CM ਚਿਹਰਾ ਐਲਾਨੇ ਜਾਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਭਗਵੰਤ ਮਾਨ, ਵੇਖੋ ਤਸਵੀਰਾਂ
ਭਗਵੰਤ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
Download ABP Live App and Watch All Latest Videos
View In Appਸਤਿਗੁਰੂ ਜੀ ਹਮੇਸ਼ਾਂ ਨਿਮਰਤਾ, ਲੋਕਾਂ ਦੀ ਸੇਵਾ ਅਤੇ ਸੱਚ ਦੇ ਰਸਤੇ 'ਤੇ ਚੱਲਣ ਦਾ ਬੱਲ ਬਖ਼ਸ਼ਣ।
ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਜਦਕਿ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਪੰਜਾਬ ਵਿੱਚ ਕੁੱਲ 117 ਵਿਧਾਨ ਸਭਾ ਸੀਟਾਂ ਹਨ।
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਦਿਨ ਈਡੀ ਦੀਆਂ ਟੀਮਾਂ ਰੇਡ ਦੌਰਾਨ ਪੈਸੇ ਗਿਣ ਰਹੀਆਂ ਸਨ ਤੇ ਇਨਾਂ ਦੀਆਂ ਤਸਵੀਰਾਂ ਦੇਖ ਕੇ ਪੰਜਾਬ ਦੇ ਲੋਕਾਂ ਦਾ ਦਿਲ ਰੋ ਰਿਹਾ ਸੀ।
ਮਾਨ ਨੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਣ ਤੋੰ ਬਾਦ ਹਨੀ ਦੀਆਂ ਤਸਵੀਰਾਂ ਸਾਹਮਣੇ ਆਉਣ 'ਤੇ ਕਿਹਾ ਕੈਪਟਨ, ਚੰਨੀ ਸਭ ਰਲੇ ਸਨ। ਆਲੀ ਬਾਬਾ ਚਾਲੀ ਚੌਰਾਂ ਦੀ ਸਰਕਾਰ ਸੀ, ਆਲੀ ਬਾਬਾ ਚਲਿਆ ਗਿਆ, ਬਾਕੀ ਟੀਮ ਤਾਂ ਉਹੀ ਹੈ।
ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੱਛਿਆ ਕਿ ਮੁੱਖ ਮੰਤਰੀ ਚੰਨੀ ਨੂੰ ਪਤਾ ਨਹੀਂ ਹੈ ਕਿ ਚਮਕੌਰ ਸਾਹਿਬ ਰਿਜਰਵ ਸੀਟ ਹੈ ਤੇ ਜੇਕਰ ਮੁੱਖ ਮੰਤਰੀ ਨੇ ਮੇਰੇ ਨਾਲ ਚੋਣ ਹੀ ਲੜਨੀ ਹੈ ਤਾਂ ਧੂਰੀ 'ਚ ਆ ਜਾਣ, ਮੈਂ ਉਨਾਂ ਦਾ ਸਵਾਗਤ ਕਰਾਂਗਾ।
ਇਸ ਤੋਂ ਬਾਅਦ ਭਗਵੰਤ ਮਾਨ ਦੇਸ਼ ਦੀ ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਜਲ੍ਹਿਆਂਵਾਲਾ ਬਾਗ਼ ਵਿਖੇ ਨਤਮਸਤਕ ਹੋਏ।
ਉਨ੍ਹਾਂ ਨੇ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਦੀ ਪਵਿੱਤਰ ਧਰਤੀ ਦੀ ਮਿੱਟੀ ਨੂੰ ਮੱਥੇ ਨਾਲ਼ ਲਗਾਕੇ ਆਜ਼ਾਦੀ ਦੀ ਤੀਜੀ ਲੜ੍ਹਾਈ ਦ੍ਰਿੜਤਾ ਅਤੇ ਜੋਸ਼ ਨਾਲ਼ ਲੜ੍ਹਨ ਦੀ ਪ੍ਰੇਰਨਾ ਦੀ ਅਰਦਾਸ ਕੀਤੀ।
ਮਾਨ ਨੇ ਕਿਹਾ ਕਿ ਅੱਜ ਉਨਾਂ ਦਰਬਾਰ ਸਾਹਿਬ, ਰਾਮ ਤੀਰਥ ਤੇ ਦੁਰਗਿਆਣਾ ਵਿਖੇ ਮੱਥਾ ਟੇਕਿਆ ਹੈ ਤੇ ਪਰਮਾਤਮਾ ਕੋਲੋਂ ਅਸ਼ੀਰਵਾਦ ਲਿਆ ਹੈ ਤੇ ਉਨਾਂ ਨੂੰ ਲੋਕਾਂ ਵੱਲੋਂ ਪੂਰਾ ਪਿਆਰ ਮਿਲ ਰਿਹਾ ਹੈ।