Happy Birthday Sonu Sood: ਸੋਨੂੰ ਸੂਦ ਦਾ 47ਵਾਂ ਜਨਮ ਦਿਨ, ਮੋਗਾ 'ਚ ਭੈਣ ਮਾਲਵਿਕਾ ਨੇ ਮਨਾਇਆ ਵੱਖਰੇ ਢੰਗ ਨਾਲ, ਵੇਖੋ ਤਸਵੀਰਾਂ
ਕੋਰੋਨਾ ਮਹਾਮਾਰੀ ਦੌਰਾਨ ਮਜਦੂਰਾਂ, ਗਰੀਬਾਂ ਤੇ ਜਰੂਰਤਮੰਦਾਂ ਦੀ ਮਦਦ ਕਰ ਮਸੀਹਾ ਦਾ ਖਿਤਾਬ ਪਾਉਣ ਵਾਲੇ ਐਕਟਰ ਸੋਨੂੰ ਸੂਦ ਦਾ ਅੱਜ 47ਵਾਂ ਜਨਮ ਦਿਨ ਹੈ।
Download ABP Live App and Watch All Latest Videos
View In Appਸੋਨੂੰ ਸੂਦ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਚਾਹੁਣ ਵਾਲੇ ਅੱਜ ਉਨ੍ਹਾਂ ਦਾ ਜਨਮ ਦਿਨ ਮਨਾ ਰਹੇ ਹਨ।
ਜੇਕਰ ਗੱਲ ਕਰੀਏ ਉਨ੍ਹਾਂ ਦੇ ਜਨਮ ਸਥਾਨ ਮੋਗਾ ਦੀ ਤਾਂ ਇੱਥੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਸੋਨੂੰ ਸੂਦ ਦਾ ਜਨਮ ਦਿਨ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸੈਨਿਟਾਈਜਰ, ਬੈਗ ਤੇ ਮਾਸਕ ਦੇ ਕੇ ਮਨਾਇਆ।
ਮਾਲਵਿਕਾ ਸੂਦ ਨੇ ਕਿਹਾ ਸੋਨੂੰ ਸੂਦ ਦਾ ਅੱਜ 47ਵਾਂ ਜਨਮ ਦਿਨ ਹੈ। ਉਸ ਦੇ ਚਾਹੁਣ ਵਾਲੇ ਸੋਨੂੰ ਦਾ ਜਨਮ ਦਿਨ ਧੂਮਧਾਮ ਨਾਲ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਮਾਣ ਹੈ ਕਿ ਮੈਂ ਸੋਨੂੰ ਸੂਦ ਦੀ ਭੈਣ ਹਾਂ। ਇਸ ਲਈ ਅੱਜ ਭਾਈ ਦਾ ਜਨਮ ਦਿਨ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਬੈਗ ਸੈਨੀਟਾਈਜਰ ਤੇ ਮਾਸਕ ਦੇ ਕੇ ਮਨਾਇਆ।
ਮਾਲਵਿਕਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਸੋਨੂੰ ਸੂਦ ਦੇ ਨਾਲ ਇਨ੍ਹਾਂ ਬੱਚਿਆਂ ਦੀ ਗੱਲ ਵੀ ਕਰਵਾਈ ਤੇ ਬੱਚਿਆਂ ਨੇ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਇਸ ਮੌਕੇ ਸਰਕਾਰੀ ਸਕੂਲ ਦੀ ਬੱਚਿਆਂ ਨੇ ਕਿਹਾ ਕਿ ਸਾਨੂੰ ਭਰੋਸਾ ਹੀ ਨਹੀਂ ਹੋ ਰਿਹਾ ਕਿ ਅੱਜ ਅਸੀਂ ਐਕਟਰ ਸੋਨੂੰ ਸੂਦ ਨਾਲ ਗੱਲ ਕੀਤੀ। ਬੱਚਿਆਂ ਨੇ ਕਿਹਾ ਕਿ ਅਸੀਂ ਸਪਨੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਕਿ ਅਸੀਂ ਸੋਨੂੰ ਸੂਦ ਨਾਲ ਗੱਲ ਕਰ ਸਕਦੇ ਹਾਂ।
ਇਸ ਦੌਰਾਨ ਬੱਚਿਆਂ ਨੇ ਉਨ੍ਹਾਂ ਨੂੰ ਜਨਮ ਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਸ਼ੀਲ ਨਾਥ ਨੇ ਵੀ ਐਕਟਰ ਸੋਨੂੰ ਸੂਦ ਦੇ ਜਨਮ ਦਿਨ ਉੱਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।
ਮੋਗਾ 'ਚ ਭੈਣ ਮਾਲਵਿਕਾ ਨੇ ਮਨਾਇਆ ਸੋਨੂੰ ਸੂਦ ਦਾ 47ਵਾਂ ਜਨਮ ਦਿਨ।