ਅਕਾਲੀ ਦਲ ਦਾ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ, FCI ਦਫ਼ਤਰ ਦੇ ਬਾਹਰ ਢੇਰੀ ਕੀਤਾ ਝੋਨਾ
ਚੰਡੀਗੜ੍ਹ: (ਅਸ਼ਰਫ ਢੁੱਡੀ ) ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਚੰਡੀਗੜ ਸਥਿਤੀ FCI ਦੇ ਦਫ਼ਤਰ ਬਾਹਰ ਪਰਦਰਸ਼ਨ ਕਰਨ ਪਹੁੰਚੇ।ਜਿਥੇ ਸੁਖਬੀਰ ਬਾਦਲ ਅਤੇ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਪਰਦਰਸ਼ਨ ਕੀਤਾ।
Download ABP Live App and Watch All Latest Videos
View In Appਇਸ ਦੌਰਾਨ ਝੋਨੇ ਦੀ ਟਰਾਲੀ ਨੂੰ FCI ਦੇ ਦਫਤਰ ਬਾਹਰ ਲਿਆ ਕੇ ਖੜਾ ਕਰ ਦਿੱਤਾ ਅਤੇ ਅਕਾਲੀ ਵਰਕਰਾਂ ਨੇ ਟਰਾਲੀ FCI ਦੇ ਦਫ਼ਤਰ ਬਾਹਰ ਹੀ ਢੇਰੀ ਕਰ ਦਿੱਤੀ ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਾਨਬੁਝ ਕੇ ਇਹ ਖਰੀਦ ਦੀ ਤਾਰੀਖ 10 ਦਿਨ ਅਗੇ ਕਰਵਾਈ ਹੈ ਕਿਉਂਕਿ ਪੰਜਾਬ ਸਰਕਾਰ ਨੇ ਮੰਡੀਆ 'ਚ ਪ੍ਰਬੰਧ ਮੁਕਮੰਲ ਨਹੀਂ ਕਰਵਾਏ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ FCI ਦੇ ਦਫ਼ਤਰ ਦੇ ਸਾਹਮਣੇ ਪਹਿਲਾਂ ਝੋਨੇ ਦੀ ਟਰਾਲੀ 'ਚ ਨਮੀ ਚੈੱਕ ਕਰਨ ਲਈ ਮਸ਼ੀਨ ਲਿਆਂਦੀ ਅਤੇ ਫਸਲ 'ਚ ਨਮੀ ਨੂੰ ਚੈੱਕ ਕੀਤਾ।
ਬਾਅਦ ਵਿਚ ਇਸ ਝੋਨੇ ਨੂੰ ਐਫ ਸੀ ਆਈ ਦੇ ਦਫ਼ਤਰ ਦੇ ਸਾਹਮਣੇ ਹੀ ਢੇਰੀ ਕਰ ਦਿੱਤਾ ਗਿਆ। ਸੁਖਬੀਰ ਬਾਦਲ ਨੇ ਮਸ਼ੀਨ ਰਾਹੀਂ ਝੋਨੇ ਦੀ ਨਮੀ ਨੂੰ ਚੈੱਕ ਕੀਤਾ ਤਾਂ 12.9 ਨਮੀ ਪਾਈ ਗਈ।
ਜਦਕਿ ਸਰਕਾਰ ਦੇ ਨਿਯਮਾ ਅਨੁਸਾਰ 17.00 ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਸੁਖਬੀਰ ਬਾਦਲ ਨੇ ਐਫ ਸੀ ਆਈ ਦੇ ਦਫ਼ਤਰ ਵਿੱਚ ਡਿਪਟੀ ਜਨਰਲ ਮੈਨੇਜੇਰ ਕੁਲਦੀਪ ਕੁਮਾਰ ਨੂੰ ਮਿਲ ਕੇ ਝੋਨੇ ਦੀ ਨਮੀ ਦੀ ਮਾਤਰਾ ਦਿਖਾਈ।
ਸੁਖਬੀਰ ਬਾਦਲ ਨੇ ਡਿਪਟੀ ਜਨਰਲ ਮੈਨੇਜਰ ਕੁਲਦੀਪ ਸਿੰਘ ਨੂੰ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਤੱਕ ਇਹ ਜਾਣਕਾਰੀ ਪਹੁੰਚਾਈ ਜਾਵੇ।ਸੁਖਬੀਰ ਬਾਦਲ ਨੇ ਕਿਹਾ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ।ਪੰਜਾਬ ਸਰਕਾਰ ਆਪਣੇ ਮੰਤਰੀ ਮੰਡਲ ਦੀ ਲੜਾਈ ਲੜ ਰਹੀ ਹੈ।ਸੁਖਬੀਰ ਨੇ ਕਿਹਾ ਕਿ ਚਰਨਜੀਤ ਚੰਨੀ ਦਿੱਲੀ ਆਪਣੀ ਕੁਰਸੀ ਬਚਾਉਣ ਗਏ ਹਨ।
image 7