਯੋਗੇਸ਼ ਵਰਮਾ ਨੇ ਸਾਲ 2007 'ਚ ਬਸਪਾ ਦੀ ਟਿਕਟ 'ਤੇ ਚੋਣ ਲੜ ਕੇ ਵਿਧਾਇਕੀ ਦਾ ਸਵਾਦ ਚੱਖਿਆ ਤੇ ਉਸ ਤੋਂ ਬਾਅਦ ਵੀ ਆਪਣੀ ਕਿਸਮਤ ਅਜ਼ਮਾਉਂਦੇ ਰਹੇ ਹਨ। ਹਾਲਾਂਕਿ ਉਨ੍ਹਾਂ ਮੁਤਾਬਕ ਇਸ ਵਾਰ ਉਨ੍ਹਾਂ ਦੀ ਸਿੱਧੀ ਟੱਕਰ ਭਾਜਪਾ ਨਾਲ ਹੈ।
ਅਰਚਨਾ ਗੌਤਮ ਦਾ ਜਨਮ 1 ਸਤੰਬਰ 1995 ਨੂੰ ਹੋਇਆ ਸੀ। ਬਿਕਨੀ ਗਰਲ ਦੇ ਨਾਂ ਨਾਲ ਮਸ਼ਹੂਰ ਅਰਚਨਾ ਗੌਤਮ ਮੂਲ ਰੂਪ ਤੋਂ ਮੇਰਠ, ਯੂਪੀ ਦੀ ਰਹਿਣ ਵਾਲੀ ਹੈ। ਉਸ ਨੇ IIMT ਤੋਂ ਪੱਤਰਕਾਰੀ ਦੀ ਪੜ੍ਹਾਈ ਕੀਤੀ ਹੈ।
ਅਰਚਨਾ ਗੌਤਮ ਇਸ ਸਮੇਂ 26 ਸਾਲ ਦੀ ਹੈ। ਅਰਚਨਾ ਆਪਣੇ ਮਾਡਲਿੰਗ ਅਤੇ ਐਕਟਿੰਗ ਕਰੀਅਰ ਨੂੰ ਪੂਰਾ ਕਰਨ ਲਈ ਮੁੰਬਈ ਵਿੱਚ ਰਹਿੰਦੀ ਹੈ। ਉਹ ਸਾਲ 2014 ਵਿੱਚ ਮਿਸ ਯੂਪੀ ਰਹਿ ਚੁੱਕੀ ਹੈ, ਨਾਲ ਹੀ ਉਸ ਨੇ ਕਈ ਮਸ਼ਹੂਰ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ। ਜਿੱਥੇ ਉਸ ਨੇ 2015 ਵਿੱਚ ਫਿਲਮ ਗ੍ਰੇਟ ਗ੍ਰੈਂਡ ਮਸਤੀ ਵਿੱਚ ਕੰਮ ਕਰਕੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਹਸੀਨਾ ਪਾਰਕਰ, ਬਾਰਾਤ ਕੰਪਨੀ, ਜੰਕਸ਼ਨ ਵਾਰਾਣਸੀ ਵਰਗੀਆਂ ਫਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੀ ਹੈ।
ਹਸਤੀਨਾਪੁਰ ਦੇ ਜਾਤੀ ਸਮੀਕਰਨ ਦੀ ਗੱਲ ਕਰੀਏ ਤਾਂ ਗੁਰਜਰ ਤੇ ਮੁਸਲਿਮ ਬਹੁਲ ਹਸਤੀਨਾਪੁਰ ਵਿਧਾਨ ਸਭਾ ਹਲਕਾ ਅਨੁਸੂਚਿਤ ਜਾਤੀ ਲਈ ਰਾਖਵਾਂ ਹੈ। ਇਸ ਸੀਟ 'ਤੇ ਵੋਟਰਾਂ ਦੀ ਗਿਣਤੀ ਤਿੰਨ ਲੱਖ 42 ਹਜ਼ਾਰ 314 ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਪੁਰਸ਼ ਵੋਟਰ 1,87,884 ਤੇ ਮਹਿਲਾ ਵੋਟਰ 1,54,407 ਹਨ।
ਜ਼ਿਕਰਯੋਗ ਹੈ ਕਿ ਅਰਚਨਾ ਗੌਤਮ ਪ੍ਰਿਯੰਕਾ ਗਾਂਧੀ ਦੀ ਮੁਹਿੰਮ 'ਲੜਕੀ ਹੂੰ, ਲੜ੍ਹ ਸਕਦੀ ਹੂੰ' ਤੋਂ ਪ੍ਰਭਾਵਿਤ ਹੋ ਕੇ ਕਾਂਗਰਸ 'ਚ ਸ਼ਾਮਲ ਹੋਈ ਸੀ। ਪਰ ਸਿਆਸੀ ਪਾਰੀ ਵੀ ਸਹੀ ਢੰਗ ਨਾਲ ਸ਼ੁਰੂ ਨਹੀਂ ਹੋਈ ਅਤੇ ਉਨ੍ਹਾਂ ਨੂੰ ਵਿਰੋਧੀਆਂ ਦੇ ਤਾਨਿਆਂ ਨਾਲ ਜੂਝਣਾ ਪੈ ਰਿਹਾ ਹੈ।