29 ਜੁਲਾਈ ਨੂੰ ਦੁਨੀਆ ਦੇਖੇਗੀ ਭਾਰਤ ਦੀ ਤਾਕਤ, ਫਰਾਂਸ ਤੋਂ ਰਾਫੇਲ ਨੇ ਭਰੀ ਉਡਾਣ
Download ABP Live App and Watch All Latest Videos
View In Appਭਾਰਤ ਨੇ ਸੱਤੰਬਰ 2016 'ਚ ਫਰਾਂਸ ਨਾਲ ਲਗਭਗ 58 ਹਜ਼ਾਰ ਕਰੋੜ ਰੁਪਏ 'ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਇਕ ਅੰਤਰ-ਸਰਕਾਰੀ ਸਮਝੌਤਾ ਕੀਤਾ ਸੀ।
ਮਲਟੀਰੋਲ ਹੋਣ ਦੇ ਕਾਰਨ ਦੋ ਇੰਜਨ ਵਾਲਾ ਰਾਫੇਲ ਲੜਾਕੂ ਜਹਾਜ਼ ਦੁਸ਼ਮਣ ਦੀ ਸੀਮਾ 'ਤੇ ਹਮਲਾ ਕਰਦੇ ਹੋਏ, ਹਵਾ ਵਿੱਚ ਆਪਣਾ ਦਬਦਬਾ ਸਥਾਪਤ ਕਰਨ ਦੇ ਨਾਲ ਨਾਲ ਡੂੰਘੀ ਘੁਸਪੈਠ ਕਰਨ ਦੇ ਸਮਰੱਥ ਹੈ।
ਰਾਫੇਲ ਦਾ ਭਾਰਤੀ ਹਵਾਈ ਸੈਨਾ 'ਚ ਸ਼ਾਮਲ ਹੋਣਾ ਦੱਖਣੀ ਏਸ਼ੀਆ 'ਚ ਇਕ 'ਗੇਮ ਚੇਂਜਰ' ਮੰਨਿਆ ਜਾ ਰਿਹਾ ਹੈ। ਕਿਉਂਕਿ ਰਾਫੇਲ ਇੱਕ 4.5 ਜਨਰੇਸ਼ਨ ਮੀਡੀਅਮ ਮਲਟੀਰੋਲ ਏਅਰਕ੍ਰਾਫਟ ਹੈ।
ਰਾਫਾਲ ਦੇ ਪਹਿਲੇ ਸਕੁਐਡਰਨ ਨੂੰ 'ਗੋਲਡਨ ਐਰੋ' ਦਾ ਨਾਮ ਦਿੱਤਾ ਗਿਆ ਹੈ।
ਇਹ ਪੰਜ ਜਹਾਜ਼ ਅੰਬਾਲਾ ਪਹੁੰਚਣ ਤੋਂ ਪਹਿਲਾਂ ਯੂਏਈ ਦੇ ਅਬੂ ਧਾਬੀ ਨੇੜੇ ਅਲ-ਡਫਰਾ ਫ੍ਰੈਂਚ ਏਅਰਬੇਸ 'ਤੇ ਹਾਲਟ ਕਰਨਗੇ।
ਇਨ੍ਹਾਂ ਜਹਾਜ਼ਾਂ ਨੂੰ ਬੁੱਧਵਾਰ ਨੂੰ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਜਾਵੇਗਾ। ਰਾਫੇਲ ਲੜਾਕੂ ਜਹਾਜ਼ ਦੀਆਂ ਸ਼ਾਨਦਾਰ ਤਸਵੀਰਾਂ ਵੇਖੋ।
ਸਿਰਫ ਦੋ ਦਿਨ ਬਾਅਦ 29 ਜੁਲਾਈ ਨੂੰ ਪੂਰੀ ਦੁਨੀਆ ਭਾਰਤ ਦੀ ਤਾਕਤ ਵੇਖੇਗੀ। ਰਾਫੇਲ ਲੜਾਕੂ ਜਹਾਜ਼ ਫਰਾਂਸ ਦੇ ਮੈਰੀਗਨਾਕ ਬੇਸ ਤੋਂ ਭਾਰਤ ਲਈ ਰਵਾਨਾ ਹੋਏ ਹਨ। ਇਹ ਪੰਜ ਲੜਾਕੂ ਫਰਾਂਸ ਤੋਂ ਉੱਡ ਗਏ ਹਨ, ਇੱਕ ਦਿਨ ਬਾਅਦ ਇਹ ਪੰਜ ਜਹਾਜ਼ ਅੰਬਾਲਾ ਏਅਰਬੇਸ ਪਹੁੰਚ ਜਾਣਗੇ।
- - - - - - - - - Advertisement - - - - - - - - -