First Day Flop Show:ਕੈਪਟਨ ਸਰਕਾਰ ਦਾ ਨਾਇਟ ਕਰਫਿਊ ਹੋਇਆ ਫੇਲ, ਵੇਖੋ ਤਸਵੀਰਾਂ
Download ABP Live App and Watch All Latest Videos
View In Appਅੰਮ੍ਰਿਤਸਰ 'ਚ ਵੀ ਨਾਇਟ ਕਰਫਿਊ ਫਲਾਪ ਹੀ ਦਿਖਾਈ ਦਿੱਤਾ।ਇੱਥੇ ਸ਼ਰਾਬ ਠੇਕਿਆਂ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ 9ਵਜੇ ਤੋਂ ਬਾਅਦ ਵੀ ਖੁਲ੍ਹੀਆਂ ਵੇਖਣ ਨੂੰ ਮਿਲੀਆਂ।
ਮੁਹਾਲੀ 'ਚ ਟਰੈਫਿਕ ਆਮ ਜਿਹੀ
ਦੁਕਾਨਾਂ 'ਚ ਸਮਾਨ ਲੈਂਦੇ ਨਜ਼ਰ ਆਏ ਲੋਕ
ਸ਼ਰਾਬ ਠੇਕਿਆਂ ਤੋਂ ਸ਼ਰਾਬ ਲੈਂਦੇ ਲੋਕ
ਇਹ ਤਸਵੀਰਾਂ ਲੁਧਿਆਣੇ ਦੀਆਂ ਹਨ।ਇੱਥੇ ਵੀ ਕਰਫਿਊ 'ਚ ਕੁੱਝ ਜ਼ਿਆਦਾ ਸਖ਼ਤੀ ਦਿਖਾਈ ਨਹੀਂ ਦਿੱਤੀ ਬਹੁਤੇ ਲੋਕ ਇੱਥੇ ਸ਼ਰਾਬ ਠੇਕਿਆਂ ਦੇ ਸ਼ਟਰ ਬੰਦ ਹੋਣ ਦੇ ਬਾਵਜੂਦ ਸ਼ਰਾਬ ਖਰੀਦ ਦੇ ਦਿਖਾਈ ਦਿੱਤੇ।
ਸੂਬੇ 'ਚ ਕੁੱਲ 801990 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 34400 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 21762 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 11740 ਲੋਕ ਐਕਟਿਵ ਮਰੀਜ਼ ਹਨ।
ਅੱਜ ਕੋਰੋਨਾਵਾਇਰਸ ਦੇ 1704 ਨਵੇਂ ਕੇਸ ਸਾਹਮਣੇ ਆਏ।ਕੋਰੋਨਾ ਨਾਲ ਅੱਜ ਪੰਜਾਬ 'ਚ 35 ਲੋਕਾਂ ਦੀ ਮੌਤ ਵੀ ਹੋ ਗਈ। ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ।
ਪੰਜਾਬ ਸਰਕਾਰ ਨੇ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ 'ਚ ਦੁਕਾਨਾਂ ਖੁਲ੍ਹਣ ਦਾ ਸਮੇਂ ਰਾਤ 8ਵਜੇ ਤੱਕ ਅਤੇ ਸ਼ਰਾਬ ਠੇਕੇ ਅਤੇ ਰੈਸਟੋਰੈਂਟ ਖੁਲ੍ਹਣ ਦਾ ਸਮਾਂ 8: 30 ਕੀਤਾ ਸੀ ਅਤੇ ਨਾਇਟ ਕਰਫਿਊ ਰਾਤ 9ਵਜੇ ਤੋਂ ਲਾਗੂ ਕਰਨ ਦੇ ਆਦੇਸ਼ ਦਿੱਤੇ ਸਨ।
ਮੁਹਾਲੀ ਦੇ ਫੇਜ਼ 11 'ਚ ਨਾਇਟ ਕਰਫਿਊ ਦੌਰਾਨ ਹੀ ਬਿਜਲੀ ਬੋਰਡ ਦੇ ਕੱਚੇ ਮੁਲਾਜ਼ਮ ਧਰਨਾ ਪਰਦਰਸ਼ਨ ਤੇ ਬੈਠੇ ਦਿਖਾਈ ਦਿੱਤੇ।ਉਨ੍ਹਾਂ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ।
ਕੋਰੋਨਾ ਮਹਾਮਾਰੀ ਦੌਰਾਨ ਪੰਜਾਬ ਸਰਕਾਰ ਨੇ ਨਾਇਟ ਕਰਫਿਊ ਦਾ ਐਲਾਨ ਕੀਤਾ ਸੀ ਜੋ ਅੱਜ ਤੋਂ ਲਾਗੂ ਹੋ ਗਿਆ ਹੈ।ਏਬੀਪੀ ਸਾਂਝਾ ਦੀ ਟੀਮ ਨੇ ਜਦੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਰਿਅਲਟੀ ਚੈੱਕ ਕੀਤਾ ਤਾਂ ਕੈਪਟਨ ਸਰਕਾਰ ਦਾ ਨਾਇਟ ਕਰਫਿਊ ਕੁੱਝ ਬਹੁਤ ਸਫ਼ਲ ਦਿਖਾਈ ਨਹੀਂ ਦਿੱਤਾ।
- - - - - - - - - Advertisement - - - - - - - - -