ਸ਼ਰੇਆਮ ਉੜਾਈ ਜਾ ਰਹੀਆਂ ਨੇ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ, ਸਬਜ਼ੀ ਮੰਡੀ ਵਿੱਚ ਨਹੀਂ ਨਜ਼ਰ ਆਈ ਸੋਸ਼ਲ ਡਿਸਟੈਂਸਿੰਗ
ਬਠਿੰਡਾ ਵਿਖੇ ਅੱਜ ਸਬਜ਼ੀ ਮੰਡੀ ਵਿੱਚ ਸੋਸ਼ਲ ਡਿਸਟੈਂਸਿੰਗ ਨਹੀਂ ਦਿਖਾਈ ਦਿੱਤੀ। ਲੋਕਾਂ ਵਲੋਂ ਸ਼ਰੇਆਮ ਪੰਜਾਬ ਸਰਕਾਰ ਵਲੋਂ ਲਾਗੂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
Download ABP Live App and Watch All Latest Videos
View In Appਦੋ ਦਿਨ ਬਾਅਦ ਮੰਡੀ ਖੁੱਲੀ ਹੈ ਜਿਸਦੇ ਚਲਦੇ ਸਬਜ਼ੀ ਮੰਡੀ ਵਿੱਚ ਬੇਹੱਦ ਭੀੜ ਨਜ਼ਰ ਆਈ। ਬਠਿੰਡਾ ਵਿਖੇ ਆਏ ਦਿਨ ਕੋਰੋਨਾ ਦੇ ਮਾਮਲੇ ਦੇਖਣ ਨੂੰ ਸਾਮਹਣੇ ਆ ਰਹੇ ਹਨ।
ਬਠਿੰਡਾ ਪ੍ਰਸ਼ਾਸ਼ਨ ਵੱਲੋਂ ਬਜ਼ਾਰ ਸਵੇਰੇ 10 ਵਜੇ ਤੋਂ 2 ਵਜੇ ਤਕ ਖੋਲਣ ਦਾ ਫੈਸਲਾ ਕੀਤਾ ਗਿਆ। ਦੂਜੇ ਪਾਸੇ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਸਵੇਰੇ 6ਵਜੇ ਤੋਂ 10ਵਜੇ ਖੋਲਣ ਦਾ ਫੈਸਲਾ ਲਿਆ ਸੀ।
ਅੱਜ ਸਵੇਰੇ ਮੰਡੀ ਵਿੱਚ ਸਬਜ਼ੀ ਖਰੀਦਣ ਆਏ ਲੋਕਾ ਦਾ ਹਜ਼ੂਮ ਦੇਖਣ ਨੂੰ ਮਿਲਿਆ। ਜਿਸਦੇ ਚਲਦੇ ਚੇਅਰਮੈਨ ਆੜਤੀ ਐਸ਼ੋਸ਼ੇਸ਼ਨ ਮੋਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਣ ਲੱਗਣ ਕਾਰਨ ਸਬਜ਼ੀ ਰਹੀ ਗਈ ਸੀ। ਉਸਦੇ ਚਲਦੇ ਅੱਜ ਮੁੜ ਥੋੜ੍ਹਾ ਬਹੁਤ ਭੀੜ ਵੇਖਣ ਨੂੰ ਮਿਲੀ। ਬਾਕੀ ਪੁਲਿਸ ਲੱਗੀ ਹੋਈ ਹੈ।