ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਮਨਾਇਆ ਕਾਲਾ ਦਿਵਸ, ਤਸਵੀਰਾਂ 'ਚ ਦੇਖੋ ਰੋਸ ਦਾ ਪ੍ਰਗਟਾਵਾ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵੱਲੋਂ 'ਦੇਸ਼-ਵਿਆਪੀ ਕਾਲਾ ਦਿਵਸ' ਮਨਾਇਆ ਗਿਆ।
Download ABP Live App and Watch All Latest Videos
View In Appਇਸ ਕਾਲ ਦਿਵਸ ਦੇ ਸੱਦੇ ਮੌਕੇ ਪੰਜਾਬ ਭਰ 'ਚ ਵੱਖ-ਵੱਖ ਥਾਵਾਂ'ਤੇ ਚਲਦੇ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ 'ਚ ਭਰਵਾਂ ਹੁੰਗਾਰਾ ਮਿਲਿਆ।
ਕਿਸਾਨਾਂ ਵੱਲੋਂ ਕਾਲੀਆਂ-ਪੱਗਾਂ, ਪੱਟੀਆਂ ਬੰਨ੍ਹਦਿਆਂ ਅਤੇ ਔਰਤਾਂ ਵੱਲੋਂ ਕਾਲੀਆਂ ਚੁੰਨ੍ਹੀਆਂ ਨਾਲ ਕੇਂਦਰ-ਸਰਕਾਰ ਖ਼ਿਲਾਫ਼ ਰੋਸ-ਪ੍ਰਗਟਾਵਾ ਕੀਤਾ ਗਿਆ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਚਲਦੇ ਕਿਸਾਨ-ਅੰਦੋਲਨ ਨੂੰ 100 ਦਿਨ ਬੀਤ ਗਏ ਹਨ।
100 ਦਿਨ ਬੀਤ ਜਾਣ ਦੇ ਬਾਵਜੂਦ ਕੇਂਦਰ-ਸਰਕਾਰ ਨੇ ਬੇਰੁਖੀ ਧਾਰੀ ਹੋਈ ਹੈ।
ਭਾਵੇਂਕਿ ਕੌਮਾਂਤਰੀ ਪੱਧਰ 'ਤੇ ਉੱਠੀਆਂ ਆਵਾਜ਼ਾਂ ਕਾਰਨ ਸਰਕਾਰ ਦਬਾਅ ਹੇਠ ਹੈ।
ਪਰ ਕਾਰਪੋਰੇਟ-ਘਰਾਣਿਆਂ ਅਤੇ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਦੇ ਦਬਾਅ ਕਾਰਨ ਕਾਨੂੰਨ ਰੱਦ ਕਰਨ ਤੋਂ ਟਾਲਾ ਵੱਟ ਰਹੀ ਹੈ।
ਉਨ੍ਹਾਂ ਕਿਹਾ ਪਰ ਇਤਿਹਾਸਕ-ਅੰਦੋਲਨ ਦੀ ਤਾਕਤ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਵੇਗੀ।
ਸਰਕਾਰ ਨੂੰ 3 ਖੇਤੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਦਿਆਂ ਕਿਸਾਨਾਂ 'ਤੇ ਪਾਏ ਝੂਠੇ ਕੇਸ ਵੀ ਰੱਦ ਕਰਨੇ ਪੈਣਗੇ।
ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ 'ਚ ਚਲਦੇ ਕਿਸਾਨ-ਮੋਰਚਿਆਂ 'ਚ 8 ਮਾਰਚ ਨੂੰ ਕਿਸਾਨ-ਔਰਤਾਂ 'ਕੌਮਾਂਤਰੀ ਔਰਤ ਦਿਵਸ' ਮੌਕੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਰੋਸ-ਪ੍ਰਗਟਾਵਾ ਕਰਨਗੀਆਂ।