ਮੰਡੀਆਂ 'ਚ ਬਾਰਦਾਨੇ ਦੀ ਕਮੀ ਤੋਂ ਅੱਕੇ ਕਿਸਾਨਾਂ ਨੇ ਕੀਤਾ ਹਾਈਵੇ ਜਾਮ
ਮੋਗਾ: ਪੰਜਾਬ ਵਿੱਚ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤਾ ਹੋਇਆ ਹੈ, ਪਰ ਮੋਗੇ ਦੇ ਬਾਘਾਪੁਰਾਣਾ ਦੀ ਮੰਡੀ ਵਿੱਚ ਬਾਰਦਾਨੇ ਦੇ ਕਮੀ ਕਾਰਨ ਲਿਫਟਿੰਗ ਨਹੀਂ ਪਾ ਰਹੀ। ਇਸ ਕਾਰਨ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਗਏ ਹਨ।
Download ABP Live App and Watch All Latest Videos
View In Appਬਾਰਦਾਨੇ ਦੀ ਕਮੀ ਕਾਰਨ ਅੱਜ ਮੋਗੇ ਦੇ ਬਾਘਾਪੁਰਾਣਾ ਮੰਡੀ ਦੇ ਬਾਹਰ ਕਿਸਾਨਾਂ ਨੇ ਧਰਨਾ ਲਾ ਕੇ ਰੋਸ਼ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਇਸ ਦੌਰਾਨ ਮੋਗਾ-ਕੋਟਕਪੂਰਾ ਹਾਈਵੇ ਨੂੰ ਜਾਮ ਕੀਤਾ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਦੇ ਪ੍ਰਬੰਧਾਂ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਆਪਣੀ ਭੜਾਸ ਕੱਢੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ ਨੂੰ ਬਾਰਦਾਨਾ ਨਹੀਂ ਮਿਲਦਾ ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁੱਛ ਹੋਰ ਬਿਆਨ ਕਰ ਰਹੀ ਹੈ। ਅੱਜ 10 ਦਿਨ ਦੇ ਕਰੀਬ ਹੋ ਗਏ ਹਨ ਤੇ ਮੰਡੀਆਂ ਵਿੱਚ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨਾਂ ਨੇ ਕਿਹਾ ਬਾਰਦਾਨੇ ਦੇ ਕਮੀ ਕਾਰਨ ਮੰਡੀ ਵਿੱਚ ਲਿਫਟਿੰਗ ਨਹੀਂ ਹੋ ਰਹੀ ਤੇ ਮੌਸਮ ਵੀ ਖ਼ਰਾਬ ਹੈ ਜਿਸ ਕਾਰਨ ਫਸਲ ਦੇ ਮੀਂਹ ਨਾਲ ਨੁਕਸਾਨੇ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ।
ਅੱਜ ਕਿਸਾਨ ਜਥੇਬੰਦੀ ਵੱਲੋਂ ਮੋਗਾ ਕੋਟਕਪੂਰਾ ਹਾਈਵੇ ਜਾਮ ਕੀਤਾ ਗਿਆ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਬਾਰਦਾਨੇ ਦੇ ਕਮੀ ਪੂਰੀ ਕਰ ਦਿੱਤੀ ਜਾਵੇਗੀ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਾਘਾਪੁਰਾਣਾ ਮੰਡੀ ਵਿੱਚ ਜੇਕਰ ਬਾਰਦਾਨਾ ਨਹੀਂ ਪੰਹੁਚਿਆ ਤਾਂ ਅਗਲਾ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਇਸ ਦੌਰਾਨ ਕਾਂਗਰਸੀ ਬੁਲਾਰੇ ਤੇ ਬਾਘਾਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਕਮਲਜੀਤ ਸਿੰਘ ਬਰਾੜ ਨੇ ਮੰਡੀਆਂ ਵਿੱਚ ਬਾਰਦਾਨਾ ਤੇ ਲਿਫਟਿੰਗ ਨਾ ਹੋਣ ਕਾਰਨ ਆਪਣੀ ਹੀ ਸਰਕਾਰ ਨੂੰ ਘੇਰਿਆ।
ਉਨ੍ਹਾਂ ਨੇ ਕਿਹਾ, ਬੇਸ਼ੱਕ ਪੰਜਾਬ ਵਿੱਚ ਸਾਡੀ ਸਰਕਾਰ ਹੈ ਪਰ ਅਸੀਂ ਆਪਣੀ ਸਰਕਾਰ ਖਿਲਾਫ ਖੜ੍ਹੇ ਹੋਵਾਂਗੇ। ਮੰਡੀਆਂ ਵਿੱਚ ਕਿਸਾਨਾਂ ਨੂੰ ਆ ਰਹੀ ਪ੍ਰੇਸ਼ਾਨੀਆਂ ਨੂੰ ਮੁੱਖ ਮੰਤਰੀ ਨੂੰ ਸਮਝਣਾ ਚਾਹੀਦਾ ਹੈ ਤੇ ਵੇਖਣਾ ਚਾਹੀਦਾ ਹੈ। ਇਸ ਦੇ ਪਿੱਛੇ ਜੋ ਵੀ ਮੰਤਰੀ ਜਾਂ ਕੋਈ ਵੀ ਅਧਿਕਾਰੀ ਹੈ, ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਮੰਤਰੀ ਇਹ ਗੱਲ ਕਹਿ ਰਹੇ ਹਨ ਕਿ ਮੰਡੀਆਂ ਵਿੱਚ ਕੋਈ ਸਮੱਸਿਆ ਨਹੀਂ ਹੈ।