ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਪੰਜਾਬ ਪਹੁੰਚੇ ਕਿਸਾਨ, ਵੇਖੋ ਤਸਵੀਰਾਂ

ਮੋਗਾ: ਦਿੱਲੀ ਦੇ ਲਾਲ ਕਿਲ੍ਹਾ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੋਗਾ ਜ਼ਿਲਾ ਦੇ 11 ਕਿਸਾਨਾਂ ਨੂੰ ਦੋ ਦਿਨ ਪਹਿਲਾਂ ਜ਼ਮਾਨਤ ਮਿਲ ਗਈ।ਜਿਸ ਮਗਰੋਂ ਇਹ ਸਾਰੇ ਕਿਸਾਨ ਤਿਹਾੜ ਜੇਲ ਵਿੱਚੋਂ ਰਿਹਾਅ ਹੋ ਕੇ ਮੋਗਾ ਵਾਪਸ ਆਪਣੇ ਘਰਾਂ ਵਿੱਚ ਪਹੁੰਚੇ।
Download ABP Live App and Watch All Latest Videos
View In App
ਇਨ੍ਹਾਂ 11 ਕਿਸਾਨਾਂ ਦੇ ਮੋਗਾ ਪਹੁੰਚਣ ਤੇ ਜ਼ਿਲ੍ਹਾ ਮੋਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਰਜਿੰਦਰ ਸਿੰਘ ਬਰਾੜ ਨੇ ਸਾਰਿਆਂ ਨੂੰ ਸਿਰੋਪੇ ਦੇ ਕੇ ਸਨਮਾਨਤ ਕੀਤਾ।
ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ 11 ਕਿਸਾਨਾਂ ਨੂੰ ਦਿੱਲੀ ਨਾਜਾਇਜ਼ ਤੌਰ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਮਨਜਿੰਦਰ ਸਿੰਘ ਸਿਰਸਾ ਅਤੇ ਅਕਾਲੀ ਦਲ ਵਲੋਂ ਭੇਜੇ ਗਏ ਵਕੀਲਾਂ ਨੇ ਇਨ੍ਹਾਂ ਦੀ ਰਿਹਾਈ ਕਰਵਾਈ ਹੈ।
ਰਿਹਾਅ ਹੋ ਕੇ ਆਏ ਕਿਸਾਨਾਂ ਨੇ ਕਿਹਾ ਕਿ ਉਹ ਲਾਲ ਕਿਲੇ ਤੋਂ ਬਹੁਤ ਦੂਰ ਸੀ। ਉਨ੍ਹਾਂ ਨੇ ਪੁਲੀਸ ਤੋਂ ਰਸਤਾ ਪੁੱਛਿਆ ਸੀ ਪਰ ਉਨ੍ਹਾਂ ਨੂੰ ਨਾਜਾਇਜ਼ ਤੌਰ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਉਹ ਦੁਬਾਰਾ ਧਰਨੇ 'ਚ ਸ਼ਾਮਲ ਹੋਣਗੇ ਅਤੇ ਜਦੋਂ ਤਕ ਇਹ ਤਿੰਨੇ ਕਾਨੂੰਨ ਰੱਦ ਨਹੀਂ ਹੁੰਦੇ ਸਾਡਾ ਸੰਘਰਸ਼ ਜਾਰੀ ਰਹੇਗਾ।