ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਪਿੰਡ 'ਚ ਹੋਵੇਗਾ, 16 ਮਾਰਚ ਨੂੰ ਪੰਜਾਬ ਦਾ ਹਰ ਬੱਚਾ ਬਣੇਗਾ CM : ਭਗਵੰਤ ਮਾਨ
Punjab Assembly Election 2022 : ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ 'ਮੈਗਾ ਰੋਡ ਸ਼ੋਅ ਕੱਢਿਆ ਹੈ। ਜਿਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ (Bhagwant Mann) ਨੇ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਰਵਿਦਾਸ ਮੰਦਿਰ ਦੇ ਦਰਸ਼ਨ ਕੀਤੇ।
Download ABP Live App and Watch All Latest Videos
View In Appਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਨਾਲ ਅੰਮ੍ਰਿਤਸਰ ਦੇ ਕਹਿਚਿਰੀ ਚੌਕ ਤੋਂ ਨੌਵਲਟੀ ਚੌਕ ਤੱਕ ਕਰੀਬ 2 ਕਿਲੋਮੀਟਰ ਦਾ 'ਮੈਗਾ ਰੋਡ ਸ਼ੋਅ ਕੱਢਿਆ। ਸਭ ਤੋਂ ਪਹਿਲੇ ਟਰੱਕ ਵਿੱਚ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸਨ ਅਤੇ ਪਿਛਲੇ ਟਰੱਕ ਵਿੱਚ ਨਵੇਂ ਚੁਣੇ ਵਿਧਾਇਕ ਸਨ।
'ਮੈਗਾ ਰੋਡ ਸ਼ੋਅ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ 3 ਕਰੋੜ ਪੰਜਾਬੀਆਂ ਨੂੰ ਮੇਰਾ ਸਲਾਮ। ਅੱਜ ਸਵੇਰੇ ਗੁਰੂ ਸਾਹਿਬ , ਦੁਰਗਿਆਣਾ ਮੰਦਿਰ ,ਰਾਮ ਤੀਰਥ ਦੇ ਸਾਹਮਣੇ ਨਤਮਸਤਕ ਹੋਏ, ਜਲਿਆਂਵਾਲਾ ਬਾਗ ਵਿਖੇ ਨਤਮਸਤਕ ਹੋਏ , ਹੁਣ ਪੰਜਾਬ ਦੀ 3 ਕਰੋੜ ਜਨਤਾ ਅੱਗੇ ਨਤਮਸਤਕ ਹੋਏ , ਤੁਸੀਂ ਕਮਾਲ ਕਰ ਦਿੱਤਾ I
ਕੇਜਰੀਵਾਲ ਨੇ ਕਿਹਾ ਕਿ ਮੇਰਾ ਛੋਟਾ ਭਰਾ ਭਗਵੰਤ ਮਾਨ ਕੱਟੜ ਇਮਾਨਦਾਰ ਹੈ, ਇਮਾਨਦਾਰ ਸਰਕਾਰ ਹੋਵੇਗੀ। ਜੇ ਕੋਈ ਮੰਤਰੀ ਜਾਂ MLA ਗਲਤ ਕੰਮ ਕਰੇਗਾ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਕ-ਇਕ ਸਰਕਾਰੀ ਪੈਸਾ ਤੁਹਾਡੇ 'ਤੇ ਖਰਚ ਹੋਵੇਗਾ , ਹਰ ਗਾਰੰਟੀ ਪੂਰੀ ਹੋਵੇਗੀ, ਕੁਝ ਸਮਾਂ ਲੱਗ ਸਕਦਾ ਹੈ ਪਰ ਸਾਰੀਆਂ ਪੂਰੀਆਂ ਹੋਣਗੀਆਂ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਅਸੀਂ 122 VIP ਦੀ ਸੁਰੱਖਿਆ ਘਟਾ ਦਿੱਤੀ ਹੈ, 403 ਪੁਲਿਸ ਵਾਲੇ ਅਤੇ 27 ਪੁਲਿਸ ਦੀਆਂ ਗੱਡੀਆਂ ਵਾਪਸ ਥਾਣੇ ਚਲੀਆਂ ਗਈਆਂ ਹਨ, ਅਸੀਂ ਪੁਲਿਸ ਤੋਂ ਪੁਲਿਸ ਦਾ ਕੰਮ ਲਵਾਂਗੇ, ਉਨ੍ਹਾਂ ਨੂੰ ਤੰਗ ਨਹੀਂ ਕਰਾਂਗੇ। ਸਰਕਾਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੀਆਂ ਨਹੀਂ ਸਗੋਂ ਸ਼ਹੀਦ ਭਗਤ ਸਿੰਘ ਅਤੇ ਅੰਬੇਡਕਰ ਦੀ ਫ਼ੋਟੋ ਲੱਗੇਗੀ।
image 6