ਅੰਦੋਲਨ 'ਚ ਜਜ਼ਬੇ ਦੀ ਵੱਖਰੀ ਮਿਸਾਲ, ਨਵ ਜਨਮੇ ਬੱਚੇ ਦੀ ਖੁਸ਼ੀ ਟਰਾਲੀ 'ਤੇ ਹੀ ਫੋਟੋਆਂ ਲਾ ਮਨਾਈ

ਟਿੱਕਰੀ ਬਾਰਡਰ (ਪਰਮਜੀਤ ਸਿੰਘ) : ਅਕਸਰ ਸੁਣਦੇ ਸੀ ਕਿ ਕਿਸਾਨ ਦੇ ਦੋ ਪੁੱਤ ਹੁੰਦੇ ਨੇ ਇੱਕ ਉਸ ਦੀ ਸੰਤਾਨ ਤੇ ਦੂਸਰੇ ਖੇਤ ਪਰ ਪਹਿਲੀ ਤਰਜੀਹ ਉਹ ਖੇਤਾਂ ਨੂੰ ਦਿੰਦਾ ਹੈ ਜਿੱਥੇ ਪੁੱਤਾਂ ਵਾਂਗ ਅਪਣੀ ਫਸਲ ਪਾਲਦਾ ਹੈ।
Download ABP Live App and Watch All Latest Videos
View In App
ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਰੋੜੀ ਦੇ ਗੁਰਪ੍ਰੀਤ ਸਿੰਘ ਦੇ ਘਰ 31 ਦਸੰਬਰ 2020 ਨੂੰ ਬੱਚੇ ਦਾ ਜਨਮ ਹੋਇਆ, ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਲੱਡੂ ਵੰਡੇ ਗਏ

ਬੱਚੇ ਦਾ ਪਿੱਤਾ ਗੁਰਪ੍ਰੀਤ ਸਿੰਘ ਖੇਤੀ ਕਾਨੂੰਨਾ ਦੇ ਵਿਰੋਧ ਚ ਦਿੱਲੀ ਟਿੱਕਰੀ ਬਾਰਡਰ ਤੇ ਡੱਟਿਆ ਹੋਇਆ ਸੀ।
ਪੁੱਤਰ ਦੇ ਜਨਮ ਦੀ ਖ਼ਬਰ ਮਿਲਦਿਆਂ ਹੀ ਗੁਰਪ੍ਰੀਤ ਨੇ ਵਾਪਸ ਜਾਣ ਦੀ ਥਾਂ ਅਪਣੀ ਟਰਾਲੀ ਦੇ ਵਿੱਚ ਹੀ ਨਿੰਮ ਟੰਗ ਕੇ ਤੇ ਅਪਣੇ ਪੁੱਤਰ ਦੀਆਂ ਤਸਵੀਰਾਂ ਲਾ ਕੇ ਖੁਸ਼ੀ ਮਨਾਈ।
ਹੁਣ ਵੀ ਟਿੱਕਰੀ ਬਾਰਡਰ ਤੇ ਟਰਾਲੀ ਤੇ ਨਵ ਜਨਮੇ ਬੱਚੇ ਦੀਆਂ ਤਸਵੀਰਾਂ ਤੇ ਨਿੰਮ ਬੰਨ੍ਹੀ ਹੋਈ ਹੈ। ਜੋ ਕਿਸਾਨੀ ਸੰਘਰਸ਼ 'ਚ ਆਉਣ ਵਾਲੇ ਲੋਕਾਂ ਲਈ ਅੰਦੋਲਨ ਪ੍ਰਤੀ ਜਜ਼ਬੇ ਦਾ ਪ੍ਰੇਰਣਾ ਸ੍ਰੋਤ ਹੈ।
ਬੱਚੇ ਦੇ ਬਜ਼ੁਰਗ ਗੱਲਬਾਤ ਦੌਰਾਨ ਭਾਵੁਕ ਹੋ ਗਏ ਤੇ ਕਿਹਾ ਕਿ ਇਸ ਅੰਦੋਲਨ 'ਚ ਬੱਚੇ ਦੇ ਪਿਤਾ ਨੇ ਜੋ ਬਹਾਦਰੀ ਦਿਖਾਈ ਉਸ ਦੇ ਚੱਲਦਿਆਂ ਅਸੀਂ ਬੱਚੇ ਦਾ ਨਾਮ ਵੀ ਤੇਗਵੀਰ ਸਿੰਘ ਰੱਖ ਦਿੱਤਾ ਹੈ।
ਗੌਰਤਲਬ ਹੈ ਕਿ 26 ਜਨਵਰੀ ਨੂੰ ਦਿੱਲੀ 'ਚ ਹੋਈ ਹਿੰਸਕ ਘਟਨਾ 'ਚ ਤੇਗਵੀਰ ਦਾ ਪਿਤਾ ਗੁਰਪ੍ਰੀਤ ਵੀ ਜਖਮੀ ਹੋਇਆ ਤੇ ਉਸ ਦੀ ਲੱਤ ਤੇ ਗੰਭੀਰ ਸੱਟ ਲੱਗੀ ਜਿਸ ਦਾ ਇਲਾਜ ਚੱਲ ਰਿਹਾ ਹੈ।
ਇਸ ਦੇ ਬਾਵਜੂਦ ਵੀ ਉਹ ਅੰਦੋਲਨ 'ਚ ਡਟਿਆ ਹੋਇਆ ਹੈ। ਅੰਦੋਲਨ 'ਚ ਮੌਜੂਦ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਪਰਿਵਾਰ ਤੇ ਪੂਰਾ ਮਾਣ ਹੈ ਤੇ ਬੱਚੇ ਦਾ ਨਾਮ ਵੀ ਇਤਿਹਾਸ 'ਚ ਇਸ ਤਰਾਂ ਯਾਦ ਕੀਤਾ ਜਾਵੇਗਾ ਕਿ ਜਦੋਂ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਉਸ ਵੇਲੇ ਪਿਤਾ ਸੰਘਰਸ਼ 'ਚ ਡਟਿਆ ਹੋਇਆ ਸੀ।
- - - - - - - - - Advertisement - - - - - - - - -