ਪਿਤਾ ਨੂੰ ਮੁੱਖ ਮੰਤਰੀ ਬਣਦਾ ਵੇਖਣ ਅਮਰੀਕਾ ਤੋਂ ਆਏ ਭਗਵੰਤ ਮਾਨ ਦੇ ਦੋਵੇਂ ਬੱਚੇ, ਸੱਤ ਸਾਲ ਬਾਅਦ ਹੋਈ ਮੁਲਾਕਾਤ
ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਲਈ ਸਹੁੰ ਚੁੱਕ ਲਈ ਹੈ। ਮਾਨ ਦਾ ਸਹੁੰ ਚੁੱਕ ਸਮਾਗਮ ਖਟਕੜ ਕਲਾਂ ਵਿਖੇ ਰੱਖਿਆ ਗਿਆ ਸੀ। ਇਸ ਸਹੁੰ ਚੁੱਕ ਸਮਾਗਮ ਨੇ ਭਗਵੰਤ ਮਾਨ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਸੱਤ ਸਾਲ ਬਾਅਦ ਮਿਲਾਇਆ ਹੈ।
Download ABP Live App and Watch All Latest Videos
View In Appਪਤਨੀ ਤੋਂ ਵੱਖ ਹੋਣ ਤੋਂ ਬਾਅਦ ਸਿਆਸਤ ਵਿੱਚ ਰੁੱਝੇ ਭਗਵੰਤ ਮਾਨ ਆਪਣੇ ਦੋ ਬੱਚਿਆਂ ਨੂੰ ਵੀ ਨਹੀਂ ਮਿਲ ਸਕੇ। ਮਾਨ ਦੇ ਦੋਵੇਂ ਬੱਚੇ ਅਮਰੀਕਾ ਵਿੱਚ ਪੜ੍ਹਦੇ ਹਨ ਤੇ ਆਪਣੇ ਪਿਤਾ ਨੂੰ ਮੁੱਖ ਮੰਤਰੀ ਬਣਦਾ ਵੇਖਣ ਲਈ ਅਮਰੀਕਾ ਤੋਂ ਪੰਜਾਬ ਪਹੁੰਚੇ ਹਨ।
ਉਨ੍ਹਾਂ ਦੀ ਬੇਟੀ ਸੀਰਤ ਦੀ ਉਮਰ ਕਰੀਬ 21 ਸਾਲ ਤੇ ਬੇਟਾ ਦਿਲਸ਼ਾਨ 17 ਸਾਲ ਦਾ ਹੈ। ਦਿਲਸ਼ਾਨ ਬਾਸਕਟਬਾਲ ਵਿੱਚ ਆਪਣਾ ਹੱਥ ਅਜ਼ਮਾ ਰਿਹਾ ਹੈ। ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦੇ ਦੋਵੇਂ ਬੱਚੇ ਅਤੇ ਪਤਨੀ ਇੰਦਰਪ੍ਰੀਤ ਕੌਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਦਿਖਾਈ ਦਿੱਤੇ ਸੀ।
ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਨੇ ਵੀ ਉਸ ਸਮੇਂ ਚੋਣ ਪ੍ਰਚਾਰ ਕੀਤਾ ਸੀ। ਇਸ ਤੋਂ ਬਾਅਦ ਪਰਿਵਾਰ ਵਿਚ ਦੂਰੀਆਂ ਪੈਦਾ ਹੋ ਗਈਆਂ ਤੇ ਪਤੀ ਤੋਂ ਵੱਖ ਹੋ ਕੇ ਇੰਦਰਪ੍ਰੀਤ ਦੋਹਾਂ ਬੱਚਿਆਂ ਨਾਲ ਅਮਰੀਕਾ ਚਲੀ ਗਈ।
ਭਗਵੰਤ ਮਾਨ ਨੂੰ ਹਮੇਸ਼ਾ ਹੀ ਆਪਣੇ ਬੱਚਿਆਂ ਦਾ ਫਿਕਰ ਰਿਹਾ ਹੈ ਤੇ ਉਸ ਨੇ ਪਰਿਵਾਰ ਤੋਂ ਵਿਛੜਦੇ ਸਮੇਂ ਮਾਨਸਿਕ ਪੀੜਾ ਵੀ ਝੱਲਿਆ ਪਰ ਉਸ ਦੀ ਮਾਂ ਤੇ ਭੈਣ ਹਮੇਸ਼ਾ ਚਟਾਨ ਵਾਂਗ ਉਨ੍ਹਾਂ ਦੇ ਨਾਲ ਖੜ੍ਹੀਆਂ ਹਨ।
ਉਨ੍ਹਾਂ ਦੇ ਕਰੀਬੀਆਂ ਨੇ ਦੱਸਿਆ ਕਿ ਭਗਵੰਤ ਮਾਨ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹਨ। ਭਗਵੰਤ ਦੀ ਮਾਂ ਹਰਪਾਲ ਕੌਰ ਆਪਣੇ ਪੋਤੇ-ਪੋਤੀਆਂ ਨੂੰ ਮਿਲ ਕੇ ਭਾਵੁਕ ਹੋ ਗਈ।