Punjab Weather: ਪੰਜਾਬ 'ਚ ਵੱਧੇਗੀ ਹੋਰ ਠੰਡ, ਨਵਾਂ ਅਲਰਟ ਜਾਰੀ, ਤਿੰਨ ਦਿਨਾਂ ਤੱਕ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ
ਨਵੇਂ ਸਾਲ ਦੇ ਮੌਕੇ 'ਤੇ ਪੰਜਾਬ 'ਚ ਕਈ ਥਾਵਾਂ 'ਤੇ ਠੰਡ ਦਾ ਪ੍ਰਕੋਪ ਦੇਖਣ ਨੂੰ ਮਿਲਿਆ। ਪਾਰਾ ਆਮ ਨਾਲੋਂ 5.1 ਡਿਗਰੀ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਨਵੇਂ ਸਾਲ ਦੇ ਮੌਕੇ 'ਤੇ ਬੁੱਧਵਾਰ ਨੂੰ ਕੁਝ ਥਾਵਾਂ 'ਤੇ ਠੰਡੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 4 ਜਨਵਰੀ ਨੂੰ ਇੱਕ ਨਵੀਂ ਪੱਛਮੀ ਗੜਬੜ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰੇਗੀ, ਜਿਸ ਕਾਰਨ ਤਿੰਨ ਦਿਨਾਂ ਤੱਕ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ।
Download ABP Live App and Watch All Latest Videos
View In Appਵਿਭਾਗ ਅਨੁਸਾਰ ਇਸ ਨਾਲ ਪਾਰਾ ਹੋਰ ਡਿੱਗੇਗਾ ਅਤੇ ਠੰਢ ਦੀ ਤੀਬਰਤਾ ਵਧੇਗੀ। ਪੰਜਾਬ ਦੇ 14 ਸ਼ਹਿਰਾਂ ਵਿੱਚ ਪਾਰਾ 15 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਬਠਿੰਡਾ ਵਿੱਚ ਸਭ ਤੋਂ ਘੱਟ ਪਾਰਾ 5 ਡਿਗਰੀ ਦਰਜ ਕੀਤਾ ਗਿਆ।
ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 13.0 ਡਿਗਰੀ, ਲੁਧਿਆਣਾ 14.2, ਪਟਿਆਲਾ 13.1, ਪਠਾਨਕੋਟ 11.2, ਬਠਿੰਡਾ 14.4 ਡਿਗਰੀ, ਬਰਨਾਲਾ 13.3 ਡਿਗਰੀ, ਫ਼ਿਰੋਜ਼ਪੁਰ 13.8 ਡਿਗਰੀ, ਮੋਗਾ 12.4 ਡਿਗਰੀ, ਗੁਰਦਾਸ ਦਾ ਸਭ ਤੋਂ ਵੱਧ ਤਾਪਮਾਨ 15 ਡਿਗਰੀ ਦਰਜ ਕੀਤਾ ਗਿਆ।
ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 9.0 ਡਿਗਰੀ, ਲੁਧਿਆਣਾ ਦਾ 7.4 ਡਿਗਰੀ, ਪਟਿਆਲਾ ਦਾ 8.9 ਡਿਗਰੀ, ਪਠਾਨਕੋਟ ਦਾ 8.9, ਫਰੀਦਕੋਟ ਦਾ 6.0 ਅਤੇ ਫਾਜ਼ਿਲਕਾ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ ਦਰਜ ਕੀਤਾ ਗਿਆ।
ਇਸ ਵਾਰ ਦਸੰਬਰ ਮਹੀਨੇ ਵਿੱਚ ਪੰਜਾਬ ਵਿੱਚ ਚਾਰ ਸਾਲਾਂ ਬਾਅਦ ਆਮ ਨਾਲੋਂ ਵੱਧ ਮੀਂਹ ਪਿਆ ਹੈ। ਅੰਕੜਿਆਂ ਅਨੁਸਾਰ 10.9 ਮਿਲੀਮੀਟਰ ਦੀ ਆਮ ਵਰਖਾ ਦੇ ਮੁਕਾਬਲੇ 24.7 ਮਿਲੀਮੀਟਰ ਵਰਖਾ ਹੋਈ ਹੈ, ਜੋ ਕਿ 126 ਫ਼ੀਸਦੀ ਵੱਧ ਹੈ।