Nepal Earthquake: ਭੂਚਾਲ ਕਾਰਨ ਮਲਬੇ 'ਚ ਦੱਬੀਆਂ 6 ਜਾਨਾਂ, ਠੰਡੀ ਰਾਤ 'ਚ ਅਸਮਾਨ ਹੇਠਾਂ ਕੰਬਦੇ ਰਹੇ ਲੋਕ, ਕਿਤੇ ਅੱਗ ਦਾ ਸਹਾਰਾ, ਵੇਖੋ ਤਸਵੀਰਾਂ
ਗੁਆਂਢੀ ਦੇਸ਼ ਨੇਪਾਲ 'ਚ ਮੰਗਲਵਾਰ ਦੇਰ ਰਾਤ 6.3 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ 8 ਨਵੰਬਰ ਨੂੰ ਦੁਪਹਿਰ ਕਰੀਬ 1:57 ਵਜੇ ਆਇਆ।
Download ABP Live App and Watch All Latest Videos
View In Appਨੇਪਾਲ ਦੇ ਡੋਤੀ ਜ਼ਿਲੇ 'ਚ ਇਕ ਘਰ ਦੇ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ। ਦੋਤੀ ਪੁਲੀਸ ਅਨੁਸਾਰ ਭੂਚਾਲ ਕਾਰਨ ਮਕਾਨ ਡਿੱਗਣ ਕਾਰਨ ਮਰਨ ਵਾਲੇ 6 ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ।
ਮ੍ਰਿਤਕਾਂ ਦੀ ਪਛਾਣ 50 ਸਾਲਾ ਪ੍ਰੇਮ ਬੋਹਰਾ, 40 ਸਾਲਾ ਭਗਵਤੀ ਬੋਹਰਾ, 13 ਸਾਲਾ ਸੀਤਾ ਬੋਹਰਾ, 8 ਸਾਲਾ ਹਰਕ ਬੋਹਰਾ, 14 ਸਾਲਾ ਧਨਾਸਰੀ ਬੋਹਰਾ ਅਤੇ 14 ਸਾਲਾ ਦੇ ਰੂਪ ਵਜੋਂ ਹੋਈ ਹੈ। ਭੂਚਾਲ 'ਚ ਘਰ ਤਬਾਹ ਹੋਣ ਕਾਰਨ ਲੋਕਾਂ ਨੂੰ ਠੰਡ 'ਚ ਰਾਤ ਕੱਟਣੀ ਪਈ।
ਮਕਾਨ ਡਿੱਗਣ ਨਾਲ ਛੇ ਹੋਰ ਲੋਕ ਵੀ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਭੂਚਾਲ ਪ੍ਰਭਾਵਿਤ ਇਲਾਕਿਆਂ 'ਚ ਬਚਾਅ ਮੁਹਿੰਮ 'ਚ ਨੇਪਾਲ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘਰਾਂ ਦਾ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ।
ਪੁਲਸ ਨੇ ਦੱਸਿਆ ਕਿ ਨੇਪਾਲ ਪੁਲਸ, ਆਰਮਡ ਪੁਲਸ, ਨੇਪਾਲੀ ਫੌਜ ਦੀਆਂ ਟੀਮਾਂ ਬਚਾਅ ਲਈ ਮੌਕੇ 'ਤੇ ਪਹੁੰਚੀਆਂ। ਸਥਾਨਕ ਲੋਕਾਂ ਸਮੇਤ ਇਕ ਟੀਮ ਬਚਾਅ ਕੰਮ ਕਰ ਰਹੀ ਹੈ। ਇਹ ਹਾਦਸਾ ਦੋਤੀ ਦੀ ਪੂਰਬੀ ਚੌਂਕੀ ਗ੍ਰਾਮੀਣ ਨਗਰ ਪਾਲਿਕਾ ਦੇ ਵਾਰਡ ਨੰਬਰ 3 ਦੇ ਗੜਗਾਓਂ ਵਿੱਚ ਵਾਪਰਿਆ।
ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਭੂਚਾਲ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਪੀੜਤਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ।