Arjit Sharma: 8 ਸਾਲਾ ਅਰਜਿਤ ਨੇ ਨਵੇਂ ਸਾਲ 'ਤੇ 10500 ਫੁੱਟ ਉੱਚੀ ਆਦਿ ਹਿਮਾਨੀ ਚਾਮੁੰਡਾ ਚੋਟੀ 'ਤੇ ਲਹਿਰਾਇਆ ਤਿਰੰਗਾ
ਪੰਜਾਬ ਦੇ 8 ਸਾਲ ਦੇ ਅਰਜਿਤ ਸ਼ਰਮਾ ਨੇ ਨਵੇਂ ਸਾਲ ਦੇ ਪਹਿਲੇ ਦਿਨ ਲਗਪਗ 10500 ਫੁੱਟ ਉੱਚੇ ਆਦਿ ਹਿਮਾਨੀ ਚਾਮੁੰਡਾ ਸ਼ਿਖਰ ਤੇ ਤਿਰੰਗਾ ਝੰਡਾ ਲਹਿਰਾਇਆ।
Download ABP Live App and Watch All Latest Videos
View In Appਅਰਜਿਤ ਸ਼ਰਮਾ ਨੇ ਪਿਆਰ ਤੇ ਸਤਿਕਾਰ ਨਾਲ ਰਾਹੁਲ ਗਾਂਧੀ ਦੀ ਭਾਰਤ ਜੋੜੋ ਦੀ ਸੋਚ ਦਾ ਸਮਰਥਨ ਕੀਤਾ ਹੈ।
ਅਰਜਿਤ ਸ਼ਰਮਾ ਪਿੰਡ ਗੰਭੀਰਪੁਰ ਤਹਿਸੀਲ ਸ਼੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹੈ।
ਉਹ ਸ਼੍ਰੀ ਦਸਮੇਸ਼ ਅਕੈਡਮੀ ਸ਼੍ਰੀ ਆਨੰਦਪੁਰ ਸਾਹਿਬ ਦੀ ਚੌਥੀ ਕਲਾਸ ਦਾ ਵਿਦਿਆਰਥੀ ਹੈ।
ਆਦਿ ਹਿਮਾਨੀ ਚਾਮੁੰਡਾ ਸ਼੍ਰੀ ਚਾਮੁੰਡਾ ਦੇਵੀ ਨੂੰ ਸਮਰਪਿਤ ਇੱਕ ਹਿੰਦੂ ਮੰਦਿਰ ਹੈ, ਜੋ ਹਿਮਾਲਿਆ ਉੱਤੇ ਭਾਰਤ ਦੇ ਕਾਂਗੜਾ, ਹਿਮਾਚਲ ਪ੍ਰਦੇਸ਼ ਵਿੱਚ ਚੰਦਰ ਭਾਨ, ਜੀਆ ਵਿੱਚ ਸਥਿਤ ਹੈ।
ਇਹ ਮੰਦਰ ਰਾਜਾ ਚੰਦਰ ਭਾਨ ਚੰਦ ਕਟੋਚ ਦੇ ਮਹਿਲ ਦੇ ਖੰਡਰ ਦੇ ਨੇੜੇ ਹੈ।
ਇੱਥੇ ਅੱਧੇ ਰਸਤੇ ਤੱਕ ਪਾਣੀ ਮਿਲਦਾ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਸ਼ਰਧਾਲੂਆਂ ਨੂੰ ਆਪਣੇ ਨਾਲ ਲੈ ਕੇ ਜਾਣਾ ਪੈਂਦਾ ਹੈ।
ਪਹਾੜੀ ਦੀ ਚੋਟੀ 'ਤੇ ਬਣੇ ਮੰਦਿਰ ਤੱਕ, ਤੁਸੀਂ ਚਾਹ ਦੀਆਂ ਕਈ ਦੁਕਾਨਾਂ ਅਤੇ ਆਰਾਮ ਕਰਨ ਦੀਆਂ ਥਾਵਾਂ ਵੀ ਲੱਭ ਸਕਦੇ ਹੋ।