ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਮਨਪ੍ਰੀਤ ਬਾਦਲ ਭਾਜਪਾ 'ਚ ਹੋਏ ਸ਼ਾਮਲ, ਜਾਣੋ ਕਿਸ ਨੂੰ ਕਿਹਾ ਸ਼ੇਰ?
ਕੇਂਦਰੀ ਮੰਤਰੀ ਪਿਊਸ਼ ਗੋਇਲ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ਵਿੱਚ ਮਨਪ੍ਰੀਤ ਬਾਦਲ ਭਾਜਪਾ ਵਿੱਚ ਸ਼ਾਮਲ ਹੋਏ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ੇਰ ਕਿਹਾ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਬਹੁਤ ਘੱਟ ਆਏ ਹਨ, ਜਦੋਂ ਉਨ੍ਹਾਂ ਨੂੰ ਰਾਜਨੀਤੀ ਵਿੱਚ ਸ਼ੇਰ ਮਿਲਿਆ ਹੋਵੇ। ਕੁਝ ਦਿਨ ਪਹਿਲਾਂ ਮੈਂ ਇੱਕ ਸ਼ੇਰ ਨੂੰ ਮਿਲਿਆ। ਉਹ ਭਾਰਤ ਦੇ ਗ੍ਰਹਿ ਮੰਤਰੀ ਹਨ। ਉਨ੍ਹਾਂ ਨੇ ਮੈਨੂੰ ਇੱਕ ਗੱਲ ਕਹੀ ਜੋ ਮੇਰੇ ਦਿਲ ਨੂੰ ਛੂਹ ਗਈ।
Download ABP Live App and Watch All Latest Videos
View In Appਬਾਦਲ ਨੇ ਕਿਹਾ, “ਉਸ ਨੇ ਮੈਨੂੰ ਇੱਕ ਗੱਲ ਕਹੀ ਜੋ ਮੇਰੇ ਦਿਲ ਨੂੰ ਛੂਹ ਗਈ। ਪੰਜਾਬ ਨੇ ਭਾਰਤ ਲਈ 400 ਹਮਲਿਆਂ ਦਾ ਸਾਹਮਣਾ ਕੀਤਾ ਹੈ। ਜਦੋਂ ਭਾਰਤ 'ਤੇ 400 ਵਾਰ ਹਮਲਾ ਹੋਇਆ ਤਾਂ ਪੰਜਾਬ ਨੇ ਬਰਦਾਸ਼ਤ ਕੀਤਾ ਹੈ। ਅਸੀਂ ਪੰਜਾਬ ਨੂੰ ਇਕੱਲੇ ਨਹੀਂ ਛੱਡਾਂਗੇ। ਅਸੀਂ ਪੰਜਾਬ ਨੂੰ ਸੋਹਣਾ ਬਣਾਵਾਂਗੇ ਸੁਧਾਰਾਂਗੇ ਅਤੇ ਪੰਜਾਬ ਦਾ ਜੋ ਵੱਕਾਰ ਹੈ ਉਸ ਨੂੰ ਇੱਕ ਵਾਰ ਫਿਰ ਤੋਂ ਬਹਾਲ ਕਰਨਾ ਹੈ। ''
ਮਨਪ੍ਰੀਤ ਬਾਦਲ ਨੇ ਇਸ ਤੋਂ ਪਹਿਲਾਂ ਆਪਣੇ ਅਸਤੀਫੇ ਵਿੱਚ ਕਿਹਾ ਸੀ, “ਪਾਰਟੀ ਅਤੇ ਸਰਕਾਰ ਵਿੱਚ ਮੈਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਸੀ, ਮੈਂ ਉਸ ਨੂੰ ਨਿਭਾਉਣ ਲਈ ਆਪਣਾ ਸਭ ਕੁਝ ਲਗਾ ਦਿੱਤਾ ਹੈ। ਮੈਨੂੰ ਇਹ ਮੌਕਾ ਦੇਣ ਅਤੇ ਮੇਰਾ ਸਨਮਾਨ ਕਰਨ ਲਈ ਧੰਨਵਾਦ।
ਮਨਪ੍ਰੀਤ ਬਾਦਲ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪੰਜਾਬ ਵਿੱਚ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਮਨਪ੍ਰੀਤ ਬਾਦਲ ਨੇ ਕਿਹਾ, ਬਦਕਿਸਮਤੀ ਨਾਲ, ਪਾਰਟੀ ਅੰਦਰ ਪ੍ਰਚਲਿਤ ਮੌਜੂਦਾ ਸੱਭਿਆਚਾਰ ਅਤੇ ਅਣਗਹਿਲੀ ਵਾਲੇ ਰਵੱਈਏ ਕਾਰਨ ਮੈਂ ਹੁਣ ਇੰਡੀਅਨ ਨੈਸ਼ਨਲ ਕਾਂਗਰਸ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ।