ਲਹਿਰਾਗਾਗਾ 'ਚ ਪ੍ਰਦਰਸ਼ਨ, ਚੋਣ ਨਤੀਜਿਆਂ 'ਚ ਫੇਰ-ਬਦਲ ਦੇ ਇਲਜ਼ਾਮ
ਸੰਗਰੂਰ: ਇੱਥੋਂ ਦੇ ਲਹਿਰਾਗਾਗਾ ਵਿੱਚ ਨਗਰ ਕੌਂਸਲ ਦੇ ਨਤੀਜਿਆਂ ਵਿੱਚ ਫੇਰ-ਬਦਲ ਤੋਂ ਲੋਕਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ। ਜਨਤਾ ਵੱਲੋਂ ਰਾਤ ਭਰ ਪ੍ਰਦਰਸ਼ਨ ਕੀਤਾ ਗਿਆ ਜੋ ਹੁਣ ਵੀ ਜਾਰੀ ਹੈ। ਲਹਿਰਾਗਾਗਾ ਵਿੱਚ ਲੋਕਾਂ ਨੇ ਰੋਸ ਵਜੋਂ ਸ਼ਹਿਰ ਬੰਦ ਕੀਤਾ ਹੈ।
Download ABP Live App and Watch All Latest Videos
View In Appਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਵੀ ਇੱਥੇ ਪਹੁੰਚੇ। ਉਨ੍ਹਾਂ ਨੇ ਵੀ ਪ੍ਰਸ਼ਾਸਨ ਤੇ ਇਲਜ਼ਾਮ ਲਾਏ ਹਨ। ਜਿੱਤੇ ਹੋਏ ਉਮੀਦਵਾਰਾਂ ਨੂੰ ਹਾਰਿਆ ਹੋਇਆ ਦਿਖਾਇਆ ਜਾ ਰਿਹਾ ਹੈ। ਲਹਿਰਾਗਾਗਾ ਦੇ ਲੋਕਾਂ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਹੈ।
ਦਰਅਸਲ 17 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਦਾ ਨਤੀਜਾ ਆਇਆ, ਜਿਸ ਵਿੱਚ ਲਹਿਰਾਗਾਗਾ ਦੇ 15 ਵਾਰਡਾਂ ਵਿੱਚੋਂ ਜੋ 7 ਉਮੀਦਵਾਰ ਕਾਂਗਰਸ ਤੇ 4 ਲਹਿਰਾ ਵਿਕਾਸ ਮੰਚ ਤੇ ਚਾਰ ਆਜ਼ਾਦ ਉਮੀਦਵਾਰ ਜੇਤੂ ਐਲਾਨੇ ਗਏ ਸੀ ਪਰ ਜਦੋਂ ਲਹਿਰਾਗਾਗਾ ਦੇ ਆਰਓ ਵੱਲੋਂ ਆਫੀਸ਼ੀਅਲ ਲਿਸਟ ਜਾਰੀ ਕੀਤੀ ਗਈ, ਉਸ ਵਿੱਚ 9 ਸੀਟਾਂ ਕਾਂਗਰਸ ਦੀ ਝੋਲੀ ਪਾ ਦਿੱਤੀਆਂ ਗਈਆਂ, 3 ਲਹਿਰਾ ਵਿਕਾਸ ਮੰਚ ਦੇ ਉਮੀਦਵਾਰ ਤੇ 3 ਆਜ਼ਾਦ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ। ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਪ੍ਰਸ਼ਾਸਨ ਵੱਲੋਂ ਲਹਿਰਾਗਾਗਾ ਦੇ ਵਾਰਡਾਂ ਦੀ ਤਿੰਨ ਵਜੇ ਤਕ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ। ਵਿਕਾਸ ਮੰਚ ਦੇ ਮੁਖੀ ਬਰਿੰਦਰ ਗੋਇਲ ਨੂੰ ਜਦ ਪਤਾ ਲੱਗਿਆ ਕਿ 3 ਵਜੇ ਤੋਂ ਬਾਅਦ ਵੀ ਲਿਸਟ ਜਾਰੀ ਨਹੀਂ ਕੀਤੀ ਗਈ ਤਾਂ ਉਹ ਹੀਰਾ ਸਿੰਘ ਭੱਠਲ ਕਾਲਜ, ਲਹਿਰਾਗਾਗਾ ਵਿਖੇ ਬਣਾਏ ਸਟਰੌਂਗ ਰੂਮ ਪਹੁੰਚੇ। ਈਵੀਐਮ ਮਸ਼ੀਨਾਂ ਦਾ ਟਰੱਕ ਭਰਿਆ ਜਦੋਂ ਬਾਹਰ ਜਾਣ ਲੱਗਿਆ ਤਾਂ ਵਿਕਾਸ ਮੰਚ ਦੇ ਆਗੂਆਂ ਵੱਲੋਂ ਉਸ ਨੂੰ ਘੇਰਿਆ ਗਿਆ।
ਇਸ ਧਰਨੇ ਤੋਂ ਬਾਅਦ ਚੰਡੀਗੜ੍ਹ ਤੋਂ ਅਬਜ਼ਰਵਰ ਸੰਜੇ ਕੁਮਾਰ ਪੋਪਲੀ ਮੌਕੇ ਤੇ ਪਹੁੰਚੇ। ਰਾਤ ਦੇ 12 ਵੱਜ ਚੁੱਕੇ ਸਨ। ਸੰਜੇ ਕੁਮਾਰ ਪੋਪਲੀ ਨੇ ਇਨਕੁਆਰੀ ਸ਼ੁਰੂ ਕਰ ਦਿੱਤੀ। ਜਾਣਕਾਰੀ ਵਿੱਚ ਆਰਓ ਆਫ਼ਸਰ ਤੇ ਕਰਮਚਾਰੀਆਂ ਦਾ ਬਿਆਨ ਦਰਜ ਕਰਾਇਆ ਗਿਆ ਸੀ ਜੋ ਉਮੀਦਵਾਰ ਜਿੱਤੇ ਜਾਂ ਹਾਰੇ ਉਨ੍ਹਾਂ ਦੇ ਬਿਆਨ ਦਰਜ ਕਰਵਾਏ ਗਏ। ਦਰਜ ਕਰਵਾਉਣ ਤੋਂ ਬਾਅਦ ਰਾਤ ਸਾਢੇ ਗਿਆਰਾਂ ਦੇ ਕਰੀਬ ਵਾਪਸ ਚਲੇ ਗਏ।
ਜਦੋਂ ਮੀਡੀਆ ਨੇ ਇਲੈਕਸ਼ਨ ਅਬਜ਼ਰਵਰ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਐਸਪੀ ਸੰਗਰੂਰ ਹਰਪ੍ਰੀਤ ਸਿੰਘ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਰਾਤ ਦੇ ਬਾਰਾਂ ਵੱਜਣ ਤੋਂ ਬਾਅਦ ਵੀ ਡਟੇ ਰਹੇ।
ਹਰਪ੍ਰੀਤ ਸਿੰਘ ਐਸਪੀ ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਅਬਜ਼ਰਵਰ ਇਲੈਕਸ਼ਨ ਚੰਡੀਗੜ੍ਹ ਪਹੁੰਚੇ ਹੋਏ ਸਨ। ਜਿਨ੍ਹਾਂ ਨੇ ਲੋਕਾਂ ਵੱਲੋਂ ਜੋ ਧਰਨਾ ਲਗਾਇਆ ਗਿਆ ਹੈ ..ਉਸ ਦੇ ਅਬਜ਼ਰਬਰ ਸਾਹਬ ਨੇ ਬਿਆਨ ਦਰਜ ਕਰ ਲਏ ਹਨ। ਹੁਣ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਭ ਕੁਝ ਫਾਈਨਲ ਹੋਵੇਗਾ। ਪਰ ਜਦੋਂ ਉਨ੍ਹਾਂ ਨੂੰ ਧਰਨਾਕਾਰੀਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਅਸੀਂ ਧਰਨਾਕਾਰੀਆਂ ਨੂੰ ਸਮਝਾਉਣ ਗਏ ਸੀ ਜੋ ਈਵੀਐਮ ਦਾ ਭਰਿਆ ਟਰੱਕ ਹੈ ਉਸ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿੱਚ ਅੰਦਰ ਬੰਦ ਕੀਤਾ ਜਾਵੇ ਤੇ ਧਰਨਾ ਚੁੱਕ ਦਿੱਤਾ ਜਾਵੇ ਪਰ ਧਰਨਾਕਾਰੀ ਨਹੀਂ ਮੰਨੇ।
- - - - - - - - - Advertisement - - - - - - - - -