ਜੇਕਰ ਵੀਕੈਂਡ 'ਤੇ ਅੰਮ੍ਰਿਤਸਰ ਘੁੰਮਣਾ ਚਾਹੁੰਦੇ ਹੋ ਤਾਂ ਚੁਣੋ ਇਹ ਟੂਰ ਪੈਕੇਜ, ਬਹੁਤ ਘੱਟ ਪੈਸਿਆਂ 'ਚ ਮਿਲੇਗੀ ਰਿਹਾਇਸ਼, ਭੋਜਨ ਅਤੇ ਘੁੰਮਣ ਦੀ ਸਹੂਲਤ
ਜੇਕਰ ਤੁਸੀਂ ਵੀਕਐਂਡ 'ਤੇ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਚਾਹੁੰਦੇ ਹੋ ਤਾਂ ਤੁਸੀਂ IRCTC ਦੇ ਇਸ ਦੋ ਦਿਨਾਂ ਟੂਰ ਪੈਕੇਜ ਨੂੰ ਚੁਣ ਸਕਦੇ ਹੋ। ਇਹ ਪੈਕੇਜ ਨਾ ਸਿਰਫ ਤੁਹਾਨੂੰ ਲਗਭਗ 6 ਹਜ਼ਾਰ ਰੁਪਏ 'ਚ ਅੰਮ੍ਰਿਤਸਰ ਲੈ ਜਾਵੇਗਾ ਬਲਕਿ ਤੁਹਾਡੇ ਰਹਿਣ ਅਤੇ ਖਾਣ-ਪੀਣ ਦਾ ਵੀ ਇੰਤਜ਼ਾਮ ਕਰੇਗਾ। ਭਾਰਤੀ ਰੇਲਵੇ ਦੇ ਇਸ ਪੈਕੇਜ ਦਾ ਨਾਂ ਨਵੀਂ ਦਿੱਲੀ-ਅੰਮ੍ਰਿਤਸਰ ਟੂਰ ਹੈ। ਇਹ ਹਰ ਹਫਤੇ ਦੇ ਅੰਤ ਵਿੱਚ ਉਪਲਬਧ ਹੋਵੇਗਾ।
Download ABP Live App and Watch All Latest Videos
View In Appਇਸ ਪੈਕੇਜ ਲਈ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸਵੇਰੇ 7.20 ਵਜੇ ਚੱਲੇਗੀ। ਇਹ ਟਰੇਨ ਹਰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਫੜੀ ਜਾ ਸਕਦੀ ਹੈ।
ਇਸ ਟੂਰ ਪੈਕੇਜ ਦੇ ਤਹਿਤ ਤੁਹਾਨੂੰ ਅੰਮ੍ਰਿਤਸਰ ਦੇ ਮਸ਼ਹੂਰ ਬਾਘਾ ਬਾਰਡਰ, ਜਲਿਆਂਵਾਲਾ ਬਾਗ ਅਤੇ ਗੋਲਡਨ ਟੈਂਪਲ ਤੱਕ ਲਿਜਾਇਆ ਜਾਵੇਗਾ।
ਜੇਕਰ ਤੁਸੀਂ ਇਸ ਪੈਕੇਜ ਨੂੰ ਸਿੰਗਲ ਆਕੂਪੈਂਸੀ 'ਚ ਲੈਂਦੇ ਹੋ ਤਾਂ ਇਸਦੀ ਕੀਮਤ 8420 ਰੁਪਏ ਹੋਵੇਗੀ। ਜੇਕਰ ਦੋ ਜਣੇ ਜਾਂਦੇ ਹਨ ਤਾਂ ਖਰਚਾ 6240 ਰੁਪਏ ਹੋਵੇਗਾ।
ਇਸੇ ਤਰ੍ਹਾਂ ਜੇਕਰ ਤਿੰਨ ਵਿਅਕਤੀ ਹੋਣ ਤਾਂ ਖਰਚਾ ਘਟ ਕੇ 5780 ਰੁਪਏ ਪ੍ਰਤੀ ਵਿਅਕਤੀ ਰਹਿ ਜਾਵੇਗਾ। ਜੇਕਰ 5 ਤੋਂ 11 ਸਾਲ ਤੱਕ ਦੇ ਬੱਚੇ ਹਨ ਤਾਂ ਤੁਹਾਨੂੰ 4670 ਰੁਪਏ ਵਾਧੂ ਦੇਣੇ ਪੈਣਗੇ।
ਇਸ ਟੂਰ ਦੇ ਤਹਿਤ ਤੁਹਾਨੂੰ ਹੋਟਲ ਕੰਟਰੀ ਇਨ ਵਿਖੇ ਠਹਿਰਾਇਆ ਜਾਵੇਗਾ। ਤੁਸੀਂ ਵਿਸਥਾਰ ਵਿੱਚ ਜਾਣਨ ਲਈ ਅਧਿਕਾਰਤ ਵੈੱਬਸਾਈਟ ਦੇਖ ਸਕਦੇ ਹੋ।
ਹੋਰ ਵੇਰਵਿਆਂ ਲਈ ਤੁਸੀਂ IRCTC ਟੂਰਿਸਟ ਫੈਸਿਲੀਟੇਸ਼ਨ ਸੈਂਟਰ, ਪਲੇਟਫਾਰਮ ਨੰਬਰ 16, ਨਵੀਂ ਦਿੱਲੀ ਰੇਲਵੇ ਸਟੇਸ਼ਨ, ਟੈਲੀਫੋਨ ਨੰਬਰ - 9717641764, 9717648888, 8287930747 'ਤੇ ਸੰਪਰਕ ਕਰ ਸਕਦੇ ਹੋ।