ਅੰਮ੍ਰਿਤਸਰ 'ਚ ਦਿੱਲੀ ਵਾਲੇ ਹਾਲਾਤ, ਸ਼ਮਸ਼ਾਨ ਘਾਟ 'ਚ ਮੁੱਕੀ ਸਸਕਾਰ ਲਈ ਜਗ੍ਹਾ
ਏਬੀਪੀ ਸਾਂਝਾ
Updated at:
06 May 2021 03:13 PM (IST)
1
ਦੁਰਗਿਆਣਾ ਮੰਦਰ ਕਮੇਟੀ ਅਧੀਨ ਚੱਲਦੇ ਸ਼ਿਵਪੁਰੀ ਸ਼ਮਸ਼ਾਨ ਘਾਟ ਦੇ ਹਾਲਾਤ ਇਸ ਕਦਰ ਬੇਕਾਬੂ ਹੋਏ ਹਨ ਕਿ ਇੱਥੇ ਅੰਤਿਮ ਸੰਸਕਾਰ ਕਰਨ ਲਈ ਥੜ੍ਹਿਆਂ ਦਾ ਘਾਟ ਹੋ ਗਈ ਹੈ। ਅਜਿਹੇ ਹੀ ਹਾਲਾਤ ਦਿੱਲੀ ਵਿੱਚ ਹਨ।
Download ABP Live App and Watch All Latest Videos
View In App2
ਦੁਰਗਿਆਣਾ ਕਮੇਟੀ ਵੱਲੋਂ ਹੁਣ ਮੌਕੇ 'ਤੇ ਨਵੇਂ ਥੜ੍ਹਿਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਪਹਿਲਾਂ ਇਸ ਸ਼ਮਸ਼ਾਨ ਘਾਟ ਵਿੱਚ 100 ਦੇ ਕਰੀਬ ਥੜ੍ਹੇ ਸਨ ਤੇ ਰੋਜਾਨਾ 9 ਤੋਂ 15 ਅੰਤਿਮ ਸੰਸਕਾਰ ਹੁੰਦੇ ਸਨ।
3
ਕੋਰੋਨਾ ਕਾਰਨ ਮੌਤ ਦਰ ਵਿੱਚ ਵਾਧਾ ਹੋਣ ਕਾਰਨ ਹੁਣ ਇੱਥੇ ਪ੍ਰਤੀ ਦਿਨ 40 ਤੋ 45 ਲਾਸ਼ਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ।
4
ਇਸ ਕਾਰਨ ਚੌਥੇ ਤੇ (ਚਾਰ ਦਿਨ ਬਾਅਦ) ਫੁੱਲ ਚੁਗੇ ਜਾਂਦੇ ਹਨ। ਇਸ ਕਰਕੇ 4 ਦਿਨ ਇੱਕ ਥੜਾ ਵਿਹਲਾ ਨਹੀਂ ਹੁੰਦਾ।
5
ਅਜਿਹੀ ਸੂਰਤ ਵਿੱਚ ਇੱਥੇ 150 ਥੜ੍ਹਿਆਂ ਦੀ ਸੰਸਕਾਰ ਲਈ ਜ਼ਰੂਰਤ ਹੈ। ਕਮੇਟੀ ਨੇ ਪੁੱਡਾ ਤੋਂ ਮੰਗ ਕੀਤੀ ਹੈ ਕਿ ਸਾਨੂੰ ਜਗ੍ਹਾ ਹੋਰ ਦਿੱਤੀ ਜਾਵੇ।