ਦੁਰਗਿਆਣਾ ਮੰਦਿਰ 'ਚ ਖੇਡੀ ਗਈ ਫੁੱਲਾਂ ਦੀ ਹੋਲੀ
ਜਿਸ ਵਿੱਚ ਸੰਗਤਾਂ ਨੇ ਪੂਰੇ ਉਤਸ਼ਾਹ ਦੇ ਨਾਲ ਸ਼ਿਰਕਤ ਕੀਤੀ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ।
Download ABP Live App and Watch All Latest Videos
View In Appਦੁਰਗਿਆਣਾ ਮੰਦਰ ਕਮੇਟੀ ਵੱਲੋਂ ਹਰ ਸਾਲ ਹੋਲੀ ਦਾ ਤਿਉਹਾਰ ਬੇਹੱਦ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਜਿਸ ਤਹਿਤ ਇੱਥੇ ਵੱਡੀ ਗਿਣਤੀ ਦੇ ਵਿੱਚ ਦੇਸ਼ ਅਤੇ ਵਿਦੇਸ਼ਾਂ ਵਿੱਚੋਂ ਸੰਗਤਾਂ ਪੁੱਜਦੀਆਂ ਹਨ।
ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਦੇ ਵਿੱਚ ਅੱਜ ਹਰ ਸਾਲ ਦੀ ਤਰ੍ਹਾਂ ਫੁੱਲਾਂ ਦੀ ਹੋਲੀ ਖੇਡੀ ਗਈ।
ਹੋਲੀ ਦੇ ਤਿਉਹਾਰ ਦੀ ਸਮਾਪਤੀ ਮੌਕੇ ਜਿੱਥੇ ਹੋਲੀ ਤੋਂ ਇੱਕ ਦਿਨ ਪਹਿਲਾਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਸੁੰਦਰ ਪਾਲਕੀ ਸਜਾਈ ਜਾਂਦੀ ਹੈ। ਜਿਸ ਉਪਰ ਰੰਗਾਂ ਦੀ ਵਰਖਾ ਕੀਤੀ ਜਾਂਦੀ ਹੈ। ਉਥੇ ਅਖੀਰਲੇ ਦਿਨ ਫੁੱਲਾਂ ਦੀ ਹੋਲੀ ਖੇਡੀ ਜਾਂਦੀ ਹੈ।
ਮੰਦਿਰ ਦੀ ਫੁੱਲਾਂ ਨਾਲ ਸ਼ਾਨਦਾਰ ਸਜਾਵਟ ਕੀਤੀ ਗਈ ਅਤੇ ਲੋਕ ਜੋ ਦੂਰ ਦੁਰਾਡੇ ਤੋਂ ਪਹੁੰਚੇ ਸਨ ਆਪਣੇ ਨਾਲ ਫੁੱਲ ਲੈ ਕੇ ਆਏ ਸਨ। ਸ਼ਾਮ ਵੇਲੇ ਜਦੋਂ ਮੰਦਿਰ ਦੇ ਵਿੱਚ ਹੋਲੀ ਸਬੰਧੀ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਸੰਗਤਾਂ ਨੇ ਜੋ ਇੱਕ ਦੂਸਰੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਇਹ ਨਜ਼ਾਰਾ ਦੇਖਿਆਂ ਹੀ ਬਣਦਾ ਸੀ।
- - - - - - - - - Advertisement - - - - - - - - -