ਸ਼ਹੀਦੀ ਦਿਹਾੜਾ: ਭਗਤ ਸਿੰਘ ਦੀਆਂ ਦੁਰਲੱਭ ਅਸਲ ਤਸਵੀਰਾਂ
ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਭਗਤ ਸਿੰਘ ਨੂੰ 23 ਮਾਰਚ, 1931 ਨੂੰ ਫਾਂਸੀ ਦੇ ਦਿੱਤੀ ਗਈ ਸੀ। ਅਕਸਰ ਹੀ ਭਗਤ ਸਿੰਘ ਦੀਆਂ ਤਸਵੀਰਾਂ ਬਾਰੇ ਚਰਚਾ ਛਿੜੀ ਰਹਿੰਦੀ ਹੈ ਤੇ ਦੁੱਚਿਤੀ ਰਹਿੰਦੀ ਕਿ ਭਗਤ ਸਿੰਘ ਦੀ ਅਸਲੀ ਤਸਵੀਰ ਕਿਹੜੀ ਹੈ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਤਹਾਨੂੰ ਮਿਲਵਾਉਂਦੇ ਹਾਂ ਅਸਲ ਭਗਤ ਸਿੰਘ ਨਾਲ।
Download ABP Live App and Watch All Latest Videos
View In Appਇਹ ਤਸਵੀਰ ਭਗਤ ਸਿੰਘ ਦੀ ਉਸ ਵੇਲੇ ਦੀ ਹੈ ਜਦੋਂ ਉਹ ਡੀਏਵੀ ਕਾਲਜ, ਲਾਹੌਰ ਪੜ੍ਹਦਾ ਸੀ। ਇਹ ਕਾਲਜ ਦੀ ਡਰਾਮਾ ਸੁਸਾਇਟੀ ਦੀ ਗਰੁੱਪ ਫੋਟੋ ਹੈ। ਇਹ ਫੋਟੋ ਲਗਪਗ 1923 ਦੇ ਸਮੇਂ ਦੀ ਹੈ।
ਇਹ ਤਸਵੀਰ ਸਾਲ 1927 ਦੀ ਹੈ ਜੋ ਭਗਤ ਸਿੰਘ ਦੀ ਪਹਿਲੀ ਗ੍ਰਿਫਤਾਰੀ ਮੌਕੇ ਲਾਹੌਰ ਥਾਣੇ ਦੀ ਹੈ। ਮਾਲਵਿੰਦਰਜੀਤ ਸਿੰਘ ਵੜੈਚ ਨੇ ਆਪਣੀ ਪੁਸਤਕ ਭਗਤ ਸਿੰਘ ਅਮਰ ਵਿਦੋਰਹੀ 'ਚ ਗੁਰਬਚਨ ਸਿੰਘ ਭੁੱਲਰ ਦਾ ਹਵਾਲਾ ਦੇ ਕੇ ਦੱਸਿਆ ਹੈ ਕਿ ਤਸਵੀਰ 'ਚ ਦੂਜਾ ਵਿਅਕਤੀ ਸੀਆਈਡੀ ਦਾ ਡੀਐਸਪੀ ਗੋਪਾਲ ਸਿੰਘ ਹੈ। ਇਹ ਤਸਵੀਰ ਦੇਸ਼ ਭਗਤ ਮਿਲਖਾ ਸਿੰਘ ਨਿੱਝਰ ਨੇ ਰਘੁਨਾਥ ਸਹਾਏ ਵਕੀਲ ਕੋਲ ਮੁਨਸ਼ੀ ਵਜੋਂ ਕੰਮ ਕਰਦਿਆਂ ਸਰਕਾਰੀ ਮਿਸਲਾਂ ਵਿੱਚੋਂ ਲਈ ਸੀ।
ਭਗਤ ਸਿੰਘ ਦੀਆਂ ਕੈਮਰੇ ਨਾਲ ਖਿੱਚੀਆਂ ਕੁੱਲ ਚਾਰ ਤਸਵੀਰਾਂ ਹਨ। ਇਨ੍ਹਾਂ 'ਚੋਂ ਇਹ ਭਗਤ ਸਿੰਘ ਦੇ ਬਚਪਨ ਦੀ ਤਸਵੀਰ ਹੈ। ਭਗਤ ਸਿੰਘ ਬਚਪਨ ਤੋਂ ਹੀ ਕ੍ਰਾਂਤੀਕਾਰੀ ਵਿਚਾਰਾਂ ਦਾ ਮਾਲਕ ਸੀ। ਉਸ ਨੇ ਬਚਪਨ ਉਮਰੇ ਹੀ ਆਪਣੀ ਚਾਚੀ ਨੂੰ ਕਿਹਾ ਸੀ ਕਿ ਉਹ ਅੰਗਰੇਜ਼ਾਂ ਤੋਂ ਬਦਲਾ ਲਵੇਗਾ ਤੇ ਉਸ ਦੇ ਚਾਚਾ ਅਜੀਤ ਸਿੰਘ ਘਰ ਆ ਜਾਣਗੇ।
ਇਹ ਤਸਵੀਰ ਭਗਤ ਸਿੰਘ ਦੀ ਸਭ ਤੋਂ ਵੱਧ ਪ੍ਰਚੱਲਤ ਹੋਈ। ਅਮਰਜੀਤ ਚੰਦਨ ਮੁਤਾਬਕ ਇਹ ਤਸਵੀਰ ਭਗਤ ਸਿੰਘ ਨੇ ਬਟੁਕੇਸ਼ਵਰ ਦੱਤ ਨਾਲ ਜਾ ਕੇ ਕਸ਼ਮੀਰੀ ਗੇਟ, ਦਿੱਲੀ ਦੇ ਫਟੋਗ੍ਰਾਫਰ ਰਾਮਨਾਥ ਤੋਂ 9 ਅਪ੍ਰੈਲ, 1929 ਵਾਲੇ ਦਿਨ ਪਾਰਲੀਮੈਂਟ 'ਚ ਬੰਬ ਸੁੱਟਣ ਤੇ ਗ੍ਰਿਫਤਾਰ ਹੋਣ ਤੋਂ ਕੁਝ ਦਿਨ ਪਹਿਲਾਂ ਖਿਚਵਾਈ ਸੀ।