ਟਰਾਲੀਆਂ, ਬੱਸਾਂ, ਕਾਰਾਂ ਤੇ ਜੀਪਾਂ 'ਤੇ ਸਵਾਰ ਹੋ ਸਿੰਘੂ ਬਾਰਡਰ ਵੱਲ ਕੂਚ

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਅੱਜ 16ਵਾਂ ਜੱਥਾ ਦਿੱਲੀ ਦੇ ਸਿੰਘੂ ਬਾਰਡਰ ਲਈ ਕਸਬਾ ਬਿਆਸ ਤੋਂ ਰਵਾਨਾ ਹੋਇਆ, ਜਿਸ 'ਚ ਵੱਡੀ ਗਿਣਤੀ 'ਚ ਕਿਸਾਨ, ਬਜੁਰਗ, ਔਰਤਾਂ ਟਰਾਲੀਆਂ, ਬੱਸਾਂ, ਕਾਰਾਂ ਤੇ ਜੀਪਾਂ ਸ਼ਾਮਲ ਸਨ।
Download ABP Live App and Watch All Latest Videos
View In App
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਹਰ 15 ਦਿਨਾਂ ਬਾਅਦ ਦਿੱਲੀ ਦੇ ਲਈ ਜੱਥਾ ਰਵਾਨਾ ਕੀਤਾ ਜਾਂਦਾ ਹੈ ਪਰ ਇਸ ਵਾਰ ਕਮੇਟੀ ਦਾ 16ਵਾਂ ਜੱਥਾ, ਜੋ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਹੈ, ਅੱਠ ਦਿਨਾਂ ਬਾਅਦ ਰਵਾਨਾ ਹੋਇਆ।

ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਦਿਆਲ ਸਿੰਘ ਮੀਆਂਵਿੰਡ ਅਤੇ ਲਖਬੀਰ ਸਿੰਘ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਇਹ ਅੰਦੋਲਨ ਲੰਬਾ ਸਮਾਂ ਚੱਲੇਗਾ ਤੇ ਕਮੇਟੀ ਵੱਲੋਂ ਹਰ 15 ਦਿਨ ਬਾਦ ਜਿਲੇ ਵਾਈਜ ਜੱਥੇ ਦਿੱਲੀ ਰਵਾਨਾ ਕੀਤੇ ਜਾਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਅੱਜ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਤੇ ਕਿਸਾਨਾਂ ਦਾ ਜੋਸ਼ ਉਸੇ ਤਰਾਂ ਹੀ ਬਰਕਰਾਰ ਹੈ ਤੇ ਜਿਨਾਂ ਚਿਰ ਤਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਕਿਸਾਨਾਂ ਦੇ ਜੱਥੇ ਇਸੇ ਤਰਾਂ ਹੀ ਦਿੱਲੀ ਰਵਾਨਾ ਹੁੰਦੇ ਰਹਿਣਗੇ।
ਕਿਸਾਨ ਆਗੂਆਂ ਨੇ ਆਖਿਆ ਕਿ ਕੋਰੋਨਾ ਦੇ ਨਾਂ 'ਤੇ ਸਰਕਾਰ ਵੱਲੋਂ ਜਾਣਬੁੱਝ ਕੇ ਦਹਿਸ਼ਤ ਫੈਲਾਈ ਜਾ ਰਹੀ ਹੈ ਜਦਕਿ ਕੋਰੋਨਾ ਇਕ ਮਾਮੂਲੀ ਵਾਇਰਲ ਬੁਖਾਰ ਵਾਂਗ ਹੈ ਤੇ ਸਰਕਾਰ ਕਿਸਾਨੀ ਅੰਦੋਲਨ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ।
ਜਥੇ 'ਚ ਸ਼ਾਮਲ ਔਰਤਾਂ ਨੇ ਵੀ ਮੋਦੀ ਸਰਕਾਰ ਦੀ ਆਲੋਚਨਾ ਕੀਤਾ ਤੇ ਕਿਹਾ ਕਿ ਪਿੰਡਾਂ ਦੇ ਲੋਕ ਹਾਲੇ ਵੀ ਬੁਲੰਦ ਜੋਸ਼ ਨਾਲ ਅੰਦੋਲਨ 'ਚ ਸਮੂਲੀਅਤ ਕਰ ਰਹੇ ਹਨ।