ਸਾਂਝਾ ਕਿਸਾਨ ਮੋਰਚਾ: ਬਰਨਾਲਾ 'ਚ ਕਿਸਾਨਾਂ ਨੇ ਧਰਨੇ ਤੇ ਹੀ ਖਾਲਸਾ ਸਾਜਨਾ ਤੇ ਜੱਲ੍ਹਿਆਂਵਾਲਾ ਬਾਗ ਸਾਕਾ ਦਿਵਸ ਮਨਾਇਆ, ਵੇਖੋ ਤਸਵੀਰਾਂ
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਬਰਨਾਲਾ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ
Download ABP Live App and Watch All Latest Videos
View In Appਅੱਜ 195ਵੇਂ ਦਿਨ ਵੀ ਆਪਣੇ ਪੂਰੇ ਜਲੌਅ ਨਾਲ ਜਾਰੀ ਰਿਹਾ। ਵਿਸਾਖੀ ਦੇ ਤਿਉਹਾਰ ਵਾਲਾ ਦਿਨ ਦੋ ਅਹਿਮ ਇਤਿਹਾਸਕ ਘਟਨਾਵਾਂ ਕਾਰਨ ਬਹੁਤ ਮਹੱਤਵਪੂਰਨ ਦਿਨ ਹੈ।
1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਅਤੇ ਸੰਨ 1919 ਦੀ ਵਿਸਾਖੀ ਵਾਲੇ ਦਿਨ ਅੰਗਰੇਜ਼ ਹਾਕਮਾਂ ਨੇ ਜੱਲਿਆਂਵਾਲਾ ਬਾਗ ਨੂੰ ਭਾਰਤੀ ਲੋਕਾਂ ਦੇ ਖੂਨ ਨਾਲ ਲੱਥਪੱਥ ਕੀਤਾ।
ਅੱਜ ਧਰਨੇ 'ਚ ਇਨ੍ਹਾਂ ਦੋਵਾਂ ਦਿਨਾਂ ਦੀ ਇਤਿਹਾਸਕਤਾ ਨੂੰ ਨਿੱਠ ਕੇ ਸਿਜਦਾ ਕੀਤਾ ਗਿਆ।ਧਨੌਲੇ ਵਾਲੇ ਪਾਠਕ ਭਰਾਵਾਂ ਨੇ ਗੁਰੂ ਗੋਬਿੰਦ ਸਿੰਘ ਦੁਆਰਾ ਪੰਜ ਪਿਆਰੇ ਚੁਣਨ ਤੇ ਉਨ੍ਹਾਂ ਨੂੰ ਅੰਮ੍ਰਿਤ ਪਾਨ ਕਰਵਾ ਕੇ ਖਾਲਸਾ ਪੰਥ ਸਾਜਨ ਦਾ ਪ੍ਰਸੰਗ ਬਹੁਤ ਭਾਵਪੂਰਤ ਢੰਗ ਨਾਲ ਸੁਣਾਇਆ।
ਉਨ੍ਹਾਂ ਜੱਲਿਆਂਵਾਲਾ ਬਾਗ ਦੇ ਖੂਨੀ ਕਾਂਡ ਤੇ ਊਧਮ ਸਿੰਘ ਵੱਲੋਂ ਇਸ ਕਾਂਡ ਦਾ ਬਦਲਾ ਲੈਣ ਦਾ ਬੀਰਰਸੀ ਪ੍ਰਸੰਗ ਸੁਣਾ ਕੇ ਪੰਡਾਲ 'ਚ ਅਥਾਹ ਜੋਸ਼ ਭਰਿਆ। ਬੁਲਾਰਿਆਂ ਨੇ ਖਾਲਸਾ ਸਾਜਨਾ ਤੇ ਜੱਲਿਆਂਵਾਲਾ ਬਾਗ ਦੇ ਕਾਂਡ ਦੀ ਗੱਲ ਕਰਦੇ ਹੋਏ ਇਸ ਨੂੰ ਦੇਸ਼ ਦੇ ਮੌਜੂਦਾ ਹਾਲਾਤ ਤੇ ਕਿਸਾਨੀ ਅੰਦੋਲਨ ਨਾਲ ਜੋੜ ਕੇ ਗੱਲ ਕੀਤੀ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਉਜਾਗਰ ਸਿੰਘ ਬੀਹਲਾ, ਗੁਰਦੇਵ ਮਾਂਗੇਵਾਲ, ਨਰੈਣ ਦੱਤ,ਮੇਲਾ ਸਿੰਘ ਕੱਟੂ,ਚਰਨਜੀਤ ਕੌਰ, ਹਰਚਰਨ ਸਿੰਘ ਚੰਨਾ, ਨਛੱਤਰ ਸਿੰਘ ਸਾਹੌਰ,ਬਾਬੂ ਸਿੰਘ ਖੁੱਡੀ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿਲਵਾਂ, ਅਮਰਜੀਤ ਕੌਰ ਤੇ ਪ੍ਰੇਮਪਾਲ ਕੌਰ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਮਜਲੂਮਾਂ ਦਾ ਸਾਥ ਦਿੱਤਾ। ਉਨ੍ਹਾਂ ਸਮਾਜ ਦੇ ਨਿਮਾਣੇ ਤੇ ਨਿਤਾਣੇ ਵਰਗਾਂ ਨੂੰ ਨਵੀਂ ਪਹਿਚਾਣ ਬਖਸ਼ ਕੇ ਜਾਬਰਾਂ ਦਾ ਟਾਕਰਾ ਕਰਨ ਲਈ ਜੋਸ਼ ਭਰਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਵਿਸਾਖੀ ਵਾਲੇ ਦਿਨ ਦੀ ਇਤਿਹਾਸਕ ਮਹੱਤਤਾ ਸੰਨ 1919 ਦੇ ਖੂਨੀ ਕਾਂਡ ਕਾਰਨ ਹੋਰ ਵੀ ਵਧ ਗਈ।