Bhagwant Mann Car Collections: ਪੰਜਾਬ ਦੇ ਨਵੇਂ ਮੁੱਖ ਮੰਤਰੀ ਕੋਲ ਕਿਹੜੀ-ਕਿਹੜੀ ਕਾਰ, ਵੇਖੋ ਤਸਵੀਰਾਂ
Bhagwant Mann: ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਸੂਬੇ ਦੇ ਨਵੇਂ ਮੁੱਖ ਮੰਤਰੀ ਬਣ ਚੁੱਕੇ ਹਨ। ਉਨ੍ਹਾਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 48 ਸਾਲਾ ਭਗਵੰਤ ਮਾਨ ਗ੍ਰੈਜੂਏਟ ਹਨ ਤੇ ਕਾਰਾਂ ਦਾ ਸ਼ੌਕ ਰੱਖਦੇ ਹਨ। ਆਓ ਜਾਣਦੇ ਹਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਕਿੰਨੀਆਂ ਕਾਰਾਂ ਹਨ।
Download ABP Live App and Watch All Latest Videos
View In Appਪੰਜਾਬ ਦੇ ਨਵੇਂ ਸੀਐਮ ਭਗਵੰਤ ਮਾਨ ਦੀ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਇਸ ਸਮੇਂ ਤਿੰਨ ਕਾਰਾਂ ਹਨ। ਉਨ੍ਹਾਂ ਕੋਲ Chevrolet ਕਰੂਜ਼ ਤੇ 2 ਟੋਇਟਾ ਫਾਰਚੂਨਰ ਹਨ।
ਭਗਵੰਤ ਮਾਨ ਦੀ ਪਹਿਲੀ ਕਾਰ Chevrolet ਕਰੂਜ਼ ਦੀ ਗੱਲ ਕਰੀਏ ਤਾਂ ਇਸ ਕੰਪਨੀ ਨੇ ਹੁਣ ਭਾਰਤ ਛੱਡ ਦਿੱਤਾ ਹੈ। ਹਾਲਾਂਕਿ, ਇਹ ਇੱਕ ਲਗਜ਼ਰੀ ਸੇਡਾਨ ਹੈ ਜੋ ਦਿੱਖ ਦੇ ਮਾਮਲੇ ਵਿੱਚ ਵੱਡੇ ਵਾਹਨਾਂ ਨਾਲ ਮੁਕਾਬਲਾ ਕਰਦੀ ਹੈ। ਇਸ ਕਾਰ 'ਚ 1998 cc ਦਾ ਇੰਜਣ 166 PS ਦੀ ਪਾਵਰ ਤੇ 360 Nm ਦਾ ਟਾਰਕ ਜਨਰੇਟ ਕਰਦਾ ਹੈ।
ਭਗਵੰਤ ਮਾਨ ਦੀ ਕਾਰ Chevrolet ਕਰੂਜ਼ ਦੀ ਟਾਪ ਸਪੀਡ 210 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਕਾਰ 9.5 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ ਲੈਂਦੀ ਹੈ।
ਭਗਵੰਤ ਮਾਨ ਕੋਲ ਦੋ ਕਾਰਾਂ ਹਨ ਅਤੇ ਉਨ੍ਹਾਂ ਕੋਲ ਦੋ ਟੋਇਟਾ ਫਾਰਚੂਨਰ ਵੀ ਹਨ। ਇਨ੍ਹਾਂ ਵਿੱਚ ਡੀਜ਼ਲ ਇੰਜਣ 2755 ਸੀਸੀ ਤੇ ਪੈਟਰੋਲ ਇੰਜਣ 2694 ਸੀਸੀ ਹੈ। ਇਸ ਕਾਰ ਦੀ ਟਾਪ ਸਪੀਡ 176 kmph ਹੈ।
ਭਗਵੰਤ ਮਾਨ ਦੀਆਂ ਦੋ ਟੋਇਟਾ ਫਾਰਚੂਨਰ SUV ਦੀ ਕੀਮਤ 27 ਲੱਖ ਰੁਪਏ ਅਤੇ ਉਨ੍ਹਾਂ ਦੀ Chevrolet ਕਰੂਜ਼ ਦੀ ਕੀਮਤ 3 ਲੱਖ ਰੁਪਏ ਦੱਸੀ ਜਾਂਦੀ ਹੈ।
ਪੰਜਾਬ ਦੀ ਧੂਰੀ ਸੀਟ ਤੋਂ ਚੋਣ ਲੜਨ ਸਮੇਂ ਦਾਇਰ ਕੀਤੇ ਹਲਫਨਾਮੇ ਵਿੱਚ ਭਗਵੰਤ ਮਾਨ ਨੇ ਆਪਣੀ ਚੱਲ ਜਾਇਦਾਦ 48.10 ਲੱਖ ਰੁਪਏ ਦੱਸੀ ਸੀ। ਇਸ ਦੇ ਨਾਲ ਹੀ ਉਸਨੇ ਇਹ ਵੀ ਦੱਸਿਆ ਕਿ ਉਸ ਦੇ ਸਿਰ 22.47 ਲੱਖ ਰੁਪਏ ਦਾ ਕਾਰ ਕਰਜ਼ਾ ਬਕਾਇਆ ਹੈ।