ਪੰਜਾਬ ਦਾ ਇੱਕ ਪਿੰਡ ਅਜਿਹਾ ਵੀ ਜਿੱਥੇ ਨਹੀਂ ਕੋਈ ਡਿਸਪੈਂਸਰੀ, ਪਿੰਡ ਵਾਸੀ ਨੂੰ ਕੋਰੋਨਾ ਬਾਰੇ ਵੀ ਨਹੀਂ ਪਤਾ
ਲੁਧਿਆਣਾ ਦਾ ਇੱਕ ਅਜਿਹਾ ਪਿੰਡ ਵੀ ਹੈ, ਜਿਸਦੀ ਡਿਸਪੈਂਸਰੀ ਵੀ ਨਹੀਂ ਹੈ। ਪਿੰਡ ਵਿਚ ਸਿਹਤ ਸਹੂਲਤਾਂ ਦੀ ਘਾਟ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਲਾਜ ਲਈ ਸ਼ਹਿਰ ਜਾਂਦੇ ਹਨ। ਕੋਈ ਸਾਨੂੰ ਕੋਰੋਨਾ ਬਾਰੇ ਜਾਣੂ ਕਰਾਉਣ ਨਹੀਂ ਆਇਆ।
Download ABP Live App and Watch All Latest Videos
View In Appਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉਨ੍ਹਾਂ ਪਿੰਡਾਂ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਵਿਕਾਸ ਗਰਾਂਟ ਦਾ ਐਲਾਨ ਕੀਤਾ ਜੋ ਟੀਕਾਕਰਨ ਦੇ 100% ਟੀਚੇ ਨੂੰ ਪੂਰਾ ਕਰਨਗੇ। ਕੈਪਟਨ ਮੰਗਲਵਾਰ ਨੂੰ ਪਿੰਡਾਂ ਦੇ ਸਰਪੰਚਾਂ ਨਾਲ ਵਰਚੁਅਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਿੰਡਾਂ ਵਿੱਚ ਕੋਵਿਡ ਦੀ ਰੋਕਥਾਮ ਦੀ ਰਣਨੀਤੀ ‘ਤੇ ਵਿਚਾਰ ਕੀਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਗ ਦੇ ਫੈਲਣ ਨੂੰ ਰੋਕਣ ਲਈ ਐਤਵਾਰ ਨੂੰ ਕੋਵਿਡ ਦੀ ਹਫ਼ਤਾਵਾਰੀ ਸਮੀਖਿਆ ਮੀਟਿੰਗ ਵਿੱਚ ਦਿਹਾਤੀ ਕੋਵਿਡ ਵਿਕਟੋਰੀ ਪ੍ਰੋਗਰਾਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰ, ਦਿਹਾਤੀ ਪੁਲਿਸ ਅਧਿਕਾਰੀ ਅਤੇ ਨੌਜਵਾਨ ਵਾਲੰਟੀਅਰ ਇਸ ਮੁਹਿੰਮ ਦਾ ਹਿੱਸਾ ਹੋਣਗੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲੜਾਈ ਵਿੱਚ ਸਮੂਹ ਵਰਗਾਂ ਦੀ ਸ਼ਮੂਲੀਅਤ ’ਤੇ ਜ਼ੋਰ ਦਿੰਦਿਆਂ ਸਿਹਤ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਪਿੰਡਾਂ ਵਿੱਚ ਲਾਮਬੰਦ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕਰਨ।